Home /News /national /

ਸਮੂਹਕ ਬਲਾਤਕਾਰ ਤੋਂ ਪਹਿਲਾਂ ਮੁਲਜ਼ਮਾਂ ਨੇ ਮਹਿਲਾ ਡਾਕਟਰ ਨੂੰ ਪਿਆਈ ਸੀ ਸ਼ਰਾਬ

ਸਮੂਹਕ ਬਲਾਤਕਾਰ ਤੋਂ ਪਹਿਲਾਂ ਮੁਲਜ਼ਮਾਂ ਨੇ ਮਹਿਲਾ ਡਾਕਟਰ ਨੂੰ ਪਿਆਈ ਸੀ ਸ਼ਰਾਬ

ਸਮੂਹਕ ਬਲਾਤਕਾਰ ਤੋਂ ਪਹਿਲਾਂ ਮੁਲਜ਼ਮਾਂ ਨੇ ਮਹਿਲਾ ਡਾਕਟਰ ਨੂੰ ਪਿਆਈ ਸੀ ਸ਼ਰਾਬ

ਸਮੂਹਕ ਬਲਾਤਕਾਰ ਤੋਂ ਪਹਿਲਾਂ ਮੁਲਜ਼ਮਾਂ ਨੇ ਮਹਿਲਾ ਡਾਕਟਰ ਨੂੰ ਪਿਆਈ ਸੀ ਸ਼ਰਾਬ

ਚਾਰੇ ਮੁਲਜ਼ਮਾਂ ਦੇ ਬਿਆਨਾਂ ਦੇ ਅਧਾਰ ਉਤੇ ਤਿਆਰ ਕੀਤੀ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਹਿਲਾ ਡਾਕਟਰ ਨਾਲ ਬਲਾਤਕਾਰ ਤੋਂ ਪਹਿਲਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਸ਼ਰਾਬ ਪਿਆਈ ਸੀ। ਇਸ ਦੌਰਾਨ, ਪੀੜਤ ਬੇਸੁੱਧ ਹੋ ਗਈ ਅਤੇ ਬਲੀਡਿੰਗ ਸ਼ੁਰੂ ਹੋ ਗਈ ਸੀ।

 • Share this:
  ਹੈਦਰਾਬਾਦ (Hyderabad)  ਦੇ ਸਰਕਾਰੀ ਹਸਪਤਾਲ ਵਿਚ ਵੈਟਰਨਰੀ ਮਹਿਲਾ ਡਾਕਟਰ ਦੇ ਸਮੂਹਕ ਬਲਾਤਕਾਰ ਪਿੱਛੋਂ ਕਤਲ ਕੇਸ ਵਿਚ ਦਿਲ ਦਹਿਲਾਉਣ ਵਾਲੇ ਖੁਲਾਸੇ ਹੋਏ ਹਨ। ਨਿਊਜ਼ 18 ਹੱਥ ਲੱਗੀ ਪੁਲਿਸ ਰਿਪੋਰਟ ਦੀ ਕਾਪੀ ਵਿਚ ਕਿਹਾ ਗਿਆ ਹੈ ਕਿ ਬਲਾਤਕਾਰ ਅਤੇ ਕਤਲ ਤੋਂ ਪਹਿਲਾਂ ਮਹਿਲਾ ਡਾਕਟਰ ਨੂੰ ਦੋਸ਼ੀਆਂ ਨੇ ਸ਼ਰਾਬ ਪਿਆਈ ਸੀ। ਇਸ ਤੋਂ ਬਾਅਦ ਪੀੜਤਾ ਨੂੰ ਪੈਟਰੋਲ ਅਤੇ ਡੀਜ਼ਲ ਪਾ ਕੇ ਸਾੜ ਦਿੱਤਾ ਗਿਆ।

  ਪੁਲਿਸ ਰਿਮਾਂਡ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚਾਰ ਮੁਲਜ਼ਮ ਮੁਹੰਮਦ ਆਰਿਫ਼, ਨਵੀਨ, ਚਿੰਤਾਕੁੰਤਾ ਕੇਸ਼ਵੂਲੂ ਅਤੇ ਸ਼ਿਵਾ, ਜੋ ਟਰੱਕ ਡਰਾਈਵਰ ਅਤੇ ਕਲੀਨਰ ਦਾ ਕੰਮ ਕਰਦੇ ਹਨ, ਨੇ ਜਾਣਬੁੱਝ ਕੇ ਮਹਿਲਾ ਡਾਕਟਰ ਦੇ ਦੋਪਹੀਆ ਵਾਹਨ ਨੂੰ ਪੈਂਚਰ ਕੀਤਾ, ਜਿਸ ਨੂੰ ਡਾਕਟਰ ਨੇ ਟੋਲ ਪਲਾਜ਼ਾ ਕੋਲ ਖੜ੍ਹਾ ਕੀਤਾ ਸੀ। ਇਸ ਤੋਂ ਬਾਅਦ, ਉਹ ਟੈਕਸੀ ਰਾਹੀਂ ਗਈ ਸੀ। ਰਿਪੋਰਟ ਦੇ ਅਨੁਸਾਰ, ਜਦੋਂ ਉਹ ਤਿੰਨ ਘੰਟਿਆਂ ਬਾਅਦ ਵਾਪਸ ਆਈ, ਤਾਂ ਉਸ ਨੇ ਵੇਖਿਆ ਕਿ ਉਸ ਦਾ ਸਕੂਟਰ ਪੈਂਚਰ ਸੀ। ਇਸੇ ਦੌਰਾਨ ਚਾਰੇ ਮੁਲਜ਼ਮਾਂ ਨੇ ਉਸ ਦੀ ਮਦਦ ਕਰਨ ਲਈ ਕਿਹਾ। ਚਾਰ ਮੁਲਜ਼ਮਾਂ ਵਿੱਚੋਂ ਤਿੰਨ ਨੇ ਉਸ ਨੂੰ ਝਾੜੀਆਂ ਵਿੱਚ ਧੱਕ ਦਿੱਤਾ ਅਤੇ ਇਸ ਦਾ ਮੋਬਾਈਲ ਬੰਦ ਕਰ ਦਿੱਤਾ।

  ਚਾਰੇ ਮੁਲਜ਼ਮਾਂ ਦੇ ਬਿਆਨਾਂ ਦੇ ਅਧਾਰ ਉਤੇ ਤਿਆਰ ਕੀਤੀ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਹਿਲਾ ਡਾਕਟਰ ਨਾਲ ਬਲਾਤਕਾਰ ਤੋਂ ਪਹਿਲਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਸ਼ਰਾਬ ਪਿਆਈ ਸੀ। ਇਸ ਦੌਰਾਨ, ਪੀੜਤ ਬੇਸੁੱਧ ਹੋ ਗਈ ਅਤੇ ਬਲੀਡਿੰਗ ਸ਼ੁਰੂ ਹੋ ਗਈ ਸੀ। ਬਲਾਤਕਾਰ ਤੋਂ ਬਾਅਦ ਦੋਸ਼ੀਆਂ ਨੇ ਉਸ ਦੀ ਹੱਤਿਆ ਕਰ ਦਿੱਤੀ। ਉਸ ਦੀ ਲਾਸ਼ ਨੂੰ ਕੰਬਲ ਵਿਚ ਲਪੇਟ ਕੇ ਟਰੱਕ ਵਿਚ ਪਾ ਦਿੱਤਾ।

  ਚਾਰੇ ਮੁਲਜ਼ਮ ਮਹਿਲਾ ਡਾਕਟਰ ਦੀ ਲਾਸ਼ ਨੂੰ ਟਰੱਕ ਰਾਹੀਂ ਚਟਨਪੱਲੀ ਲੈ ਗਏ। ਇਸ ਤੋਂ ਬਾਅਦ ਇਕ ਪੁਲ ਦੇ ਹੇਠਾਂ ਪੀੜਤ ਦੀ ਲਾਸ਼ ਉਤੇ ਪੈਟਰੋਲ ਛਿੜਕਿਆ ਗਿਆ ਅਤੇ ਅੱਗ ਲਗਾ ਦਿੱਤੀ ਗਈ। ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ ਪੈਟਰੋਲ ਅਤੇ ਡੀਜ਼ਲ ਪਾ ਕੇ ਲਾਸ਼ ਨੂੰ ਅੱਗ ਲਾਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਵਿਅਕਤੀ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਦੋ ਲੋਕ ਉਸ ਤੋਂ ਪੈਟਰੋਲ ਖਰੀਦਣ ਆਏ ਸਨ। ਪਰ ਉਹ ਦੋਵੇਂ ਸ਼ੱਕੀ ਲੱਗ ਰਹੇ ਸਨ, ਇਸ ਲਈ ਉਸ ਨੇ ਪੈਟਰੋਲ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਿਤੋਂ ਹੋਰ ਪੈਟਰੋਲ ਖਰੀਦ ਲਿਆ। ਚਾਰ ਮੁਲਜ਼ਮਾਂ ਵਿਚੋਂ ਇਕ ਨੇ ਸਰੀਰ 'ਤੇ ਪੈਟਰੋਲ ਜਦਕਿ ਦੂਜੇ ਮੁਲਜ਼ਮਾਂ ਨੇ ਸਰੀਰ 'ਤੇ ਡੀਜ਼ਲ ਛਿੜਕਿਆ। ਉਨ੍ਹਾਂ ਨੇ ਡਾਕਟਰ ਦਾ ਸਿਮ ਕਾਰਡ ਵੀ ਸਾੜ ਦਿੱਤਾ।
  First published:

  Tags: Gangrape, Hyderabad, Rape case

  ਅਗਲੀ ਖਬਰ