ਕੋਰਟ 'ਚ ਪਤੀ ਨੇ ਕਿਹਾ 'ਪਤਨੀ ਛੱਡ ਸਕਦਾ ਪਰ ਸ਼ਰਾਬ ਨਹੀਂ'

ਪਤਨੀ ਨੇ ਇਲਜ਼ਾਮ ਲਗਾਇਆ ਕਿ ਉਸਦਾ ਪਤੀ ਸ਼ਰਾਬ ਪੀ ਕੇ ਉਸਦੀ ਮਾਰਕੁੱਟ ਕਰਦਾ ਹੈ। ਇਸੇ ਕਾਰਨ ਉਹ ਆਪਣੇ ਪਤੀ ਤੋਂ ਅੱਲਗ ਰਹਿਣਾ ਚਾਹੁੰਦੀ ਹੈ। ਇਸ ਮਾਮਲੇ ਵਿੱਚ ਸਮਝੌਤਾ ਕਰਵਾ ਰਹੇ ਫੈਮਿਲੀ ਕੋਰਟ ਦੇ ਪ੍ਰਧਾਨ ਜੱਜ ਆਰਐਨ ਚੰਦ ਨੇ ਪਤੀ ਨੂੰ ਸ਼ਰਾਬ ਛੱਡਣ ਲਈ ਕਿਹਾ ਤਾਂ ਉਸਦਾ ਜਵਾਬ ਹੈਰਾਨ ਕਰਨ ਵਾਲਾ ਸੀ।

ਕੋਰਟ 'ਚ ਪਤੀ ਨੇ ਕਿਹਾ 'ਪਤਨੀ ਛੱਡ ਸਕਦਾ ਪਰ ਸ਼ਰਾਬ ਨਹੀਂ'( ਸੰਕੇਤਕ ਤਸਵੀਰ)

ਕੋਰਟ 'ਚ ਪਤੀ ਨੇ ਕਿਹਾ 'ਪਤਨੀ ਛੱਡ ਸਕਦਾ ਪਰ ਸ਼ਰਾਬ ਨਹੀਂ'( ਸੰਕੇਤਕ ਤਸਵੀਰ)

  • Share this:
    ਇੱਕ ਪਤੀ ਨੇ ਫੈਮਿਲੀ ਕੋਰਟ ਵਿੱਚ ਕਿਹਾ ਕਿ ਉਹ ਪਤਨੀ ਛੱਡ ਸਕਦਾ ਹੈ ਪਰ ਸ਼ਰਾਬ ਨਹੀਂ ਛੱਡ ਸਕਦਾ। ਜੀ ਇਹ ਮਾਮਲਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦਾ ਹੈ। ਜਿੱਥੇ ਇੱਕ ਪਤੀ-ਪਤਨੀ ਦਾ ਝਗੜਾ ਫੈਮਿਲੀ ਕੋਰਟ ਵਿੱਚ ਪਹੁੰਚਿਆ। 69 ਪਤਨੀ ਨੇ 89 ਸਾਲਾ ਪਤੀ ਤੋਂ ਗੁਜਾਰਾ ਭੱਤੇ ਦੀ ਮੰਗ ਕੀਤੀ ਹੈ। ਪਤਨੀ ਨੇ ਇਲਜ਼ਾਮ ਲਗਾਇਆ ਕਿ ਉਸਦਾ ਪਤੀ ਸ਼ਰਾਬ ਪੀ ਕੇ ਉਸਦੀ ਮਾਰਕੁੱਟ ਕਰਦਾ ਹੈ। ਇਸੇ ਕਾਰਨ ਉਹ ਆਪਣੇ ਪਤੀ ਤੋਂ ਅੱਲਗ ਰਹਿਣਾ ਚਾਹੁੰਦੀ ਹੈ।

    ਇਸ ਮਾਮਲੇ ਵਿੱਚ ਸਮਝੌਤਾ ਕਰਵਾ ਰਹੇ ਫੈਮਿਲੀ ਕੋਰਟ ਦੇ ਪ੍ਰਧਾਨ ਜੱਜ ਆਰਐਨ ਚੰਦ ਨੇ ਪਤੀ ਨੂੰ ਸ਼ਰਾਬ ਛੱਡਣ ਲਈ ਕਿਹਾ ਤਾਂ ਉਸਦਾ ਜਵਾਬ ਹੈਰਾਨ ਕਰਨ ਵਾਲਾ ਸੀ। ਉਸਨੇ ਜੱਜ ਨੂੰ ਜਵਾਬ ਦਿੱਤਾ ਕਿ ‘ਚਿਕਚਿਕ ਕਰਨ ਵਾਲੀ ਪਤਨੀ ਨੂੰ ਛੱਡ ਸਕਦਾ ਪਰ ਸ਼ਰਾਬ ਨੂੰ ਨਹੀਂ। ਸ਼ਰਾਬ ਪੀਣਾ ਆਦਤ ਵਿੱਚ ਹੈ। ਉਸਨੂੰ ਛੱਡਿਆ ਤਾਂ ਮਰ ਜਾਵਾਂਗਾ। ਪਹਿਲਾਂ ਦੋ ਵਾਰ ਸ਼ਰਾਬ ਛੱਡਣ ਦੀ ਕੋਸ਼ਿਸ਼ ਕਰ ਚੁੱਕਾ ਹਾਂ। ਜਿਸਦੇ ਬਾਅਦ ਹਸਪਤਾਲ ਵਿੱਚ ਭਰਤੀ ਹੋਣਾ ਪਿਆ। ਫਿਰ ਡਾਕਟਰ ਨੇ ਕਿਹਾ ਕਿ ਸ਼ਰਾਬ ਘੱਟ ਕਰ ਦੇਵੋ ਪਰ ਪੀਂਦੇ ਰਹੋ। ਉਸਦੇ ਬਾਅਦ ਉਹ ਲਗਾਤਾਰ ਸ਼ਰਾਬ ਪੀ ਰਿਹਾ ਹੈ। ਹੁਣ ਤਾਂ ਸ਼ਰਾਬ ਮੌਤ ਤੋਂ ਬਾਅਦ ਹੀ ਛੱਡੀ ਜਾਵੇਗੀ’। ਇਸਦੇ ਬਾਅਦ ਪਤਨੀ ਨੂੰ ਗੁਜਾਰੇ ਲਈ 10 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ ਗਈ ਤਾਂ ਪਤੀ ਮੰਨ ਗਿਆ। ਇਸਦੇ ਬਾਅਦ ਦੋਨਾਂ ਵਿੱਚ ਸਮਝੌਤਾ ਹੋ ਗਿਆ।
    Published by:Sukhwinder Singh
    First published: