ਪਤੀ ਨੇ ਵਟਸਐਪ ਤੋਂ ਬੁਲਾਈ ਕਾਲ ਗਰਲ, ਸਾਹਮਣੇ ਆਈ ਕਾਲ ਗਰਲ ਨਿਕਲੀ ਉਸ ਦੀ ਪਤਨੀ ਤਾਂ ਕੀਤੀ ਛਿਤਰੋਲ

News18 Punjabi | News18 Punjab
Updated: January 22, 2020, 4:22 PM IST
share image
ਪਤੀ ਨੇ ਵਟਸਐਪ ਤੋਂ ਬੁਲਾਈ ਕਾਲ ਗਰਲ, ਸਾਹਮਣੇ ਆਈ ਕਾਲ ਗਰਲ ਨਿਕਲੀ ਉਸ ਦੀ ਪਤਨੀ ਤਾਂ ਕੀਤੀ ਛਿਤਰੋਲ

  • Share this:
  • Facebook share img
  • Twitter share img
  • Linkedin share img
ਕਈ ਵਾਰ ਇਨਸਾਨ ਅਜੀਬ ਸਥਿਤੀਆਂ ਵਿਚੋਂ ਗੁਜ਼ਰਦਾ ਹੈ. ਉਤਰਾਖੰਡ ਦੇ ਕਾਸ਼ੀਪੁਰ ਤੋਂ ਇਕ ਅਜੀਬ ਖ਼ਬਰ ਆਈ ਹੈ ਜਿੱਥੇ ਇਕ ਵਿਅਕਤੀ ਨੇ ਵਟਸਐਪ ਦੇ ਜ਼ਰੀਏ ਕਾਲ ਗਰਲ ਨੂੰ ਬੁਲਾਇਆ. ਜਦੋਂ ਕਾਲ ਗਰਲ ਆਈ, ਤਾਂ ਵਿਅਕਤੀ ਦੇ ਹੋਸ਼ ਉੱਡ ਗਏ ਕਿਉਂਕਿ ਕਾਲ ਗਰਲ ਉਸਦੀ ਪਤਨੀ ਨਿਕਲੀ।

ਇਸ ਸਮੇਂ ਕਾਸ਼ੀਪੁਰ ਦਾ ਇੱਕ ਮਾਮਲਾ ਸੁਰਖੀਆਂ ਵਿੱਚ ਹੈ। ਦੱਸਿਆ ਜਾ ਹੈ ਕਿ ਵਿਅਕਤੀ ਨੇ ਵਟਸਐਪ ਦੇ ਮਾਧਿਅਮ ਨਾਲ ਇਕ ਔਰਤ ਬ੍ਰੋਕਰ ਨਾਲ ਸੰਪਰਕ ਕੀਤਾ ਸੀ। ਔਰਤ ਬ੍ਰੋਕਰ ਨੇ ਕਾਲ ਗਰਲ ਨੂੰ ਉਸ ਵਿਅਕਤੀ ਕੋਲ ਭੇਜ ਦਿੱਤਾ. ਜਦੋਂ ਉਸਨੇ ਵੇਖਿਆ ਕਿ ਇਹ ਉਸਦੀ ਪਤਨੀ ਹੈ, ਉਸ ਦੇ ਹੋਸ਼ ਉੱਡ ਗਏ. ਉਸਨੇ ਪਤਨੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਪਤੀ-ਪਤਨੀ ਦੋਵਾਂ ਨੇ ਸ਼ਿਕਾਇਤਾਂ ਦਾਇਰ ਕੀਤੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਇਹ ਔਰਤ ਆਪਣੇ ਪੇਕੇ ਘਰ ਵਿਚ ਜ਼ਿਆਦਾ ਰਹਿੰਦੀ ਸੀ। ਸਹੁਰਿਆਂ ਘਰ ਬਹੁਤ ਘੱਟ ਰੁਕਦੀ ਸੀ. ਇਕ ਔਰਤ ਨੇ ਪਤੀ ਨੂੰ ਦੱਸਿਆ ਕਿ ਤੁਹਾਡੀ ਪਤਨੀ ਜੀਸਮ ਫਰੋਸ਼ੀ ਦੇ ਧੰਧੇ ਵਿਚ ਹੈ ਤੇ ਇਕ ਕਾਲ ਗਰਲ ਹੈ. ਪਤੀ ਨੂੰ ਭਰੋਸਾ ਨਹੀਂ ਹੋਇਆ ਅਤੇ ਉਸਨੇ ਮਹਿਲਾ ਬਰੋਕਰ ਕੋਲ ਪਹੁੰਚ ਕੀਤੀ ਅਤੇ ਇੱਕ ਕਾਲ ਗਰਲ ਦੀ ਮੰਗ ਕੀਤੀ. ਪਤੀ ਨੇ ਬ੍ਰੋਕਰ ਨੂੰ ਉਨ੍ਹਾਂ ਔਰਤਾਂ ਦੀਆਂ ਤਸਵੀਰਾਂ ਭੇਜਣ ਲਈ ਕਿਹਾ ਜੋ ਕਾਲ ਗਰਲਜ਼ ਵਜੋਂ ਕੰਮ ਕਰਦੀਆਂ ਹਨ।
ਬ੍ਰੋਕਰ ਨੇ ਕਈ ਤਸਵੀਰਾਂ ਭੇਜੀਆਂ, ਜਿਸ ਤੋਂ ਬਾਅਦ ਪਤੀ ਨੇ ਆਪਣੀ ਪਤਨੀ ਦੀ ਤਸਵੀਰ ਪਛਾਣ ਲਈ ਅਤੇ ਦਲਾਲ ਨੂੰ ਭੇਜਣ ਲਈ ਕਿਹਾ. ਜਿਵੇਂ ਹੀ ਉਸਦੀ ਪਤਨੀ ਕਾਲ ਗਰਲ ਦੇ ਤੌਰ ਤੇ ਉਸ ਕੋਲ ਆਈ, ਉਸਨੇ ਆਪਣੀ ਪਤਨੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ. ਮਾਮਲਾ ਪੁਲਿਸ ਕੋਲ ਹੈ। ਔਰਤ ਨੇ ਉਲਟਾ ਪਤੀ ਤੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ. ਉਸਦਾ ਕਹਿਣਾ ਹੈ ਕਿ ਉਸਦੇ ਪਤੀ ਦੇ ਉਸਦੀ ਸਹੇਲੀ ਨਾਲ ਨਾਜਾਇਜ਼ ਸੰਬੰਧ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
First published: January 22, 2020
ਹੋਰ ਪੜ੍ਹੋ
ਅਗਲੀ ਖ਼ਬਰ