ਪਤਨੀ ਨੂੰ ਆਸ਼ਕ ਨਾਲ ਇਤਰਾਜ਼ਯੋਗ ਹਾਲਤ ਵਿਚ ਵੇਖ ਕੇ ਇਸ ਸ਼ਖਸ ਨੇ ਕੀਤਾ ਦਿਲ ਕੰਬਾਊ ਕਾਰਾ


Updated: February 6, 2019, 3:49 PM IST
ਪਤਨੀ ਨੂੰ ਆਸ਼ਕ ਨਾਲ ਇਤਰਾਜ਼ਯੋਗ ਹਾਲਤ ਵਿਚ ਵੇਖ ਕੇ ਇਸ ਸ਼ਖਸ ਨੇ ਕੀਤਾ ਦਿਲ ਕੰਬਾਊ ਕਾਰਾ

Updated: February 6, 2019, 3:49 PM IST
ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ ਇਕ ਸ਼ਖ਼ਸ ਆਪਣੀ ਪਤਨੀ ਤੇ ਇਸ ਦੇ ਆਸ਼ਕ ਦੇ ਟੋਟੇ ਟੋਟੇ ਕਰ ਕੇ ਥਾਣੇ ਪੁੱਜ ਗਿਆ ਤੇ ਆਖਣ ਲੱਗਾ ਕੇ ਉਸ ਨੇ ਦੋਵਾਂ ਨੂੰ ਵੱਢ ਦਿੱਤਾ ਹੈ, ਹੁਣ ਤੁਸੀਂ ਆਪਣੀ ਕਾਰਵਾਈ ਕਰੋ। ਪਹਿਲਾਂ ਤਾਂ ਪੁਲਿਸ ਨੇ ਸਮਝਿਆ ਕਿ ਇਹ ਕੋਈ ਪਾਗਲ ਹੈ ਪਰ ਜਦੋਂ ਉਸ ਦੇ ਖੂਨ ਨਾਲ ਭਿੱਜੇ ਕੱਪੜੇ ਵੇਖੇ ਤਾਂ ਪੁਲਿਸ ਨੂੰ ਥੋੜ੍ਹਾ ਯਕੀਨ ਆਇਆ। ਜਦੋਂ ਪੁਲਿਸ ਮੌਕੇ ਉਤੇ ਪੁੱਜੀ ਤਾਂ ਸਭ ਦੇ ਹੋਸ਼ ਉਡ ਗਏ। ਪੁਲਿਸ ਨੇ ਉਸੇ ਸਮੇਂ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ।

ਇਸ ਨੌਜਵਾਨ ਦਾ ਨਾਮ ਰਿਸ਼ੀ ਤੋਮਰ ਹੈ। ਰਿਸ਼ੀ ਨੇ ਦੱਸਿਆ ਕਿ ਉਹ ਖੇਤਾਂ ਤੋਂ ਆਪਣੇ ਘਰ ਮੋਬਾਈਲ ਚਾਰਜਰ ਲੈਣ ਆਇਆ ਸੀ। ਜਦੋਂ ਉਹ ਆਪਣੇ ਘਰ ਪੁੱਜਾ ਤਾਂ ਵੇਖਿਆ ਕਿ ਘਰ ਦਾ ਦਰਵਾਜ਼ਾ ਬੰਦ ਸੀ। ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੇ ਆਪਣੀ 28 ਸਾਲਾ ਪਤਨੀ ਲਕਸ਼ਮੀ ਤੇ ਪ੍ਰੇਮੀ ਦੀਪਕ ਨੂੰ ਇਤਰਾਜ਼ਯੋਗ ਹਾਲਤ ਵਿਚ ਵੇਖਿਆ। ਉਸ ਨੇ ਗੁੱਸੇ ਵਿਚ ਆ ਕੇ ਦਾਤਰ ਉਠਾਇਆ ਤੇ ਦੋਵਾਂ ਨੂੰ ਵੱਢ ਦਿੱਤਾ। ਦੋਵਾਂ ਨੂੰ ਮਾਰਨ ਤੋਂ ਬਾਅਦ ਉਹ ਖੂਨ ਨਾਲ ਭਰੇ ਕੱਪੜਿਆਂ ਸਮੇਤ ਥਾਣੇ ਪੁੱਜ ਗਿਆ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਰਿਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਮਹਿਲਾ ਦੇ ਦੀਪਕ ਨਾਲ 2 ਸਾਲ ਪੁਰਾਣੇ ਸਬੰਧ ਸਨ। ਇਹ ਨੌਜਵਾਨ ਅਕਸਰ ਪਿੰਡ ਵਿਚ ਆਉਂਦਾ ਜਾਂਦਾ ਰਹਿੰਦਾ ਸੀ। ਉਥੇ ਹੀ ਦੀਪਕ ਮਾਪਿਆਂ ਨੇ ਉਸ ਦੇ ਕਤਲ ਵਿਚ ਪਰਿਵਾਰ ਦੇ ਹੋਰ ਜੀਆਂ ਦੇ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਹੈ।
First published: February 6, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...