• Home
  • »
  • News
  • »
  • national
  • »
  • HYDERABAD COLLEGE HIRES SECURITY TO CHECK WOMEN STUDENTS KURTI LENGTH VIDEO GOES VIRAL

Video : ਕੁੜਤੀ ਦਾ ਮਾਪ ਸਹੀ ਹੈ ਤਾਂ ਵਿਦਿਆਰਥਣਾਂ ਨੂੰ ਮਿਲਦੀ ਹੈ ਕਾਲਜ ‘ਚ ਐਂਟਰੀ

  • Share this:
    ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਦਾ ਸੇਂਟ ਫਰਾਂਸਿਸ ਗਰਲਜ ਕਾਲਜ (St. Francis Girls College) ਅੱਜਕਲ ਸੁਰਖੀਆਂ ਵਿਚ ਹੈ।ਦਰਅਸਲ ਕਾਲਜ ਪ੍ਰਸ਼ਾਸਨ ਨੇ ਵਿਦਿਆਰਥਣਾਂ ਲਈ ਨਵਾਂ ਡਰੈਸ ਕੋਡ ਜਾਰੀ ਕੀਤਾ ਹੈ। ਨਵੇਂ ਡਰੈਸ ਕੋਡ ਵਿਚ ਵਿਦਿਆਰਥਣਾਂ ਨੂੰ ਗੋਡਿਆਂ ਤੱਕ ਲੰਮੀ ਕੁੜਤੀ ਜਾਂ ਸਲਵਾਰ ਪਾ ਕੇ ਆਉਣ ਦੇ ਹੁਕਮ ਹਨ।


    ਇਸ ਲਈ ਕਾਲਜ ਪ੍ਰਸ਼ਾਸਨ ਨੇ ਇਕ ਮਹਿਲਾ ਸੁਰੱਖਿਆ ਗਾਰਡ ਨੂੰ ਤਾਇਨਾਤ ਕੀਤਾ ਹੈ। ਇਹ ਮਹਿਲਾ ਗਾਰਡ ਵਿਦਿਆਰਥਣਾਂ ਦੇ ਸ਼ਨਾਖਤੀ ਕਾਰਡ ਵੇਖ ਕੇ ਅਤੇ ਉਨ੍ਹਾਂ ਦੀ ਕੁੜਦੀ ਦੀ ਲੰਬਾਈ ਮਾਪ ਕੇ ਫੇਰ ਅੰਦਰ ਜਾਣ ਦਿੰਦੀ ਹੈ।



    ਸੇਂਟ ਫਰਾਂਸਿਸ ਗਲਰਜ ਕਾਲਜ ਨੇ ਇਸ ਨਵੇਂ ਡਰੈਸ ਕੋਡ ਨੂੰ 1 ਅਗਸਤ ਤੋਂ ਲਾਗੂ ਕੀਤਾ ਹੈ। ਜਿਹੜੀਆਂ ਵਿਦਿਆਰਥਣਾਂ ਇਨ੍ਹਾਂ ਨਿਯਮਾਂ ਦਾ ਪਾਲਣ ਨਹੀਂ ਕਰਦੀਆਂ ਉਨ੍ਹਾਂ ਨੂੰ ਕਲਾਸ ਵਿਚ ਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ।


    ਨਵੇਂ ਨਿਯਮਾਂ ਨੂੰ ਲੈ ਕੇ ਵਿਦਿਆਰਥਣਾਂ ਵਿਚ ਰੋਸ ਹੈ। ਕਾਲਜ ਦੀ ਇਕ ਸਾਬਕਾ ਵਿਦਿਆਰਥਣ ਨੇ ਨਵੇਂ ਡਰੈਸ ਕੋਡ ਦੀ ਵੀਡੀਉ ਸੋਸ਼ਲ ਮੀਡੀਆ ਉਪਰ ਸ਼ੇਅਰ ਕੀਤੀ ਹੈ।
    First published: