ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸ਼ਾਹਦਰਾ ਵਿੱਚ ਮਾਨਸਰੋਵਰ ਪਾਰਕ ਵਿੱਚ ਇੱਕ ਅਧਿਆਪਕਾ ਨੇ ਇੱਕ ਮਾਮੂਲੀ ਮਾਮਲੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਤੀ ਦਾ ਕਹਿਣਾ ਹੈ ਕਿ ਉਹ ਆਪਣੀ ਪਤਨੀ ਨੂੰ ਵਿਆਹ ਦੀ ਵਰ੍ਹੇਗੰਢ ਮੌਕੇ ਸ਼ੁਭਕਾਮਨਾਵਾਂ ਦੇਣਾ ਭੁੱਲ ਗਿਆ, ਇਸ ਤੋਂ ਨਾਰਾਜ਼ ਹੋ ਕੇ ਪਤਨੀ ਨੇ ਸੋਮਵਾਰ ਦੀ ਰਾਤ ਨੂੰ ਖੁਦਕੁਸ਼ੀ ਕਰ ਲਈ। ਦੂਜੇ ਪਾਸੇ ਲੜਕੀ ਦੇ ਮਾਪਿਆਂ ਨੇ ਸਹੁਰਿਆਂ 'ਤੇ ਦਾਜ ਲਈ ਹੱਤਿਆ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਨੂੰ ਮ੍ਰਿਤਕ ਅਕਾਂਕਸ਼ਾ (27) ਦੇ ਕੋਲ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਫਿਲਹਾਲ ਦਿੱਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਨੂੰ ਮਿਲੀ ਸ਼ਿਕਾਇਤ ਅਨੁਸਾਰ ਮ੍ਰਿਤਕਾ ਮਾਨਸਰੋਵਰ ਪਾਰਕ ਦੀ ਨੱਥੂ ਕਲੋਨੀ ਵਿੱਚ ਪਰਿਵਾਰ ਨਾਲ ਰਹਿੰਦੀ ਸੀ। ਪਤੀ ਅੰਕੁਰ ਤੋਂ ਇਲਾਵਾ ਪਰਿਵਾਰ ਵਿਚ ਹੋਰ ਮੈਂਬਰ ਵੀ ਹਨ। ਅਕਾਂਕਸ਼ਾ ਇਕ ਸਰਕਾਰੀ ਸਕੂਲ ਵਿਚ ਪੜ੍ਹਾਉਂਦੀ ਸੀ, ਜਦੋਂਕਿ ਅੰਕਿਤ ਇਕ ਨਿੱਜੀ ਕੰਪਨੀ ਵਿਚ ਕੰਮ ਕਰਦਾ ਹੈ। ਅਕਾਂਕਸ਼ਾ ਦੀ ਮਾਂ ਦਾ ਇਹ ਵੀ ਦੋਸ਼ ਹੈ ਕਿ ਅੰਕਿਤ ਦਾ ਇਕ ਹੋਰ ਔਰਤ ਨਾਲ ਪ੍ਰੇਮ ਸਬੰਧ ਸਨ। ਅਕਾਂਕਸ਼ਾ ਦੀ ਮਾਂ ਸੰਤੋਸ਼ ਦੇਵੀ ਨੇ ਦੱਸਿਆ ਕਿ 11 ਮਈ, 2018 ਨੂੰ ਅਕਾਂਕਸ਼ਾ ਅਤੇ ਅੰਕਿਤ ਦਾ ਵਿਆਹ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਹੈ ਕਿ ਸਹੁਰੇ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦੇ ਸਨ। ਉਸਦੀ ਤਨਖਾਹ ਜ਼ਬਰਦਸਤੀ ਲੈ ਲੈਂਦੇ ਸਨ। ਅਕਾਂਕਸ਼ਾ ਕਰੀਬ ਛੇ ਮਹੀਨਿਆਂ ਤੋਂ ਆਪਣੀ ਤਨਖਾਹ ਨਹੀਂ ਦੇ ਰਹੀ ਸੀ, ਇਸ ਕਾਰਨ ਪਰਿਵਾਰ ਵਿੱਚ ਬਹੁਤ ਝਗੜਾ ਹੁੰਦਾ ਸੀ।
ਅੰਕਿਤ ਨੇ ਪੁਲਿਸ ਨੂੰ ਦੱਸਿਆ ਕਿ 11 ਮਈ ਨੂੰ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਸੀ। ਉਹ ਪਤਨੀ ਅਕਾਂਕਸ਼ਾ ਨੂੰ ਵਿਆਹ ਦੀ ਵਰ੍ਹੇਗੰਢ 'ਤੇ ਵਧਾਈ ਦੇਣਾ ਭੁੱਲ ਗਿਆ, ਜਿਸ ਕਾਰਨ ਉਹ ਨਾਰਾਜ਼ ਸੀ। ਜਦੋਂ ਘਰ ਵਿਚ ਉਹ ਰਾਤ ਨੂੰ ਭੋਜਨ ਕਰਨ ਲੱਗਾ ਤਾਂ ਅਕਾਂਕਸ਼ਾ ਦੂਜੇ ਕਮਰੇ ਵਿੱਚ ਗਈ ਅਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anniversary, Delhi, Marriage, Suicide