#HumanStory: ਕੁੱਤਿਆਂ ਦਾ Day Boarding ਸ਼ੁਰੂ ਕਰਨ ਦੇ ਲਈ ਛੱਡੀ ਇੰਜੀਨੀਅਰਿੰਗ ਦੀ ਨੌਕਰੀ

Navleen Lakhi
Updated: June 13, 2018, 9:32 AM IST
#HumanStory: ਕੁੱਤਿਆਂ ਦਾ Day Boarding ਸ਼ੁਰੂ ਕਰਨ ਦੇ ਲਈ ਛੱਡੀ ਇੰਜੀਨੀਅਰਿੰਗ ਦੀ ਨੌਕਰੀ
ਕੁੱਤਿਆਂ ਦਾ Day Boarding ਸ਼ੁਰੂ ਕਰਨ ਦੇ ਲਈ ਛੱਡੀ ਇੰਜੀਨੀਅਰਿੰਗ ਦੀ ਨੌਕਰੀ
Navleen Lakhi
Updated: June 13, 2018, 9:32 AM IST
ਸਾਲ  2011 ਦੇ ਅੰਤ ਵਿੱਚ ਮਕੈਨੀਕਲ ਇੰਜੀਨੀਅਰ ਦੀ ਨੌਕਰੀ ਛੱਡਣ ਤੋਂ ਬਾਅਦ ਜਦੋਂ ਵਿਨੋਦ ਖ਼ਰਬ ਨੇ dog boarding ਸ਼ੁਰੂ ਕੀਤੀ ਤਾਂ ਲੋਕ ਹੈਰਾਨ ਹੁੰਦੇ ਸੀ। ਅੱਜ ਉਨ੍ਹਾਂ ਕੋਲ ਲਗਭਗ  2000 clients ਨੇ।

ਦਿੱਲੀ ਦੇ ਵਿਨੋਦ ਖ਼ਰਬ ਨੇ ਜਦੋਂ ਪੜ੍ਹਾਈ ਤੋਂ ਬਾਅਦ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਆਪਣੀ 'ਗ਼ਲਤੀ ਦਾ ਅਹਿਸਾਸ' ਹੋ ਗਿਆ। ਵਿਨੋਦ ਕੰਮ ਕਰਦੇ ਹੋਏ ਅਕਸਰ ਆਪਣੇ ਕੁੱਤੇ ਨੂੰ ਮਿਸ ਕਰਦੇ ਹੁੰਦੇ ਸੀ। ਉਦੋਂ ਉਨ੍ਹਾਂ ਕੋਲ ਅਲੱਗ- ਅਲੱਗ ਕਿਸਮ, ਰੰਗ ਤੇ ਸਾਈਜ਼ ਦੇ 7 ਕੁੱਤੇ ਹੁੰਦੇ ਸੀ।

ਵਿਨੋਦ ਕਹਿੰਦੇ ਨੇ, "ਮੈ ਸੋਚਣ ਵਿੱਚ ਆਪਣਾ ਸਮਾਂ ਖ਼ਰਾਬ ਨਹੀਂ ਸੀ ਕਰ ਸਕਦਾ ਇਸ ਲਈ ਮੈਂ ਆਪਣੀ ਨੌਕਰੀ ਹੀ ਛੱਡ ਦਿੱਤੀ।"

ਵਿਨੋਦ ਦੱਸਦੇ ਨੇ ਕਿ ਪੱਛਮੀ ਦੇਸ਼ਾਂ ਵਿੱਚ ਅਕਸਰ ਫੈਮਲੀ ਫੋਟੋਜ਼ ਵਿੱਚ ਉਨ੍ਹਾਂ ਦਾ ਕੁੱਤਾ ਵੀ ਨਾਲ ਹੁੰਦਾ ਹੈ। ਵਿਨੋਦ ਕਹਿੰਦੇ ਨੇ, "ਉੱਥੇ ਜਦੋਂ ਇੱਕ 'ਪੂਰੇ' ਪਰਿਵਾਰ ਦੀ ਗੱਲ ਹੋਵੇ ਤਾਂ ਉਨ੍ਹਾਂ ਦੇ ਕੁੱਤੇ ਦਾ ਜ਼ਿਕਰ ਵਿੱਚ ਜ਼ਰੂਰ ਹੁੰਦਾ ਹੈ। ਕੁੱਤਿਆਂ ਤੇ ਅਖ਼ਬਾਰਾਂ ਵਿੱਚ column ਲਿਖੇ ਜਾਂਦੇ ਨੇ। ਇਹਨਾਂ ਤੇ ਪੱਛਮ ਵਿੱਚ ਬਹੁਤ ਫ਼ਿਲਮਾਂ ਬਣਦੀਆਂ ਨੇ। ਪਰ ਆਪਣੇ ਦੇਸ਼ ਵਿੱਚ ਕੁੱਤਿਆਂ ਨੂੰ ਮਹੱਤਤਾ ਨਹੀਂ ਦਿੱਤੀ ਜਾਂਦੀ।“

ਦਿੱਲੀ ਦੇ ਵਿਨੋਦ ਕੋਲ ਲਗਭਗ 2000 clients ਨੇ


ਵਿਨੋਦ ਦੱਸਦੇ ਨੇ ਕਿ ਉਨ੍ਹਾਂ ਨੂੰ ਹਮੇਸ਼ਾ ਹੀ ਕਿਸੀ ਵੀ ਕੁੱਤੇ ਨੂੰ ਦੇਖ ਕੇ ਇਹ ਲੱਗਦਾ ਸੀ ਕਿ ਉਹ ਉਨ੍ਹਾਂ ਲਈ ਬਣੇ ਨੇ। ਕਈ ਵਾਰ ਲੋਕ ਉਨ੍ਹਾਂ ਨੂੰ ਦੱਸਦੇ ਸੀ ਕਿ ਕੋਈ ਕੁੱਤਾ ਖ਼ਤਰਨਾਕ ਹੈ ਤੇ ਗ਼ੁੱਸੇ ਵਾਲਾ ਹੈ ਪਰ ਵਿਨੋਦ ਦੇ ਉਸ ਨੂੰ ਛੂਹਣ ਨਾਲ ਹੀ ਉਹ ਕੁੱਤਾ ਉਨ੍ਹਾਂ ਨਾਲ ਦੋਸਤੀ ਕਰ ਲੈਂਦਾ ਸੀ। "ਜਦੋਂ ਮੈਨੂੰ ਫੁੱਲ ਟਾਈਮ ਕੁੱਤਿਆਂ ਨੂੰ ਸਾਂਭਣ ਦਾ ਖ਼ਿਆਲ ਆਇਆ ਤਾਂ ਮੇਰੇ ਮੰਨ ਵਿੱਚ ਕੋਈ ਦੁਬਿਧਾ ਨਹੀਂ ਸੀ। ਪਰ ਜਿਹੜੇ ਲੋਕ ਜਾਨਵਰਾਂ ਨੂੰ ਪਿਆਰ ਨਹੀਂ ਕਰਦੇ ਉਹ ਇਸ ਪ੍ਰੋਫੈਸ਼ਨ ਤੇ ਖ਼ਿਲਾਫ਼ ਨੇ। ਉਨ੍ਹਾਂ ਦਾ ਕਹਿਣਾ ਸੀ ਕਿ ਕੁੱਤਿਆਂ ਨੂੰ ਦਿਨ ਭਰ ਲਈ ਰੱਖਣਾ ਜਾਂ ਉਨ੍ਹਾਂ ਨੂੰ ਸੈਰ ਉੱਤੇ ਲੈ ਕੇ ਜਾਣਾ ਵੀ ਕੋਈ ਕੰਮ ਹੈ?" ਪਰ ਜੇ ਵਿਨੋਦ ਦੀ ਜ਼ਿੰਦਗੀ ਤੇ ਇੱਕ ਨਜ਼ਰ ਮਾਰੀ ਜਾਵੇ ਤਾਂ ਇਹ ਸੱਚੀ ਇੱਕ ਵੱਡਾ ਕੰਮ ਹੈ।

ਹਾਲਾਂਕਿ ਇਸ ਕੰਮ ਵਿੱਚ ਕਈ 9 ਤੋਂ 5 ਵਾਲੀ ਨੌਕਰੀਆਂ ਤੋਂ ਜ਼ਿਆਦਾ ਮਿਹਨਤ ਹੁੰਦੀ ਹੈ। Dog boarding ਚਲਾਉਣਾ ਇੱਕ ਡੌਗ ਵਾਕਰ ਹੋਣ ਤੋਂ ਬਿਲਕੁਲ ਅਲੱਗ ਹੈ। ਇੱਕ ਡੌਗ ਵਾਕਰ ਨੂੰ ਬੱਸ ਸਵੇਰੇ ਸ਼ਾਮ ਕੁੱਤੇ ਨੂੰ ਘੁੰਮਣਾ ਹੁੰਦਾ ਹੈ ਪਰ ਇਸ dog boarding ਵਿੱਚ ਪੂਰਾ ਦਿਨ ਕੁੱਤੇ ਦਾ ਧਿਆਨ ਰੱਖਣਾ ਹੁੰਦਾ ਹੈ।  "ਉਨ੍ਹਾਂ ਨੂੰ ਖਲ਼ਾਉਣ-ਪਿਲਾਉਣ ਤੋਂ ਲੈ ਕੇ ਉਨ੍ਹਾਂ ਨੂੰ ਸਾਫ਼ ਸੁਥਰਾ ਰੱਖਣਾ ਵੱਡੀ ਜ਼ਿੰਮੇਵਾਰੀ ਦਾ ਕੰਮ ਹੈ।"ਕਿਸੀ ਵੀ ਕੁੱਤੇ ਦਾ ਮਾਲਕ ਇੱਕ ਤਰੀਕੇ ਨਾਲ ਉਸ ਦੇ ਮਾਪੇ ਨਾਲੋਂ ਘੱਟ ਨਹੀਂ ਹੁੰਦਾ। ਵਿਨੋਦ ਤੇ ਉਨ੍ਹਾਂ ਦੇ ਵਿਹਾਰ ਬਾਰੇ ਦੱਸਦੇ ਹੋਏ ਕਿਹਾ ਕਿ ਉਹ ਉਸ ਤਰੀਕੇ ਦਾ ਹੀ ਵਿਹਾਰ ਕਰਦੇ ਹਨ ਜਦੋਂ ਇੱਕ ਮਾਤਾ-ਪਿਤਾ ਆਪਣੇ ਛੋਟੇ ਬੱਚੇ ਨੂੰ ਛੱਡਣ ਦੇ ਟਾਈਮ ਕਰਦਾ ਹੁੰਦਾ ਹੈ। ਅਕਸਰ nuclear ਪਰਿਵਾਰ ਦਫ਼ਤਰ ਜਾਣ ਲੱਗੇ ਆਪਣੇ ਕੁੱਤੇ ਨੂੰ ਸਾਡੇ ਕੋਲ ਛੱਡ ਜਾਂਦੇ ਨੇ। ਵਿਨੋਦ ਹੱਸਦੇ ਹੋਏ ਦੱਸਦੇ ਨੇ, "ਕਈ ਵਾਰ ਉਹ ਆਪਣੇ ਕੁੱਤੇ ਨੂੰ ਲੈ ਕੇ ਬਹੁਤ possessive ਹੁੰਦੇ ਨੇ। ਉਸ ਦੌਰਾਨ ਉਨ੍ਹਾਂ ਦੇ ਨਿਰਦੇਸ਼ ਸੁਣਨਾ ਉਨ੍ਹਾਂ ਦਾ 'moody' ਕੁੱਤੇ ਨੂੰ ਸੰਭਾਲਣ ਤੋਂ ਜ਼ਿਆਦਾ ਔਖਾ ਹੁੰਦਾ ਹੈ।"ਕੁੱਤੇ ਸੋਸ਼ਲਾਇਜ਼ ਹੋਣ ਵਿੱਚ ਸਮਾਂ ਲੈਂਦੇ ਨੇ। ਕਈ ਵਾਰ ਬੋਰਡਿੰਗ ਵਿੱਚ ਨਵੇਂ-ਨਵੇਂ ਕੁੱਤੇ ਦੂਜੇ ਕੁੱਤੇ ਨੂੰ ਵੇਖ ਕੇ ਹਮਲਾਵਰ ਹੋ ਜਾਂਦੇ ਨੇ। ਦੂਜੇ ਕੁੱਤੇ ਵੀ ਸ਼ੁਰੂ ਵਿੱਚ ਵਿਸ਼ੇਸ਼ ਵੈਲਕਮਿੰਗ ਨਹੀਂ ਹੁੰਦੀ। 

"ਇਸ ਲਈ ਅਸੀਂ 6 ਕਮਰੇ ਬਣਾਏ ਨੇ। ਇੱਕ ਦਿਨ ਵਿੱਚ ਅਸੀਂ ਪੰਜ ਤੋਂ ਛੇ ਕੁੱਤਿਆਂ ਨੂੰ ਹੀ ਲੈਂਦੇ ਹਾਂ। ਦੋ ਹੋਰ ਜਾਣੇ ਨੇ ਜੋ ਮੇਰੀ ਇਸ ਕੰਮ ਵਿੱਚ ਮਦਦ ਕਰਦੇ ਨੇ। ਉਨ੍ਹਾਂ ਵਿੱਚੋਂ ਇੱਕ ਰਸੋਈ ਸੰਭਾਲਦਾ ਹੈ ਤੇ ਇੱਕ ਸਾਫ਼ ਸਫ਼ਾਈ ਦਾ ਧਿਆਨ ਰੱਖਦਾ ਹੈ। ਤੇ ਮੈ ਉਨ੍ਹਾਂ ਕੁੱਤਿਆਂ ਦੇ mood ਦਾ ਧਿਆਨ ਰੱਖਦਾ ਹਾਂ। ਜੇ ਕੁੱਤੇ ਆਪਣੇ ਜਾਣ ਪਹਿਚਾਣ ਵਾਲੇ ਚਿਹਰੇ ਦੇ ਨਾਲ ਨਾ ਹੋਣ ਤਾਂ ਉਹ ਜਲਦੀ ਅੱਕ ਜਾਂਦੇ ਨੇ।  ਇਸ ਲਈ ਉਨ੍ਹਾਂ ਨੂੰ ਬਾਹਰ ਘੁੰਮਣ ਲਈ ਲੈ ਕੇ ਜਾਣਾ ਪੈਂਦਾ।ਕਈ ਵਾਰ ਕੁੱਤੇ ਰਸਤੇ ਵਿੱਚ ਕਿਸੀ ਵੀ ਗੱਲ ਤੇ ਅੜ ਜਾਂਦੇ ਨੇ ਤੇ ਕਈ ਵਾਰ ਉਹ ਕਿਸੇ ਦੂਜੇ ਕੁੱਤੇ ਨੂੰ ਦੇਖ ਕੇ ਲੜਨ ਨੂੰ ਵੀ ਤਿਆਰ ਹੋ ਜਾਂਦੇ ਨੇ। ਉਸ ਟਾਈਮ ਉਨ੍ਹਾਂ ਨੂੰ ਸਮਝਾ ਕੇ ਬੱਸ ਕਿਸੀ ਵੀ ਤਰੀਕੇ ਨਾਲ ਘਰ ਵਾਪਸ ਲੈ ਕੇ ਆਉਣਾ ਹੁੰਦਾ ਹੈ।ਇਸ ਪੇਸ਼ਾ ਦੀ ਸਭ ਤੋਂ ਮੁਸ਼ਕਲ ਚੀਜ਼ ਕੀ ਹੈ? ਪੁੱਛਣ ਤੇ ਵਿਨੋਦ ਕਹਿੰਦੇ ਨੇ , "ਦੂਜਿਆਂ ਦੇ ਕੁੱਤੇ ਨਾਲ ਨੇੜਤਾ"

ਬੀਤੇ 7 ਸਾਲਾਂ ਵਿੱਚ ਵਿਨੋਦ ਕੋਲ ਬਹੁਤ ਸਾਰੇ ਕੁੱਤੇ ਆਏ ਨੇ।  ਉਨ੍ਹਾਂ ਦੀ ਦੇਖ ਭਾਲ ਕਰਦੇ ਹੋਏ ਵਿਨੋਦ ਦੀ ਉਨ੍ਹਾਂ ਨਾਲ ਨੇੜਤਾ ਵੱਧ ਜਾਂਦੀ ਹੈ।  ਵਿਨੋਦ ਕਹਿੰਦੇ ਨੇ, "ਕਈ ਵਾਰ ਮੈਨੂੰ ਇਹਦਾ ਲੱਗਦਾ ਹੈ ਕਿ ਕਾਸ਼ ਕਿਸੇ ਤਰੀਕੇ ਨਾਲ ਉਹ ਮੇਰੇ ਕੋਲ ਰਹਿ ਜਾਣ। ਤੇ ਜਦੋਂ ਉਹ ਚਲੇ ਜਾਂਦੇ ਨੇ ਤਾਂ ਮੈ ਉਨ੍ਹਾਂ ਨੂੰ ਬਹੁਤ ਮਿਸ ਕਰਦਾ ਹਾਂ। ਤੇ ਜਦੋਂ ਉਹ ਮੈਨੂੰ ਦੁਬਾਰਾ ਮਿਲਦੇ ਨੇ ਤਾਂ ਇੰਜ ਲੱਗਦਾ ਜਿਵੇਂ ਉਹ ਵੀ ਮੈਨੂੰ ਮਿਸ ਕਰ ਰਹੇ ਸੀ। ਮੈਂ ਇਹਨਾਂ ਕੁੱਤਿਆਂ ਦੀ ਖੇਡਦਿਆਂ, ਖਾਂਦਿਆਂ ਅਤੇ ਨਹਾਉਣ ਵੇਲੇ ਇਹਨਾਂ ਦੀ ਵੀਡੀਓ ਬਣਾਉਂਦਾ ਹਾਂ ਜੋ ਮੈਂ ਉਨ੍ਹਾਂ ਦੇ parents ਨੂੰ ਦੇ ਦੇਂਦਾ ਹਾਂ।"ਦਿਨ ਖ਼ਤਮ ਹੋਣ ਤੋਂ ਬਾਅਦ, ਵਿਨੋਦ ਦੇ ਕੱਪੜਿਆਂ ਤੇ ਵੱਖ-ਵੱਖ ਕੁੱਤਿਆਂ ਦੇ ਬਾਲ ਚਿਪਕੇ ਹੁੰਦੇ ਨੇ।  ਕਈ ਵਾਰ ਤਾਂ ਇਹਨਾਂ ਕੁੱਤਿਆਂ ਪਿੱਛੇ ਭੱਜ-ਭੱਜ ਵਿਨੋਦ ਪਸੀਨੇ ਵਿੱਚ ਭਿੱਜੇ ਹੁੰਦੇ ਨੇ। ਪਰ ਵਿਨੋਦ ਨੂੰ ਇਹ ਸਭ ਚੰਗਾ ਲੱਗਦਾ ਹੈ।

ਅੰਤ ਵਿੱਚ ਜਦੋਂ ਵਿਨੋਦ ਨੂੰ ਪੁੱਛਿਆ ਕਿ ਵਿਨੋਦ ਆਪਣੇ ਆਪ ਨੂੰ ਇੱਕ ਇੰਜੀਨੀਅਰ ਤੇ ਤੌਰ ਤੇ ਪੇਸ਼ ਕਰਨਗੇ ਜਾ ਕੁੱਝ ਹੋਰ ? ਕੁੱਝ ਦੇਰ ਚੁੱਪ ਰਹਿ ਕੇ ਜਵਾਬ ਦੇਂਦੇ ਹੋਏ ਵਿਨੋਦ ਕਹਿੰਦੇ ਨੇ, ਮੈਂ ਖ਼ੁਦ ਨੂੰ ਇੱਕ 'pet-handler/lover' ਕਹਾਂਗਾ।"

ਉਨ੍ਹਾਂ ਦਾ ਇਹ ਜਵਾਬ ਸੱਚੀ ਦਿਲ ਨੂੰ ਛੂ ਲੈਂਦਾ ਹੈ। 

 
First published: June 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ