• Home
 • »
 • News
 • »
 • national
 • »
 • HYDERABAD GANGRAPE ACCUSED SNATCHED THE GUN AND FIRED AT THE POLICE

ਹੈਦਰਾਬਾਦ ਗੈਂਗਰੇਪ : ਪੁਲਿਸ ਦਾ ਦਾਅਵਾ, ਸਵੈ- ਰੱਖਿਆ ਲਈ ਕਰਨਾ ਪਿਆ ਐਨਕਾਊਂਟਰ

ਹੈਦਰਾਬਾਦ ਵਿਚ ਇਕ ਔਰਤ ਡਾਕਟਰ ਨਾਲ ਹੋਏ ਸਮੂਹਿਕ ਬਲਾਤਕਾਰ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਇਕ ਮੁਕਾਬਲੇ ਵਿਚ ਪੁਲਿਸ ਨੇ ਕਤਲ ਕੇਸ ਦੇ ਸਾਰੇ ਚਾਰਾਂ ਮੁਲਜ਼ਮ ਨੂੰ ਮਾਰ ਦਿੱਤਾ ਗਿਆ। ਪੁਲਿਸ ਇਸ ਮੁਕਾਬਲੇ ਦੀ ਪ੍ਰਸ਼ੰਸਾ ਕਰ ਰਹੀ ਹੈ, ਇਸ ਲਈ ਕੁਝ ਲੋਕ ਇਸ ਉਤੇ ਸਵਾਲ ਚੁੱਕ ਰਹੇ ਹਨ।

ਹੈਦਰਾਬਾਦ ਗੈਂਗਰੇਪ : ਪੁਲਿਸ ਦਾ ਦਾਅਵਾ, ਸਵੈ- ਰੱਖਿਆ ਲਈ ਕਰਨਾ ਪਿਆ ਐਨਕਾਊਂਟਰ

ਹੈਦਰਾਬਾਦ ਗੈਂਗਰੇਪ : ਪੁਲਿਸ ਦਾ ਦਾਅਵਾ, ਸਵੈ- ਰੱਖਿਆ ਲਈ ਕਰਨਾ ਪਿਆ ਐਨਕਾਊਂਟਰ

 • Share this:
  ਤੇਲੰਗਾਨਾ (Telangana) ਦੀ ਰਾਜਧਾਨੀ ਹੈਦਰਾਬਾਦ (Hyderabad) ਵਿਚ ਔਰਤ ਵੈਟਰਨਰੀ ਡਾਕਟਰ ਨਾਲ ਗੈਂਗਰੇਪ (Gangrape) ਤੋਂ ਬਾਅਦ ਹੱਤਿਆ ਅਤੇ ਲਾਸ਼ ਨੂੰ ਸਾੜਨ ਦੇ ਮਾਮਲੇ ਵਿਚ ਚਾਰੇ ਦੋਸ਼ੀਆਂ ਨੂੰ ਪੁਲਿਸ ਨੇ ਐਨਕਾਊਂਟਰ ਵਿਚ ਮਾਰ ਦਿੱਤਾ ਹੈ। ਹੁਣ ਸਵਾਲ ਇਹ ਹੈ ਕਿ ਆਖਰ ਕੀ ਅਜਿਹਾ ਹੋਇਆ, ਜਿਸ ਕਰਕੇ ਪੁਲਿਸ ਨੂੰ ਸਾਰੇ ਦੋਸ਼ੀਆਂ ਉਤੇ ਗੋਲੀ ਚਲਾਉਣੀ ਪਈ। ਇਸ ਸਵਾਲ ਦਾ ਜਵਾਬ ਖੁਦ ਸ਼ਮਸ਼ਾਬਾਦ ਦੇ ਡੀਸੀਪੀ ਪ੍ਰਕਾਸ਼ ਰੈਡੀ ਨੇ ਦਿੱਤਾ ਹੈ।

  ਪੁਲਿਸ ਨੂੰ ਇਸੇ ਥਾਂ ਉਤੇ ਮਿਲੀ ਸੀ ਔਰਤ ਡਾਕਟਰ ਦੀ ਲਾਸ਼


  ਸ਼ਮਸ਼ਾਬਾਦ ਦੇ ਡੀਸੀਪੀ ਪ੍ਰਕਾਸ਼ ਰੈਡੀ ਨੇ ਕਿਹਾ, ‘ਸਾਈਬਰਬਾਦ ਪੁਲਿਸ ਦੋਸ਼ੀਆਂ ਨੂੰ ਦੁਬਾਰਾ ਅਪਰਾਧ ਦੀ ਥਾਂ ਉਤੇ ਰੀ-ਕ੍ਰਿਏਟ ਸੀਨ ਬਣਾਉਣ ਲਈ ਲਿਆਏ ਸਨ ਤਾਂ ਜੋ ਘਟਨਾ ਨਾਲ ਜੁੜੀਆਂ ਘਟਨਾਵਾਂ ਨੂੰ ਜੋੜਿਆ ਜਾ ਸਕੇ। ਇਸ ਦੌਰਾਨ ਮੁਲਜ਼ਮ ਨੇ ਪੁਲਿਸ ਤੋਂ ਹਥਿਆਰ ਖੋਹ ਲਏ ਅਤੇ ਪੁਲੀਸ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਸਵੈ-ਰੱਖਿਆ ਵਿਚ ਗੋਲੀਆਂ ਚਲਾਈਆਂ, ਜਿਸ ਵਿਚ ਦੋਸ਼ੀਆਂ ਦੀ ਮੌਤ ਹੋ ਗਈ।  ਇਸ ਤੋਂ ਪਹਿਲਾਂ ਸਾਇਬਰਾਬਾਦ ਪੁਲਿਸ ਕਮਿਸ਼ਨਰ ਵੀਸੀ ਸੱਜਣਨਾਰ ਨੇ ਦੱਸਿਆ ਕਿ ਦੋਸ਼ੀ ਮੁਹੰਮਦ ਆਰਿਫ, ਨਵੀਨ, ਸ਼ਿਵਾ ਅਤੇ ਚੇਨਾਕੇਸ਼ਾਵੁਲੂ ਸ਼ਾਦਨਗਰ ਦੇ ਚਟਨਪੱਲੀ ਵਿਚ ਪੁਲਿਸ ਐਨਕਾਊਂਟਰ ਵਿਚ ਸ਼ੁਕਰਵਾਰ ਸਵੇਰੇ ਮਾਰੇ ਗਏ। ਉਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾ ਤਿੰਨ ਵਜੇ ਤੋਂ 6 ਵਜੇ ਵਿਚਕਾਰ ਵਾਪਰੀ। ਜਾਣਕਾਰੀ ਅਨੁਸਾਰ ਚਾਰੇ ਦੋਸ਼ੀਆਂ ਨੂੰ ਸੱਤ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਸ਼ੁੱਕਰਵਾਰ ਸਵੇਰੇ, ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਉਸੇ ਫਲਾਈਓਵਰ ਦੇ ਹੇਠਾਂ ਲੈ ਲਿਆ ਜਿਥੇ ਉਨ੍ਹਾਂ ਨੇ ਸਮੂਹਿਕ ਬਲਾਤਕਾਰ ਤੋਂ ਬਾਅਦ ਪੀੜਤ ਦੀ ਹੱਤਿਆ ਕਰ ਦਿੱਤੀ ਸੀ। ਕਤਲ ਤੋਂ ਬਾਅਦ ਉਨ੍ਹਾਂ ਸਾਰਿਆਂ ਨੇ ਡਾਕਟਰ ਨੂੰ ਅੱਗ ਲਾ ਦਿੱਤੀ।

  ਪੁਲਿਸ ਨੇ ਦੱਸਿਆ ਕਿ ਜਦੋਂ ਉਹ ਕ੍ਰਾਈਮ ਸੀਨ ਰੀਕ੍ਰਿਏਟ ਕਰਨਾ ਚਾਹੁੰਦੀ ਸੀ, ਜਿਸ ਨਾਲ ਇਸ ਘਟਨਾ ਨਾਲ ਜੁੜੀ ਹਰਇਕ ਜਾਣਕਾਰੀ ਉਨ੍ਹਾਂ ਤੋਂ ਮਿਲ ਸਕੇ। ਦੋਸ਼ੀਆਂ ਨੂੰ ਜਦੋਂ ਘਟਨਾ ਵਾਲੀ ਥਾਂ ਉਤੇ ਲਿਆਇਆ ਗਿਆ ਤਾਂ ਉਨ੍ਹਾਂ ਨੇ ਪੁਲਿਸ ਦੀ ਬੰਦੂਕ ਖੋਹ ਲਈ ਅਤੇ ਧੁੰਦ ਦਾ ਫਾਇਦਾ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਦੋਸ਼ੀਆਂ ਨੇ ਪੁਲਿਸ ਉਤੇ ਫਾਇਰਿੰਗ ਵੀ ਕੀਤੀ, ਜਿਸ ਤੋਂ ਬਾਅਦ ਪੁਲਿਸ ਨੂੰ ਵੀ ਫਾਇਰਿੰਗ ਕਰਨੀ ਪਈ। ਦੋਵਾਂ ਪਾਸਿਆਂ ਵੱਲੋਂ ਹੋਈ ਫਾਇਰਿੰਗ ਵਿਚ ਚਾਰੇ ਦੋਸ਼ੀਆਂ ਦੀ ਮੌਤ ਹੋ ਗਈ।
  First published: