Home /News /national /

ਹੁਰੁਨ ਗਲੋਬਲ ਰਿਚ ਲਿਸਟ 2023 : ਮੁਕੇਸ਼ ਅੰਬਾਨੀ ਇਕਲੌਤੇ ਭਾਰਤੀ ਅਰਬਪਤੀਆਂ ਦੇ ਤੌਰ 'ਤੇ ਚੋਟੀ ਦੇ 10 ਲੋਕਾਂ 'ਚ ਸ਼ਾਮਲ

ਹੁਰੁਨ ਗਲੋਬਲ ਰਿਚ ਲਿਸਟ 2023 : ਮੁਕੇਸ਼ ਅੰਬਾਨੀ ਇਕਲੌਤੇ ਭਾਰਤੀ ਅਰਬਪਤੀਆਂ ਦੇ ਤੌਰ 'ਤੇ ਚੋਟੀ ਦੇ 10 ਲੋਕਾਂ 'ਚ ਸ਼ਾਮਲ

ਮੁਕੇਸ਼ ਅੰਬਾਨੀ ਇਕਲੌਤੇ ਭਾਰਤੀ ਅਰਬਪਤੀਆਂ ਦੇ ਤੌਰ 'ਤੇ ਚੋਟੀ ਦੇ 10 ਲੋਕਾਂ 'ਚ ਸ਼ਾਮਲ

ਮੁਕੇਸ਼ ਅੰਬਾਨੀ ਇਕਲੌਤੇ ਭਾਰਤੀ ਅਰਬਪਤੀਆਂ ਦੇ ਤੌਰ 'ਤੇ ਚੋਟੀ ਦੇ 10 ਲੋਕਾਂ 'ਚ ਸ਼ਾਮਲ

ਨਵੀਂ ਸੂਚੀ ਮੁਤਾਬਕ ਮੁਕੇਸ਼ ਅੰਬਾਨੀ ਫਿਰ ਤੋਂ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਸ ਤੋਂ ਇਲਾਵਾ ਸਾਇਰਸ ਪੂਨਾਵਾਲਾ 46ਵੇਂ ਅਤੇ ਸ਼ਿਵ ਨਾਦਰ ਐਂਡ ਫੈਮਿਲੀ 50ਵੇਂ ਸਥਾਨ 'ਤੇ ਹਨ। ਹਾਲਾਂਕਿ ਇਸ ਵਾਰ ਅਰਬਪਤੀਆਂ ਦੀ ਸੂਚੀ ਵਿੱਚ 15 ਨਵੇਂ ਭਾਰਤੀ ਸ਼ਾਮਲ ਹੋਏ ਹਨ। ਹੁਰੂਨ ਗਲੋਬਲ ਰਿਚ ਲਿਸਟ 2023 ਵਿੱਚ ਭਾਰਤ ਵਿੱਚ ਅਰਬਪਤੀਆਂ ਦੀ ਕੁੱਲ ਗਿਣਤੀ 28 ਹੋ ਗਈ ਹੈ। 187 ਅਰਬਪਤੀਆਂ ਦੇ ਨਾਲ ਭਾਰਤ ਅਰਬਪਤੀਆਂ ਦੀ ਗਿਣਤੀ ਵਿੱਚ ਸਿਰਫ ਚੀਨ ਅਤੇ ਅਮਰੀਕਾ ਤੋਂ ਪਿੱਛੇ ਹੈ।

ਹੋਰ ਪੜ੍ਹੋ ...
  • Last Updated :
  • Share this:

ਹੁਰੁਨ ਗਲੋਬਲ ਰਿਚ ਲਿਸਟ 2023 ਜਾਰੀ ਕੀਤੀ ਗਈ ਹੈ। ਇਸ ਵਾਰ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇਕਲੌਤੇ ਭਾਰਤੀ ਅਰਬਪਤੀਆਂ ਦੇ ਤੌਰ 'ਤੇ ਚੋਟੀ ਦੇ 10 ਲੋਕਾਂ 'ਚ ਸ਼ਾਮਲ ਹਨ। ਇਸ ਦੇ ਨਾਲ ਹੀ ਗੌਤਮ ਅਡਾਨੀ ਫੈਮਿਲੀ ਇਸ ਸਾਲ ਸੂਚੀ ਵਿੱਚ 23ਵੇਂ ਨੰਬਰ 'ਤੇ ਖਿਸਕ ਗਏ ਹਨ। ਨਵੀਂ ਸੂਚੀ ਮੁਤਾਬਕ ਮੁਕੇਸ਼ ਅੰਬਾਨੀ ਫਿਰ ਤੋਂ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਸ ਤੋਂ ਇਲਾਵਾ ਸਾਇਰਸ ਪੂਨਾਵਾਲਾ 46ਵੇਂ ਅਤੇ ਸ਼ਿਵ ਨਾਦਰ ਐਂਡ ਫੈਮਿਲੀ 50ਵੇਂ ਸਥਾਨ 'ਤੇ ਹਨ। ਹਾਲਾਂਕਿ ਇਸ ਵਾਰ ਅਰਬਪਤੀਆਂ ਦੀ ਸੂਚੀ ਵਿੱਚ 15 ਨਵੇਂ ਭਾਰਤੀ ਸ਼ਾਮਲ ਹੋਏ ਹਨ। ਹੁਰੂਨ ਗਲੋਬਲ ਰਿਚ ਲਿਸਟ 2023 ਵਿੱਚ ਭਾਰਤ ਵਿੱਚ ਅਰਬਪਤੀਆਂ ਦੀ ਕੁੱਲ ਗਿਣਤੀ 28 ਹੋ ਗਈ ਹੈ। 187 ਅਰਬਪਤੀਆਂ ਦੇ ਨਾਲ ਭਾਰਤ ਅਰਬਪਤੀਆਂ ਦੀ ਗਿਣਤੀ ਵਿੱਚ ਸਿਰਫ ਚੀਨ ਅਤੇ ਅਮਰੀਕਾ ਤੋਂ ਪਿੱਛੇ ਹੈ।

ਹੁਰੁਨ ਗਲੋਬਲ ਰਿਚ ਲਿਸਟ ਦੇ ਮੁਤਾਬਕ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਦੀ 20 ਪ੍ਰਤੀਸ਼ਤ ਭਾਵ 82 ਬਿਲੀਅਨ ਡਾਲਰ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਇਸ ਦੇ ਬਾਵਜੂਦ ਉਹ ਲਗਾਤਾਰ ਤੀਜੇ ਸਾਲ ਸਭ ਤੋਂ ਅਮੀਰ ਏਸ਼ੀਆਈ ਬਣੇ ਹੋਏ ਹਨ। ਇਸ ਤੋਂ ਇਲਾਵਾ ਗੌਤਮ ਅਡਾਨੀ ਐਂਡ ਫੈਮਿਲੀ ਦੀ ਜਾਇਦਾਦ 'ਚ 35 ਫੀਸਦੀ ਦੀ ਗਿਰਾਵਟ ਆਈ ਅਤੇ ਉਨ੍ਹਾਂ ਨੂੰ ਆਪਣਾ ਦੂਜਾ ਸਥਾਨ ਗੁਆਉਣਾ ਪਿਆ। ਅਡਾਨੀ ਨੂੰ ਇਹ ਝਟਕਾ ਉਸ ਦੇ ਗਰੁੱਪ 'ਤੇ ਹਿੰਡਨਬਰਗ ਦੀ ਰਿਪੋਰਟ ਕਾਰਨ ਲੱਗਾ ਹੈ। ਪਿਛਲੇ ਸਾਲ 1 ਬਿਲੀਅਨ ਡਾਲਰ ਜਾਂ ਇਸ ਤੋਂ ਵੱਧ ਦਾ ਵਾਧਾ ਕਰਨ ਵਾਲੇ ਅਰਬਪਤੀਆਂ ਦੀ ਸੰਖਿਆ ਦੇ ਲਿਹਾਜ਼ ਨਾਲ ਭਾਰਤ ਛੇਵੇਂ ਸਥਾਨ 'ਤੇ ਹੈ।

ਦੇਸ਼ ਦੇ ਸਭ ਤੋਂ ਵੱਧ ਅਰਬਪਤੀ ਮੁੰਬਈ ਵਿੱਚ ਰਹਿੰਦੇ ਹਨ। ਮੁੰਬਈ 66 ਅਰਬਪਤੀਆਂ ਦਾ ਘਰ ਹੈ, ਇਸ ਤੋਂ ਬਾਅਦ ਨਵੀਂ ਦਿੱਲੀ 39 ਅਤੇ ਬੈਂਗਲੁਰੂ ਵਿੱਚ 21 ਅਰਬਪਤੀ  ਰਹਿੰਦੇ ਹਨ। ਸਿਹਤ ਸੰਭਾਲ ਤੋਂ ਇਲਾਵਾ ਸਭ ਤੋਂ ਵੱਧ ਅਰਬਪਤੀ ਖਪਤਕਾਰ ਵਸਤਾਂ ਅਤੇ ਰਸਾਇਣ ਅਤੇ ਪ੍ਰਚੂਨ ਖੇਤਰ ਵਿੱਚ ਮੌਜੂਦ ਹਨ। ਦੂਜੇ ਪਾਸੇ ਭਾਰਤ ਦੇ ਸੀਰਮ ਇੰਸਟੀਚਿਊਟ ਦੇ ਸਾਈਰਸ ਐਸ ਪੂਨਾਵਾਲਾ 27 ਬਿਲੀਅਨ ਅਮਰੀਕੀ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਸਿਹਤ ਸੰਭਾਲ ਅਰਬਪਤੀ ਹਨ, ਉਸ ਤੋਂ ਬਾਅਦ ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਦੇ ਦਿਲੀਪ ਸਾਂਘਵੀ ਐਂਡ ਫੈਮਿਲੀ (17 ਬਿਲੀਅਨ ਡਾਲਰ) ਹਨ।

ਵਿਸ਼ਵ ਅਰਬਪਤੀਆਂ ਦੀ ਆਬਾਦੀ ਵਿੱਚ ਭਾਰਤ ਦਾ ਯੋਗਦਾਨ ਪਿਛਲੇ ਪੰਜ ਸਾਲਾਂ ਵਿੱਚ ਲਗਾਤਾਰ ਵਧਿਆ ਹੈ ਅਤੇ ਦੇਸ਼ ਮੌਜੂਦਾ ਸਮੇਂ ਵਿੱਚ ਕੁੱਲ ਵਿਸ਼ਵ ਅਰਬਪਤੀਆਂ ਦੀ ਆਬਾਦੀ ਵਿੱਚ 8 ਪ੍ਰਤੀਸ਼ਤ ਯੋਗਦਾਨ ਪਾ ਰਿਹਾ ਹੈ, ਜਦੋਂ ਕਿ ਪੰਜ ਸਾਲ ਪਹਿਲਾਂ ਇਹ 4.9 ਪ੍ਰਤੀਸ਼ਤ ਸੀ। ਪਿਛਲੇ 10 ਸਾਲਾਂ ਵਿੱਚ 5 ਬਿਲੀਅਨ ਅਮਰੀਕੀ ਡਾਲਰ ਦੀ ਜਾਇਦਾਦ ਵਾਲੇ ਅਰਬਪਤੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਸ ਤੋਂ ਇਲਾਵਾ ਹੁਰੂਨ ਗਲੋਬਲ ਰਿਚ ਲਿਸਟ 2023 ਦੇ ਅਨੁਸਾਰ ਅਰਬਪਤੀਆਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 8 ਪ੍ਰਤੀਸ਼ਤ ਦੀ ਕਮੀ ਆਈ ਹੈ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ ਵਿੱਚ ਵੀ 10 ਪ੍ਰਤੀਸ਼ਤ ਦੀ ਕਮੀ ਆਈ ਹੈ।

Published by:Shiv Kumar
First published:

Tags: Hurun Global Rich List 2023, Mukesh ambani, Reliance, Reliance industries