Home /News /national /

ਹਿਮਾਚਲ ਦੇ ਸ਼ਿਮਲਾ 'ਚ HRTC ਬੱਸ ਬਣੀ ਹਾਦਸੇ ਦਾ ਸ਼ਿਕਾਰ, ਡਰਾਈਵਰ ਦੀ ਗਈ ਮੌਕੇ ਤੇ ਜਾਨ

ਹਿਮਾਚਲ ਦੇ ਸ਼ਿਮਲਾ 'ਚ HRTC ਬੱਸ ਬਣੀ ਹਾਦਸੇ ਦਾ ਸ਼ਿਕਾਰ, ਡਰਾਈਵਰ ਦੀ ਗਈ ਮੌਕੇ ਤੇ ਜਾਨ

ਹਿਮਾਚਲ ਦੇ ਸ਼ਿਮਲਾ 'ਚ HRTC ਬੱਸ ਬਣੀ ਹਾਦਸੇ ਦਾ ਸ਼ਿਕਾਰ, ਡਰਾਈਵਰ ਦੀ ਗਈ ਮੌਕੇ ਤੇ ਜਾਨ

ਹਿਮਾਚਲ ਦੇ ਸ਼ਿਮਲਾ 'ਚ HRTC ਬੱਸ ਬਣੀ ਹਾਦਸੇ ਦਾ ਸ਼ਿਕਾਰ, ਡਰਾਈਵਰ ਦੀ ਗਈ ਮੌਕੇ ਤੇ ਜਾਨ

HRTC BUS ACCIDENT IN SHIMLA: ਡਰਾਈਵਰ ਦੀ ਪਛਾਣ ਵਿਨੋਦ ਠਾਕੁਰ ਪੁੱਤਰ ਗਿਆਨ ਸਿੰਘ ਠਾਕੁਰ ਵਾਸੀ ਪਿੰਡ ਸਿਰੂ, ਡਾਕਖਾਨਾ ਮਹੋਗ, ਤਹਿਸੀਲ ਥੇਗ ਵਜੋਂ ਹੋਈ ਹੈ। ਖਾਸ ਗੱਲ ਇਹ ਹੈ ਕਿ ਬੱਸ 'ਚ ਸਵਾਰੀਆਂ ਨਾ ਹੋਣ ਦੇ ਕਾਰਨ ਕੋਈ ਹੋਰ ਜਾਨੀ ਨੁਕਸਾਨ ਨਹੀਂ ਹੋਇਆ।

 • Share this:

  ਸ਼ਿਮਲਾ- ਬੀਤੇ ਕੁਝ ਦਿਨਾਂ ਤੋਂ ਹਾਦਸਿਆਂ ਦੀਆਂ ਖਬਰਾਂ ਰਹੀਆਂ ਹਨ। ਅਜਿਹੀ ਦੀ ਦਰਦਨਾਕ ਖਬਰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲੇ ਤੋਂ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਿਮਲਾ 'ਚ HRTC ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਹਾਦਸੇ ਵਿੱਚ ਡਰਾਈਵਰ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ।

  ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ਿਮਲਾ ਤੋਂ 30 ਕਿਲੋਮੀਟਰ ਦੂਰ ਥੀਓਗ ਦੇ ਪੱਤੀਨਾਲ 'ਚ ਵਾਪਰਿਆ ਹੈ। ਹਾਦਸੇ ਦੌਰਾਨ ਬੱਸ 'ਚ ਸਿਰਫ ਡਰਾਈਵਰ ਮੌਜੂਦ ਸੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

  ਦੱਸਣਯੋਗ ਹੈ ਕਿ ਡਰਾਈਵਰ ਦੀ ਪਛਾਣ ਵਿਨੋਦ ਠਾਕੁਰ ਪੁੱਤਰ ਗਿਆਨ ਸਿੰਘ ਠਾਕੁਰ ਵਾਸੀ ਪਿੰਡ ਸਿਰੂ, ਡਾਕਖਾਨਾ ਮਹੋਗ, ਤਹਿਸੀਲ ਥੇਗ ਵਜੋਂ ਹੋਈ ਹੈ। ਖਾਸ ਗੱਲ ਇਹ ਹੈ ਕਿ ਬੱਸ 'ਚ ਸਵਾਰੀਆਂ ਨਾ ਹੋਣ ਦੇ ਕਾਰਨ ਕੋਈ ਹੋਰ ਜਾਨੀ ਨੁਕਸਾਨ ਨਹੀਂ ਹੋਇਆ।

  ਦਰਅਸਲ, ਇਹ ਐਚਆਰਟੀਸੀ ਬੱਸ ਥੀਓਗ ਤੋਂ ਪੱਤੀਨਾਲ ਰੂਟ 'ਤੇ ਸ਼ਾਮ 5:15 ਵਜੇ ਰਵਾਨਾ ਹੁੰਦੀ ਹੈ। ਹਾਦਸਾ ਮੰਗਲਵਾਰ ਰਾਤ ਕਰੀਬ 8:30 ਵਜੇ ਵਾਪਰਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦਾ ਕਾਰਨ ਓਵਰ ਸਪੀਡ ਦੱਸਿਆ ਜਾ ਰਿਹਾ ਹੈ ਪਰ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਥਿਓਗ ਦੇ ਵਿਧਾਇਕ ਰਾਕੇਸ਼ ਸਿੰਘਾ ਨੇ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਹੈ।

  ਰਿਪੋਰਟ - ਕਪਿਲ ਦੇਵ

  Published by:Tanya Chaudhary
  First published:

  Tags: Bus crashes, Himachal, HRTC, Road accident, Shimla