ਗੈਂਗਸਟਰ ਵਿਕਾਸ ਦੁਬੇ ਨੂੰ ਐਨਕਾਉਂਟਰ ਤੋਂ ਬਾਅਦ ਲਾਲਾ ਲਾਜਪਤ ਰਾਏ ਹਸਪਤਾਲ ਵਿੱਚ ਲਿਜਾਇਆ ਗਿਆ ਸੀ। ਪ੍ਰਿੰਸੀਪਲ ਡਾਕਟਰ ਆਰ ਬੀ ਕਮਲ ਨੇ ਦੱਸਿਆ ਕਿ ਵਿਕਾਸ ਦੂਬੇ ਨੂੰ ਇਥੇ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ ਸੀ, ਉਸਨੂੰ ਚਾਰ ਗੋਲੀਆਂ ਲੱਗੀਆਂ ਸਨ। ਤਿੰਨ ਗੋਲੀਆਂ ਸੀਨੇ ਵਿਚ ਅਤੇ ਇਕ ਬਾਂਹ ਵਿਚ ਲੱਗੀ।
The condition of the 3 injured police personnel is stable; bullets brushed by two of them. #VikasDubey had 3 bullet injuries on the chest and one on his arm: Dr RB Kamal, Principal, LLR Hospital, Kanpur pic.twitter.com/sdvUqgO8TH
— ANI UP (@ANINewsUP) July 10, 2020
ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ ਕਿ ਵਿਕਾਸ ਦੁਬੇ ਨਾਲ ਮੁਕਾਬਲੇ ਵਿਚ ਸਿਵਲ ਪੁਲਿਸ ਦੇ ਚਾਰ ਜਵਾਨ ਜ਼ਖ਼ਮੀ ਹੋ ਗਏ। ਉਨ੍ਹਾਂ ਵਿਚੋਂ ਤਿੰਨ ਸਬ-ਇੰਸਪੈਕਟਰ ਅਤੇ ਇਕ ਕਾਂਸਟੇਬਲ ਹਨ। ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਐਸਟੀਐਫ ਦੇ ਦੋ ਕਮਾਂਡੋ ਵੀ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਪੁਲਿਸ ਮੁਲਾਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਲਾਲਾ ਲਾਜਪਤ ਰਾਏ ਹਸਪਤਾਲ ਦੇ ਪ੍ਰਿੰਸੀਪਲ ਆਰ ਬੀ ਕਮਲ ਨੇ ਦੱਸਿਆ ਕਿ ਰਮਾਕਾਂਤ, ਪੰਕਜ ਅਤੇ ਪ੍ਰਦੀਪ ਖ਼ਤਰੇ ਤੋਂ ਬਾਹਰ ਹਨ। ਦੋ ਪੁਲਿਸ ਕਰਮਚਾਰੀਆਂ ਨੂੰ ਗੋਲੀ ਲੱਗੀ ਹੈ, ਜਿਨ੍ਹਾਂ ਦੀ ਹਾਲਤ ਸਥਿਰ ਹੈ।
3 sub-inspector, 1 constable & 2 STF commandos were injured during the incident. In this case, so far, 3 people have been arrested, 6 accused killed, 7 people sent to jail (under section 120B IPC), &12 wanted criminals still absconding:Prashant Kumar, UP ADG-Law&Order#VikasDubey pic.twitter.com/nAAKS3iXOY
— ANI UP (@ANINewsUP) July 10, 2020
ਏਡੀਜੀ ਪ੍ਰਸ਼ਾਂਤ ਕੁਮਾਰ ਨੇ ਵਿਕਾਸ ਦੂਬੇ ਦੇ ਪਿੰਡ ਵਿੱਚ ਹੋਏ ਪੁਲਿਸ ਕਤਲੇਆਮ ਬਾਰੇ ਕਿਹਾ ਕਿ ਇਸ ਵਿੱਚ 21 ਨਾਮਜ਼ਦ ਮੁਲਜ਼ਮ ਅਤੇ 60-70 ਹੋਰ ਮੁਲਜ਼ਮ ਸਨ। ਇਨ੍ਹਾਂ ਵਿਚੋਂ ਤਿੰਨ ਨੂੰ ਹੁਣ ਤਕ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਮੁਕਾਬਲੇ ਵਿਚ ਛੇ ਮੁਲਜ਼ਮ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ 120 ਬੀ ਤਹਿਤ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। 12 ਇਨਾਮੀ ਅਪਰਾਧੀਆਂ ਦੀ ਭਾਲ ਕੀਤੀ ਜਾ ਰਹੀ ਹੈ। ਸੀਓ ਦੇਵੇਂਦਰ ਮਿਸ਼ਰਾ ਦੀ ਅਗਵਾਈ ਹੇਠ ਤਿੰਨ ਥਾਣਿਆਂ ਦੀ ਪੁਲਿਸ ਟੀਮ ਇੱਕ ਮਾਮਲੇ ਦੇ ਸਬੰਧ ਵਿੱਚ ਬਿੱਕਰੂ ਪਿੰਡ ਵਿੱਚ ਬਿਕਸ਼ ਦੁਬੇ ਦੇ ਘਰ ਗਈ ਸੀ। ਵਿਕਾਸ ਦੁਬੇ ਨੂੰ ਪਹਿਲਾਂ ਹੀ ਪੁਲਿਸ ਇਸ ਬਾਰੇ ਪਤਾ ਸੀ ਅਤੇ ਉਸਨੇ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ, ਜਿਸ ਨਾਲ ਅੱਠ ਪੁਲਿਸ ਮੁਲਾਜ਼ਮ ਮਾਰੇ ਗਏ। ਉੱਥੋਂ ਫਰਾਰ ਹੋਣ ਤੋਂ ਬਾਅਦ ਵਿਕਾਸ ਦੂਬੇ ਪੁਲਿਸ ਨੂੰ ਚਕਮਾ ਦੇ ਕੇ ਉਜੈਨ ਪਹੁੰਚੇ ਅਤੇ ਵੀਰਵਾਰ ਨੂੰ ਮਹਾਕਾਲ ਮੰਦਰ ਦੇ ਸਾਹਮਣੇ ਫੜਿਆ ਗਿਆ। ਐਮ ਪੀ ਪੁਲਿਸ ਨੇ ਵਿਕਾਸ ਦੂਬੇ ਨੂੰ ਫੜ ਲਿਆ ਅਤੇ ਇਸਨੂੰ ਯੂਪੀ ਪੁਲਿਸ ਅਤੇ ਐਸਟੀਐਫ ਦੇ ਹਵਾਲੇ ਕਰ ਦਿੱਤਾ। ਉਜੈਨ ਤੋਂ ਕਾਨਪੁਰ ਜਾ ਰਹੇ ਰਾਹ ਵਿੱਚ ਵਿਕਾਸ ਦੁਬੇ ਸ਼ੁੱਕਰਵਾਰ ਸਵੇਰੇ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime, Doctor, Encounter, Kanpur Shootout, UP Police