ਦਾਦਰੀ 'ਚ ਸਾਹਮਣੇ ਆਇਆ ਮਨੁੱਖੀ ਤਸਕਰੀ ਦਾ ਮਾਮਲਾ, ਦੋ ਨੌਜਵਾਨਾਂ ਨੂੰ ਵੇਚਿਆ 30 ਹਜ਼ਾਰ ਰੁਪਏ 'ਚ


Updated: April 16, 2018, 7:12 PM IST
ਦਾਦਰੀ 'ਚ ਸਾਹਮਣੇ ਆਇਆ ਮਨੁੱਖੀ ਤਸਕਰੀ ਦਾ ਮਾਮਲਾ, ਦੋ ਨੌਜਵਾਨਾਂ ਨੂੰ ਵੇਚਿਆ 30 ਹਜ਼ਾਰ ਰੁਪਏ 'ਚ
ਦਾਦਰੀ 'ਚ ਸਾਹਮਣੇ ਆਇਆ ਮਨੁੱਖੀ ਤਸਕਰੀ ਦਾ ਮਾਮਲਾ, ਦੋ ਨੌਜਵਾਨਾਂ ਨੂੰ ਵੇਚਿਆ 30 ਹਜ਼ਾਰ ਰੁਪਏ 'ਚ

Updated: April 16, 2018, 7:12 PM IST
ਦਾਦਰੀ 'ਚ ਸਾਹਮਣੇ ਆਇਆ ਮਨੁੱਖੀ ਤਸਕਰੀ ਦਾ ਮਾਮਲਾ, ਦੋ ਨੌਜਵਾਨਾਂ ਨੂੰ ਵੇਚਿਆ 30 ਹਜ਼ਾਰ ਰੁਪਏ 'ਚ  ਦਾਦਰੀ 'ਚ ਨੌਕਰੀ ਦੇ ਬਹਾਨੇ ਉੜੀਸਾ ਅਤੇ ਬੰਗਾਲ ਤੋਂ ਲਿਆ ਕੇ ਮਨੁੱਖੀ ਤਸਕਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇੱਕ 16 ਸਾਲਾ ਕਿਸ਼ੋਰ ਸਮੇਤ ਦੋ ਹੋਰ ਨੌਜਵਾਨਾਂ ਨੂੰ ਨੌਕਰੀ ਦੇ ਬਹਾਨੇ 30 ਹਜ਼ਾਰ 'ਚ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਦੋਨਾਂ ਤੋਂ ਇੱਕ ਦੁੱਧ ਦੀ ਡੇਅਰੀ 'ਚ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ ਸੀ। ਕੁੱਟਮਾਰ ਤੋਂ ਦੁਖੀ ਹੋਕੇ ਦੋਨੋਂ ਦੀਵਾਰ ਟੱਪ ਕੇ ਭੱਜ ਗਏ। ਇੱਕ ਵਕੀਲ ਨੇ ਜਦੋਂ ਪੀੜਤਾਂ ਦੀ ਗੱਲ ਸੁਣੀ ਤਾਂ ਪੁਲਿਸ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਡੇਅਰੀ ਮਾਲਕ ਸਮੇਤ 3 ਲੋਕਾਂ ਦੇ ਖਿਲਾਫ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਕੀਤਾ ਹੈ।

ਫਿਲਹਾਲ ਆਰੋਪੀ ਫਰਾਰ ਹੈ ਅਤੇ ਸਦਰ ਪੁਲਿਸ ਜਾਂਚ ਕਰ ਰਹੀ ਹੈ। ਦਰਅਸਲ ਦਾਦਰੀ ਸ਼ਹਿਰ ਨਿਵਾਸੀ ਵਕੀਲ ਸੰਜੀਵ ਗੋਦਾਰਾ ਕੋਲ ਇੱਕ ਅਗਿਆਤ ਵਿਅਕਤੀ ਕਿਸ਼ੋਰ ਅਤੇ ਯੁਵਕ ਨੂੰ ਲੈਕੇ ਪਹੁੰਚੇ। ਵਕੀਲ ਦੁਵਾਰਾ ਦੋਨਾਂ ਨੌਜਵਾਨਾਂ ਨਾਲ ਗੱਲ ਕੀਤੀ ਗਈ ਤਾਂ ਦੋਨਾਂ ਨੇ ਆਪਣੀ ਆਪ ਬੀਤੀ ਦੱਸੀ। ਨੌਜਵਾਨਾਂ ਦੇ ਅਨੁਸਾਰ ਦਿੱਲੀ ਦੇ ਕੁੱਝ ਲੋਕ ਬੰਗਾਲ ਅਤੇ ਉੜੀਸਾ ਤੋਂ ਕਿਸ਼ੋਰ ਅਤੇ ਯੁਵਕ ਨੂੰ ਨੌਕਰੀ ਦੇ ਬਹਾਨੇ ਲਿਆਉਂਦੇ ਹਨ ਅਤੇ ਉਨ੍ਹਾਂ ਨੂੰ ਪੈਸਿਆਂ 'ਚ ਵੇਚ ਦੇਂਦੇ ਹਨ।

ਪਹਿਲਾਂ ਉਨ੍ਹਾਂ ਨੂੰ ਦਿੱਲੀ ਦੇ ਇੱਕ ਬੰਦ ਕਮਰੇ 'ਚ ਕੈਦ ਕਰ ਜਾਂਦਾ ਹੈ ਅਤੇ ਏਜੈਂਟ ਦੇ ਮਾਧਿਅਮ ਨਾਲ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ਤੇ ਭੇਜ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਦਾਦਰੀ 'ਚ ਪੁਲਿਸ ਦੁਵਾਰਾ ਬਰਾਮਦ ਕੀਤੇ ਗਏ ਨਾਬਾਲਗ ਯੁਵਕ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਆਇਆ। ਪੁਲਿਸ ਨੇ ਇਸ ਮਾਮਲੇ 'ਚ ਡੇਅਰੀ ਮਾਲਕ ਸਮੇਤ 3 ਲੋਕਾਂ ਖਿਲਾਫ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਡੇਅਰੀ ਤੋਂ ਭੱਜੇ ਇੱਕ ਯੁਵਕ ਨੇ ਦੱਸਿਆ ਕਿ ਮਾਲਕ ਦੁਵਾਰਾ ਉਨ੍ਹਾਂ ਨੂੰ ਕੁੱਟਿਆ ਜਾਂਦਾ ਸੀ ਅਤੇ ਪੈਸੇ ਨਹੀਂ ਦਿੱਤੇ ਜਾਂਦੇ ਸਨ। ਇਸਲਈ ਉਹ ਰਾਤ ਨੂੰ ਆਪਣੇ ਸਾਥੀ ਕਿਸ਼ੋਰ ਨਾਲ ਦੀਵਾਰ ਟੱਪ ਕੇ ਭੱਜ ਆਏ। ਯੁਵਕ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੋਵਾਂ ਨੂੰ ਬੰਧਕ ਬਣਾਕੇ ਕੰਮ ਕਰਵਾਇਆ ਜਾਂਦਾ ਸੀ। ਕਦੀ ਪੈਸੇ ਨਹੀਂ ਦਿੱਤੇ ਜਾਂਦੇ ਸਨ ਅਤੇ ਕਦੀ ਤਾਂ ਘਰੇ ਵੀ ਫੋਨ ਨਹੀਂ ਕਰਨ ਦਿੱਤਾ ਜਾਂਦਾ ਸੀ। ਉਨ੍ਹਾਂ ਕੋਲੋਂ ਅਧਾਰ ਕਾਰਡ ਅਤੇ ਰੇਲ ਟਿਕਟ ਵੀ ਫੜ ਲਏ ਗਏ ਸਨ। ਤੰਗ ਆ ਕੇ ਦੋਨੋਂ ਡੇਅਰੀ ਤੋਂ ਭੱਜ ਗਏ।
First published: April 16, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ