ਬੈਂਕ ਡੁੱਬਣ ਨਾਲ ਖਾਤੇ 'ਚ ਪਈ ਰਕਮ ਦਾ ਕੀ ਹੋਵੇਗਾ! ਜਾਣੋ ਪੈਸੇ ਨਾਲ ਜੁੜੇ ਸਵਾਲਾਂ ਦੇ ਜਵਾਬ

News18 Punjab
Updated: October 18, 2019, 5:59 PM IST
share image
ਬੈਂਕ ਡੁੱਬਣ ਨਾਲ ਖਾਤੇ 'ਚ ਪਈ ਰਕਮ ਦਾ ਕੀ ਹੋਵੇਗਾ! ਜਾਣੋ ਪੈਸੇ ਨਾਲ ਜੁੜੇ ਸਵਾਲਾਂ ਦੇ ਜਵਾਬ
ਬੈਂਕ ਡੁੱਬਣ ਨਾਲ ਖਾਤੇ 'ਚ ਪਈ ਰਕਮ ਦਾ ਕੀ ਹੋਵੇਗਾ! ਜਾਣੋ ਪੈਸੇ ਨਾਲ ਜੁੜੇ ਸਵਾਲਾਂ ਦੇ ਜਵਾਬ

ਜੇਕਰ ਤੁਹਾਡੇ ਕਿਸੇ ਬੈਂਕ ਵਿਚ 4 ਲੱਖ ਰੁਪਏ ਜਮ੍ਹਾਂ ਹਨ ਤਾਂ ਬੈਂਕ ਦੇ ਡਿਫਾਲਟਰ ਹੋਣ ਉਤੇ ਤੁਹਾਡੇ 1 ਲੱਖ ਰੁਪਏ ਹੀ ਸੁਰੱਖਿਅਤ ਮੰਨੇ ਜਾਣਗੇ। ਬਾਕੀ ਰਕਮ ਤੁਹਾਨੂੰ ਮਿਲਣ ਦੀ ਗਾਰੰਟੀ ਨਹੀਂ ਹੋਵੇਗੀ। ਬੈਕਿੰਗ ਮਾਹਰ ਦੱਸਦੇ ਹਨ ਕਿ ਬੈਂਕ ਵਿਚ ਜਮ੍ਹਾਂ ਤੁਹਾਡਾ ਪੈਸਾ ਬਿਲਕੁਲ ਸੁਰੱਖਿਅਤ ਹੈ। ਕੋਈ ਅਜਿਹੀ ਸਥਿਤੀ ਆਉਣ ’ਤੇ ਸਰਕਾਰ ਹੀ ਆਮ ਆਦਮੀ ਦੀ ਮਦਦ ਕਰੇਗੀ।

  • Share this:
  • Facebook share img
  • Twitter share img
  • Linkedin share img
ਪਿਛਲੇ ਹਫਤੇ RBI (Reserve Bank of India) ਵੱਲੋਂ ਦੋ ਬੈਂਕਾਂ ਉਪਰ ਕੀਤੀ ਕਾਰਵਾਈ ਤੋਂ ਬਾਅਦ ਸ਼ੋਸਲ ਮੀਡੀਆ ਉਪਰ ਆਮ ਲੋਕਾਂ ਦੇ ਬੈਂਕ ਖਾਤਿਆਂ ਵਿਚ ਜਮ੍ਹਾਂ ਧਨਰਾਸ਼ੀ ਨੂੰ ਲੈਕੇ ਚਰਚਾ ਬਹੁਤ ਤੇਜ਼ ਹੋ ਗਈ ਹੈ। ਆਦਮੀ ਸਭ ਤੋਂ ਪਹਿਲਾਂ ਇਹੀ ਸਵਾਲ ਪੁੱਛ ਰਿਹਾ ਹੈ ਕਿ ਜੇਕਰ ਬੈਂਕ ਡੁੱਬ ਜਾਂਦਾ ਹੈ ਤਾਂ ਮੇਰੇ ਪੈਸਿਆਂ ਦਾ ਕੀ ਹੋਵੇਗਾ? ਇਸ ਬਾਰੇ ਬੈਕਿੰਗ ਮਾਹਰ ਦੱਸਦੇ ਹਨ ਕਿ ਬੈਂਕ ਵਿਚ ਜਮ੍ਹਾਂ ਤੁਹਾਡਾ ਪੈਸਾ ਬਿਲਕੁਲ ਸੁਰੱਖਿਅਤ ਹੈ। ਕੋਈ ਅਜਿਹੀ ਸਥਿਤੀ ਆਉਣ ’ਤੇ ਸਰਕਾਰ ਹੀ ਆਮ ਆਦਮੀ ਦੀ ਮਦਦ ਕਰੇਗੀ।

ਜੇਕਰ ਮੇਰਾ ਬੈਂਕ ਡਿਫਾਲਟ ਕਰਦਾ ਹੈ ਤਾਂ ਕੀ ਹੋਵੇਗਾ?
DICGC ਯਾਨੀ ਡਿਪਾਜਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਵੱਲੋਂ ਤੈਅ ਕੀਤੇ ਗਏ ਨਿਯਮਾਂ ਅਨੁਸਾਰ, ਗਾਹਕਾਂ ਦੇ 1 ਲੱਖ ਰੁਪਏ ਦੀ ਸੁਰੱਖਿਆ ਦੀ ਗਾਰੰਟੀ ਮਿਲਦੀ ਹੈ। ਇਹ ਨਿਯਮ ਬੈਂਕ ਦੀ ਸਾਰੀ ਬ੍ਰਾਂਚਾਂ ਉਤੇ ਲਾਗੂ ਹੁੰਦਾ ਹੈ। ਇਸ ਵਿਚ ਮੂਲਧਨ ਅਤੇ ਵਿਆਜ ब्‍याज (Principal and Interest) ਦੋਵੇਂ ਸ਼ਾਮਿਲ ਹਨ। ਸਾਫ ਜ਼ਾਹਿਰ ਹੈ ਕਿ ਜੇਕਰ ਦੋਵਾਂ ਨੂੰ ਜੋੜ ਕੇ 1 ਲੱਖ ਜਾਂ ਇਸ ਤੋਂ ਜ਼ਿਆਦਾ ਹੈ ਤਾਂ ਸਿਰਫ 1 ਲੱਖ ਹੀ ਸੁਰੱਖਿਅਤ ਮੰਨੇ ਜਾਣਗੇ। ਆਸਾਨ ਭਾਸ਼ਾ ਵਿਚ ਸਮਝੋ ਜੇਕਰ ਤੁਹਾਡੇ ਕਿਸੇ ਬੈਂਕ ਵਿਚ 4 ਲੱਖ ਰੁਪਏ ਜਮ੍ਹਾਂ ਹਨ ਤਾਂ ਬੈਂਕ ਦੇ ਡਿਫਾਲਟਰ ਹੋਣ ਉਤੇ ਤੁਹਾਡੇ 1 ਲੱਖ ਰੁਪਏ ਹੀ ਸੁਰੱਖਿਅਤ ਮੰਨੇ ਜਾਣਗੇ। ਬਾਕੀ ਰਕਮ ਤੁਹਾਨੂੰ ਮਿਲਣ ਦੀ ਗਾਰੰਟੀ ਨਹੀਂ ਹੋਵੇਗੀ।
ਕੀ ਬੈਂਕ ਵਿਚ ਪੈਸਾ ਸੁਰੱਖਿਅਤ?


ਕੀ ਬੈਂਕ ਡਿਫਾਲਟ ਹੋਣ ’ਤੇ ਡੁੱਬ ਜਾਏਗਾ ਖਾਤੇ ਵਿਚ ਜਮ੍ਹਾਂ ਪੈਸਾ?
ਤੁਹਾਡਾ ਇਕ ਬੈਂਕ ਦੀ ਕਈ ਬ੍ਰਾਚਾਂ ਵਿਚ ਖਾਤਾ ਹੈ ਤਾਂ ਸਾਰੇ ਖਾਤਿਆਂ ਵਿਚ ਜਮ੍ਹਾਂ ਰਾਸ਼ੀ ਨੂੰ ਜੋੜਿਆ ਜਾਵੇਗਾ ਅਤੇ ਸਿਰਫ 1 ਲੱਖ ਤੱਕ ਜਮ੍ਹਾਂ ਪੂੰਜੀ ਨੂੰ ਸੁਰੱਖਿਅਤ ਮੰਨਿਆ ਜਾਵੇਗਾ। ਇਹੀ ਨਹੀਂ, ਜੇਕਰ ਤੁਹਾਡੇ ਕਿਸੇ ਬੈਂਗ ਵਿਚ ਇਕ ਤੋਂ ਜ਼ਿਆਦਾ ਅਕਾਊਂਟ ਅਤੇ FD ਆਦਿ ਹਨ ਤਾਂ ਬੈਂਕ ਦੇ ਡਿਫਾਲਟਰ ਹੋਣ ਜਾਂ ਡੁੱਬ ਜਾਣ ਤੋਂ ਬਾਅਦ ਇਕ ਲੱਖ ਰੁਪਏ ਹੀ ਮਿਲਣ ਦੀ ਗਾਰੰਟੀ ਹੈ। ਇਹ ਰਕਮ ਕਿਸ ਤਰ੍ਹਾਂ ਮਿਲੇਗੀ, ਇਹ ਗਾਇਡਲਾਈਨਸ DICGC ਤੈਅ ਕਰਦਾ ਹੈ।

ਮਾਹਰ ਗੌਰੀ ਚੱਢਾ ਨੇ ਨਿਊਜ਼18 ਹਿੰਦੀ ਨੂੰ ਦੱਸਿਆ ਕਿ ਭਾਰਤ ਵਿਚ ਹਾਲੇ ਤੱਕ ਅਜਿਹੇ ਹਾਲੇ ਨਹੀਂ ਬਣੇ ਕਿ ਬੈਂਕ ਡੁੱਬ ਜਾਵੇ। ਜੇਕਰ ਕਿਸੇ ਬੈਂਕ ਨੂੰ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਸ ਨੂੰ ਦੂਜੇ ਬੈਂਕ ਵਿਚ ਮਰਜ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਉਸ ਨੂੰ ਮੁੜ ਪਟਰੀ ਉਤੇ ਲਿਆਂਦਾ ਜਾਂਦਾ ਹੈ ਅਤੇ ਗਾਹਕ ਸੁਰੱਖਿਅਤ ਰਹਿੰਦਾ ਹੈ। ਨਵਾਂ ਬੈਂਕ ਗਾਹਕਾਂ ਦੇ ਪੈਸੇ ਦੀ ਜਿੰਮੇਵਾਰੀ ਲੈਂਦਾ ਹੈ।

ਕੀ ਪੋਸਟ ਆਫਿਸ ਵਿਚ ਜਮ੍ਹਾਂ ਪੈਸਾ ਸੁਰੱਖਿਅਤ ਹੈ?
ਜੇਕਰ ਪੋਸਟ ਆਫਿਸ ਤੁਹਾਡੀ ਰਕਮ ਚੁਕਾਉਣ ਵਿਚ ਫੇਲ ਹੋ ਜਾਂਦਾ ਹੈ ਤਾਂ ਜਮ੍ਹਾਂ ਪੈਸਿਆਂ ਉਤੇ ਸਾਵਰੇਨ ਗਾਰੰਟੀ ਹੁੰਦੀ ਹੈ। ਸਪੱਸ਼ਟ ਗੱਲ ਇਹ ਹੈ ਕਿ ਜੇਕਰ ਕਿਸੇ ਸਥਿਤੀ ਵਿਚ ਪੋਸਟਲ ਡਿਪਾਰਟਮੈਂਟ ਨਿਵੇਸ਼ਕਾਂ ਦੀ ਰਕਮ ਵਾਪਸ ਕਰਨ ਵਿਚ ਫੇਲ ਹੋ ਜਾਵੇ ਤਾਂ ਸਰਕਾਰ ਨਿਵੇਸ਼ਕਾਂ ਦੇ ਪੈਸਿਆਂ ਦੀ ਗਾਰੰਟੀ ਲੈਂਦੀ ਹੈ। ਕਿਸੇ ਵੀ ਹਾਲਾਤ ਵਿਚ ਤੁਹਾਡਾ ਪੈਸਾ ਡੁੱਬੇਗਾ ਨਹੀਂ । ਸਰਕਾਰ ਪੋਸਟ ਆਫਿਸ ਵਿਚ ਜਮ੍ਹਾਂ ਪੈਸਿਆਂ ਦੀ ਵਰਤੋਂ ਆਪਣੇ ਕੰਮਾਂ ਲਈ ਕਰਦੀ ਹੈ। ਇਸ ਕਾਰਨ ਸਰਕਾਰ ਇਨ੍ਹਾਂ ਪੈਸਿਆਂ ’ਤੇ ਗਾਰੰਟੀ ਵੀ ਦਿੰਦੀ ਹੈ।

ਕੀ ਬੈਂਕ ਵਿਚ ਪੈਸਾ ਸੁਰੱਖਿਅਤ?


ਬੈਂਕ ਵਿਚ ਜਮ੍ਹਾ ਪੈਸੇ ਬਾਰੇ ਇੰਨੀ ਗੜਬੜੀ ਕਿਉਂ ਹੈ?
ਆਰਬੀਆਈ ਨੇ ਹਾਲ ਹੀ ਵਿੱਚ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ (ਪੀਐਮਸੀ) ਬੈਂਕ ਨੂੰ ਕਈ ਬੇਨਿਯਮੀਆਂ ਕਰਨ ‘ਤੇ ਪਾਬੰਦੀ ਲਗਾਈ ਸੀ। ਆਰਬੀਆਈ ਦੇ ਪਾਬੰਦੀ ਤੋਂ ਬਾਅਦ, ਇਸ ਬੈਂਕ ਦੇ ਗਾਹਕ ਛੇ ਮਹੀਨਿਆਂ ਵਿੱਚ ਆਪਣੇ ਖਾਤੇ ਵਿੱਚੋਂ 10,000 ਰੁਪਏ ਤੋਂ ਵੱਧ ਨਹੀਂ ਕਢਵਾ ਸਕਦੇ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਸ਼ੁਰੂ ਹੋ ਗਈਆਂ। ਇਸ ਤੋਂ ਬਾਅਦ 9 ਸਰਕਾਰੀ ਬੈਂਕਾਂ ਦੇ ਬੰਦ ਹੋਣ ਦੀਆਂ ਖਬਰਾਂ ਆਈਆਂ ਸਨ। ਇਨ੍ਹਾਂ ਸਾਰੀਆਂ ਅਫਵਾਹਾਂ ਨੂੰ ਆਰਬੀਆਈ ਅਤੇ ਸਰਕਾਰ ਨੇ ਨਕਾਰ ਦਿੱਤਾ ਸੀ ਅਤੇ ਗਾਹਕਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ।

SBI ਦੇ ਸਾਬਕਾ ਚੇਅਰਮੈਨ ਪ੍ਰਦੀਪ ਚੌਧਰੀ ਨੇ ਨਿਊਜ਼18 ਹਿੰਦੀ ਨੂੰ ਦੱਸਿਆ ਕਿ ਮੌਜੂਦਾ ਸਮੇਂ ਵਿਚ ਆਮ ਲੋਕਾਂ ਨੂੰ ਚਿੰਤਾ ਹੋਣੀ ਲਾਜ਼ਮੀ ਹੈ। ਕਿਉਂਕੀ ਲਗਾਤਾਰ ਧੋਖਾਧੜੀ ਦੇ ਮਾਮਲੇ ਵੱਧ ਰਹੇ ਹਨ। RBI ਨੂੰ ਹੋਰ ਸਖਤੀ ਨਾਲ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਬੈਂਕਾਂ ਦੇ ਵਿੱਤੀ ਹਾਲਾਤ ਬਾਰੇ ਸਹੀ ਸਮੇਂ ਉਪਰ ਪਤਾ ਚਲ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਰੈਸਟੋਰੈਂਟ ਤੋਂ ਜ਼ਿਆਦਾ ਬੈਂਕ ਖੋਲਣਾ ਆਸਾਨ ਹੋ ਗਿਆ ਹੈ।

ਕਿਵੇਂ ਚੰਗੇ ਬੈਂਕ ਦੀ ਚੋਣ ਕੀਤੀ ਜਾਵੇ?
ਪ੍ਰਦੀਪ ਚੌਧਰੀ ਕਹਿੰਦੇ ਹਨ ਕਿ ਬੈਂਕ ਦੀ ਚੋਣ ਤੋਂ ਪਹਿਲਾਂ ਬੈਂਕ ਦੀ ਕ੍ਰੈਡਿਟ ਰੇਟਿੰਗ ਜ਼ਰੂਰ ਚੈਕ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਸ਼ੇਅਰ ਮੁੱਲ ਅਤੇ ਉਸ ਦੀ ਮਾਰਕੀਟ ਕੈਪੀਟਲਾਇਜੇਸ਼ਨ ਨੂੰ ਵੀ ਦੇਖਣਾ ਚਾਹੀਦਾ ਹੈ। ਇਸ ਨਾਲ ਬੈਂਕ ਦੀ ਸਥਿਤੀ ਬਾਰੇ ਪਤਾ ਲੱਗ ਜਾਵੇਗਾ।

ਇੰਜ ਰੱਖੋ ਆਪਣੇ ਪੈਸਿਆਂ ਨੂੰ ਸੁਰੱਖਿਅਤ !
ਬੈਕਿੰਗ ਮਾਹਰਾਂ ਦਾ ਮੰਨਣਾ ਹੈ ਕਿ ਆਪਣੀ ਸਾਰੀ ਸੇਵਿੰਗ (ਜਮ੍ਹਾਂ ਪੂੰਜੀ) ਨੂੰ ਕਦੇ ਵੀ ਇਕ ਬੈਂਕ ਜਾਂ ਉਸ ਦੀ ਵੱਖ-ਵੱਖ ਬ੍ਰਾਂਚਾਂ ਵਿਚ ਨਾ ਰੱਖੋ। ਕਿਉਂਕਿ ਬੈਂਕ ਡੁੱਬਣ ਦੇ ਹਾਲਾਤ ਵਿਚ ਇਕ ਬੈਂਕ ਦੇ ਸਾਰੇ ਖਾਤਿਆਂ ਨੂੰ ਇਕ ਖਾਤਾ ਹੀ ਮੰਨਿਆ ਜਾਵੇਗਾ। ਬਿਹਤਰ ਹੋਵੇਗਾ ਕਿ ਤੁਸੀ ਸੇਵਿੰਗ ਜਾਂ ਕਰੰਟ ਅਕਾਊਂਟ, ਐਫਡੀ ਜਾਂ ਦੂਜੀ ਬਚਤਾਂ ਨੂੰ ਵੱਖ-ਵੱਖ ਬੈਂਕਾਂ ਦੇ ਅਕਾਊਂਟ ਵਿਚ ਰੱਖੋ।
First published: October 18, 2019, 5:21 PM IST
ਹੋਰ ਪੜ੍ਹੋ
ਅਗਲੀ ਖ਼ਬਰ