ਰਾਜੀਵ ਰੰਜਨ ਵਿਮਲ
ਜਹਾਨਾਬਾਦ: ਬਦਲਦੇ ਸਮੇਂ ਦੇ ਨਾਲ-ਨਾਲ ਜ਼ਿਆਦਾਤਰ ਪਤੀ-ਪਤਨੀ ਹੱਥ ਮਿਲਾ ਕੇ ਘਰ ਨੂੰ ਅੱਗੇ ਤੋਰ ਰਹੇ ਹਨ ਪਰ ਕੁਝ ਲੋਕ ਅਜਿਹੇ ਵੀ ਹਨ, ਜੋ ਅੱਜ ਵੀ ਆਦਮ ਦੇ ਦੌਰ ਵਿੱਚ ਜੀਅ ਰਹੇ ਹਨ। ਅਜਿਹਾ ਹੀ ਇਕ ਮਾਮਲਾ ਬਿਹਾਰ ਦੇ ਜਹਾਨਾਬਾਦ 'ਚ ਸਾਹਮਣੇ ਆਇਆ ਹੈ, ਜਿੱਥੇ ਮਖਦੂਮਪੁਰ 'ਚ ਇਕ ਪਤੀ ਨੇ ਆਪਣੀ ਹੀ ਪਤਨੀ ਦਾ ਸਿਰਫ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸ ਨੇ ਆਪਣੇ ਪਤੀ ਦੇ ਪੈਰ ਦਬਾਉਣ ਤੋਂ ਇਨਕਾਰ ਕਰ ਦਿੱਤਾ ਸੀ। ਸਨਸਨੀਖੇਜ਼ ਘਟਨਾ ਮਖਦੂਮਪੁਰ ਥਾਣਾ ਖੇਤਰ ਦੇ ਪਿੰਡ ਛਕੋਰੀ ਬੀਘਾ ਦੀ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਸਨਕੀ ਪਤੀ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ।
ਸਿਰ ਵਿੱਚ ਡੰਡਾ ਮਾਰ ਕੇ ਕੀਤਾ ਕਤਲ
ਦਰਅਸਲ, ਮਖਦੂਮਪੁਰ ਥਾਣੇ ਦੇ ਪਿੰਡ ਛਕੋਰੀ ਬੀਘਾ ਦੇ ਰਹਿਣ ਵਾਲੇ ਮੁੰਨਾ ਸ਼ਰਮਾ ਨੇ ਵੀਰਵਾਰ ਰਾਤ ਆਪਣੀ ਪਤਨੀ ਰਿੰਕੀ ਦੇਵੀ ਨੂੰ ਪੈਰ ਦਬਾਉਣ ਲਈ ਕਿਹਾ ਸੀ। ਸਿਹਤ ਖਰਾਬ ਹੋਣ ਕਾਰਨ ਪਤਨੀ ਨੇ ਅਜਿਹਾ ਕਰਨ ਤੋਂ ਅਸਮਰੱਥਾ ਪ੍ਰਗਟਾਈ ਤਾਂ ਪਤੀ ਗੁੱਸੇ 'ਚ ਆ ਗਿਆ ਅਤੇ ਲੱਕੜ ਦੇ ਡੰਡੇ ਨਾਲ ਸਿਰ 'ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਪਿੰਡ ਵਾਸੀਆਂ ਨੇ ਘਟਨਾ ਦੀ ਸੂਚਨਾ ਮ੍ਰਿਤਕ ਰਿੰਕੀ ਕੁਮਾਰੀ ਦੇ ਮਾਮੇ ਨੂੰ ਦਿੱਤੀ, ਜਿਸ ਤੋਂ ਬਾਅਦ ਰਿੰਕੀ ਕੁਮਾਰੀ ਦੇ ਪਿਤਾ ਸੁਰੇਸ਼ ਸਿੰਘ ਨੇ ਆਪਣੀ ਧੀ ਦੇ ਕਤਲ ਦੀ ਸੂਚਨਾ ਥਾਣਾ ਮਖਦੂਮਪੁਰ ਦੀ ਪੁਲਿਸ ਨੂੰ ਦਿੱਤੀ।
ਪੁਲਿਸ ਵੱਲੋਂ ਪਤੀ ਮੁੰਨਾ ਗ੍ਰਿਫ਼ਤਾਰ
ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਮਖਦੂਮਪੁਰ ਦੀ ਪੁਲਿਸ ਸਮੇਤ ਚਕੋਰੀ ਬੀਘਾ ਪਹੁੰਚੀ, ਜਿੱਥੇ ਮ੍ਰਿਤਕ ਰਿੰਕੀ ਕੁਮਾਰੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਦੋਸ਼ੀ ਪਤੀ ਮੁੰਨਾ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਥਾਣਾ ਮਖਦੂਮਪੁਰ ਦੇ ਥਾਣਾ ਮੁਖੀ ਰਵੀ ਭੂਸ਼ਨ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਰੇਸ਼ ਸਿੰਘ ਦੀ ਸ਼ਿਕਾਇਤ ’ਤੇ ਐਫਆਈਆਰ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਪਤੀ ਸਨਕੀ ਸੁਭਾਅ ਦਾ ਸੀ ਅਤੇ ਉਸ ਦਾ ਪਹਿਲਾਂ ਹੀ ਇਲਾਜ ਚੱਲ ਰਿਹਾ ਸੀ। ਇੱਥੇ ਆਲੇ-ਦੁਆਲੇ ਦੇ ਲੋਕ ਇਸ ਘਟਨਾ 'ਤੇ ਨਜ਼ਰ ਰੱਖ ਰਹੇ ਹਨ। ਜ਼ਿਆਦਾਤਰ ਲੋਕ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰ ਪਾਉਂਦੇ ਹਨ ਕਿ ਆਧੁਨਿਕ ਯੁੱਗ ਵਿਚ ਵੀ ਅਜਿਹੇ ਲੋਕ ਮੌਜੂਦ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bihar, Crime against women, Crime news, National news