Home /News /national /

SHO ਸਮੇਤ 55 ਪੁਲਿਸ ਮੁਲਾਜ਼ਮ ਬਰਖਾਸਤ, ਜਾਣੋ ਕੀ ਹੈ ਪੂਰਾ ਮਾਮਲਾ

SHO ਸਮੇਤ 55 ਪੁਲਿਸ ਮੁਲਾਜ਼ਮ ਬਰਖਾਸਤ, ਜਾਣੋ ਕੀ ਹੈ ਪੂਰਾ ਮਾਮਲਾ

SHO ਸਮੇਤ 55 ਪੁਲਿਸ ਮੁਲਾਜ਼ਮ ਬਰਖਾਸਤ, ਜਾਣੋ ਕੀ ਹੈ ਪੂਰਾ ਮਾਮਲਾ (ਸੰਕੇਤਕ ਫੋਟੋ)

SHO ਸਮੇਤ 55 ਪੁਲਿਸ ਮੁਲਾਜ਼ਮ ਬਰਖਾਸਤ, ਜਾਣੋ ਕੀ ਹੈ ਪੂਰਾ ਮਾਮਲਾ (ਸੰਕੇਤਕ ਫੋਟੋ)

ਬਰਖਾਸਤ ਕੀਤੇ ਗਏ ਹੋਰ ਅਧਿਕਾਰੀਆਂ ਵਿੱਚ ਇੱਕ ਰਿਜ਼ਰਵ ਇੰਸਪੈਕਟਰ, ਤਿੰਨ ਸਬ-ਇੰਸਪੈਕਟਰ, ਇੱਕ ਹੈੱਡ ਕਾਂਸਟੇਬਲ, 40 ਕਾਂਸਟੇਬਲ, ਚਾਰ ਜੂਨੀਅਰ ਸਹਾਇਕ, ਤਿੰਨ ਐਲਜੀਐਸ ਅਤੇ ਇੱਕ ਦਫ਼ਤਰ ਸੁਪਰਡੈਂਟ ਸ਼ਾਮਲ ਹਨ।

  • Share this:

ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਵੱਡੇ ਪੱਧਰ 'ਤੇ ਪੁਲਿਸ ਕਾਰਵਾਈ ਕੀਤੀ ਗਈ ਹੈ। ਹੈਦਰਾਬਾਦ ਪੁਲਿਸ ਨੇ ਵੱਖ-ਵੱਖ ਰੈਂਕਾਂ ਦੇ 55 ਤੋਂ ਵੱਧ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ।

ਹੈਦਰਾਬਾਦ ਦੇ ਪੁਲਿਸ ਅਧਿਕਾਰੀ ਸੀਵੀ ਆਨੰਦ ਨੇ ਜਦੋਂ ਤੋਂ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਸ਼ਹਿਰ ਦੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿਨ੍ਹਾਂ ਪੁਲਿਸ ਵਾਲਿਆਂ ਉਤੇ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਖਿਲਾਫ 25 ਦਸੰਬਰ, 2021 ਤੋਂ 7 ਅਕਤੂਬਰ, 2022 ਦਰਮਿਆਨ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇੰਡੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ, ਕੁਝ ਸ਼ਿਕਾਇਤਾਂ ਵਿੱਚ ਔਰਤਾਂ ਵਿਰੁੱਧ ਅਪਰਾਧ, ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ, ਸਿਵਲ ਅਤੇ ਸੀਏਆਰ ਵਿੱਚ ਡਿਊਟੀ ਤੋਂ ਆਦਤਨ ਅਣਅਧਿਕਾਰਤ ਛੁੱਟੀ ਸ਼ਾਮਲ ਹੈ। ਭ੍ਰਿਸ਼ਟਾਚਾਰ ਅਤੇ ਹੋਰ ਕੁਤਾਹੀ ਵਰਗੇ ਗੰਭੀਰ ਅਪਰਾਧਾਂ ਦੀਆਂ ਸ਼ਿਕਾਇਤਾਂ ਵੀ ਹਨ।

ਬਲਾਤਕਾਰ, ਅਗਵਾ ਅਤੇ ਬਾਅਦ ਵਿੱਚ ਸਬੂਤ ਛੁਪਾਉਣ ਲਈ ਇਕ ਮਹਿਲਾ ਦੇ ਕਤਲ ਦੀ ਕੋਸ਼ਿਸ਼ ਦੇ ਮੁਲਜ਼ਮ ਇੰਸਪੈਕਟਰ ਕੇ ਨਾਗੇਸ਼ਵਰ ਰਾਓ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਉਸ ਖ਼ਿਲਾਫ਼ ਅਸਲਾ ਐਕਟ ਦੀ ਉਲੰਘਣਾ ਦਾ ਕੇਸ ਵੀ ਦਰਜ ਕੀਤਾ ਗਿਆ ਸੀ।

ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਅਪਰਾਧਿਕ ਪ੍ਰਵਿਰਤੀ ਹੈ, ਜੋ ਕਿ ਪੂਰੀ ਤਰ੍ਹਾਂ ਸਾਬਤ ਹੋ ਗਿਆ ਹੈ ਅਤੇ ਪੀੜਤਾਂ ਅਤੇ ਗਵਾਹਾਂ ਨੂੰ ਧਮਕਾਉਣ, ਪ੍ਰਭਾਵਿਤ ਕਰਨ ਅਤੇ ਡਰਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਬਰਖਾਸਤ ਕੀਤੇ ਗਏ ਹੋਰ ਅਧਿਕਾਰੀਆਂ ਵਿੱਚ ਇੱਕ ਰਿਜ਼ਰਵ ਇੰਸਪੈਕਟਰ, ਤਿੰਨ ਸਬ-ਇੰਸਪੈਕਟਰ, ਇੱਕ ਹੈੱਡ ਕਾਂਸਟੇਬਲ, 40 ਕਾਂਸਟੇਬਲ, ਚਾਰ ਜੂਨੀਅਰ ਸਹਾਇਕ, ਤਿੰਨ ਐਲਜੀਐਸ ਅਤੇ ਇੱਕ ਦਫ਼ਤਰ ਸੁਪਰਡੈਂਟ ਸ਼ਾਮਲ ਹਨ।

Published by:Gurwinder Singh
First published:

Tags: Crime news, Hyderabad, Police