Home /News /national /

ਹੈਦਰਾਬਾਦ: ਖੁਦ ਨੂੰ ਬਚਾਉਣ ਲਈ "ਮੁਸਲਿਮ" ਨਾਮ ਕਿਉਂ ਰੱਖ ਰਹੇ ਪ੍ਰਵਾਸੀ ਮਜ਼ਦੂਰ?

ਹੈਦਰਾਬਾਦ: ਖੁਦ ਨੂੰ ਬਚਾਉਣ ਲਈ "ਮੁਸਲਿਮ" ਨਾਮ ਕਿਉਂ ਰੱਖ ਰਹੇ ਪ੍ਰਵਾਸੀ ਮਜ਼ਦੂਰ?

ਹਾਲਾਤ ਇਹ ਹਨ ਕਿ ਦੋਵੇਂ ਪ੍ਰਵਾਸੀਆਂ ਨੂੰ ਮੁਸਲਿਮ ਵਿਰੋਧੀ ਹਿੰਸਾ ਅਤੇ ਨਫ਼ਰਤ ਭਰੇ ਭਾਸ਼ਣਾਂ ਦੇ ਪ੍ਰਤੀਕਰਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਉਨ੍ਹਾਂ ਦੇ ਮੂਲ ਸੂਬੇ ਯੂਪੀ ਵਿੱਚ ਆਮ ਹੀ ਦੁਹਰਾਏ ਜਾਂਦੇ ਹਨ। ਹਾਲ ਹੀ ਵਿੱਚ, ਰਾਮ ਨੌਮੀ ਅਤੇ ਹਨੂੰਮਾਨ ਜਯੰਤੀ ਤੋਂ ਬਾਅਦ ਹੋਈ ਹਿੰਸਾ ਨੇ ਮੱਧ ਪ੍ਰਦੇਸ਼, ਕਰਨਾਟਕ, ਦਿੱਲੀ, ਗੁਜਰਾਤ ਅਤੇ ਹੋਰ ਸਥਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।

ਹਾਲਾਤ ਇਹ ਹਨ ਕਿ ਦੋਵੇਂ ਪ੍ਰਵਾਸੀਆਂ ਨੂੰ ਮੁਸਲਿਮ ਵਿਰੋਧੀ ਹਿੰਸਾ ਅਤੇ ਨਫ਼ਰਤ ਭਰੇ ਭਾਸ਼ਣਾਂ ਦੇ ਪ੍ਰਤੀਕਰਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਉਨ੍ਹਾਂ ਦੇ ਮੂਲ ਸੂਬੇ ਯੂਪੀ ਵਿੱਚ ਆਮ ਹੀ ਦੁਹਰਾਏ ਜਾਂਦੇ ਹਨ। ਹਾਲ ਹੀ ਵਿੱਚ, ਰਾਮ ਨੌਮੀ ਅਤੇ ਹਨੂੰਮਾਨ ਜਯੰਤੀ ਤੋਂ ਬਾਅਦ ਹੋਈ ਹਿੰਸਾ ਨੇ ਮੱਧ ਪ੍ਰਦੇਸ਼, ਕਰਨਾਟਕ, ਦਿੱਲੀ, ਗੁਜਰਾਤ ਅਤੇ ਹੋਰ ਸਥਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।

ਹਾਲਾਤ ਇਹ ਹਨ ਕਿ ਦੋਵੇਂ ਪ੍ਰਵਾਸੀਆਂ ਨੂੰ ਮੁਸਲਿਮ ਵਿਰੋਧੀ ਹਿੰਸਾ ਅਤੇ ਨਫ਼ਰਤ ਭਰੇ ਭਾਸ਼ਣਾਂ ਦੇ ਪ੍ਰਤੀਕਰਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਉਨ੍ਹਾਂ ਦੇ ਮੂਲ ਸੂਬੇ ਯੂਪੀ ਵਿੱਚ ਆਮ ਹੀ ਦੁਹਰਾਏ ਜਾਂਦੇ ਹਨ। ਹਾਲ ਹੀ ਵਿੱਚ, ਰਾਮ ਨੌਮੀ ਅਤੇ ਹਨੂੰਮਾਨ ਜਯੰਤੀ ਤੋਂ ਬਾਅਦ ਹੋਈ ਹਿੰਸਾ ਨੇ ਮੱਧ ਪ੍ਰਦੇਸ਼, ਕਰਨਾਟਕ, ਦਿੱਲੀ, ਗੁਜਰਾਤ ਅਤੇ ਹੋਰ ਸਥਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।

ਹੋਰ ਪੜ੍ਹੋ ...
  • Share this:

ਬੀਤੇ ਦਿਨ ਰਾਮ ਨੌਮੀ ਅਤੇ ਹਨੂੰਮਾਨ ਜਯੰਤੀ ਤੋਂ ਬਾਅਦ ਦੇਸ਼ ਦੇ ਜੋ ਹਾਲਾਤ ਬਣੇ ਉਹ ਸਭ ਦੇ ਸਾਹਮਣੇ ਹਨ। ਧਰਮ ਦੇ ਨਾਂ ਉੱਤੇ ਦੰਗੇ ਹੋ ਰਹੇ ਹਨ ਤੇ ਹਾਲਾਤ ਦਿਨ-ਬ-ਦਿਨ ਬਦਤਰ ਹੁੰਦੇ ਜਾ ਰਹੇ ਹਨ। ਹੁਣ ਹੈਦਰਾਬਾਦ ਤੋਂ ਅਜਿਹੇ ਕੁੱਝ ਮਜ਼ਦੂਰਾਂ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ ਜੋ ਯੂਪੀ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਹੋਏ ਮੁਸਲਿਮ ਵਿਰੋਧੀ ਦੰਗਿਆਂ ਕਾਰਨ ਇੱਥੇ ਨਾਂ ਬਦਲ ਕੇ ਰਹਿ ਰਹੇ ਹਨ। ਗੋਰਖਪੁਰ ਦਾ ਰਹਿਣ ਵਾਲਾ ਮਨੋਜ ਹੈਦਰਾਬਾਦ ਦੀਆਂ ਤੰਗ ਗਲੀਆਂ ਵਿੱਚ ਪਾਣੀਪੁਰੀ ਜਾਂ ਗੋਲਗਪਿਆਂ ਦੀ ਰੇੜ੍ਹੀ ਲਗਾਉਂਦਾ ਹੈ ਤੇ ਇਸ ਨਾਲ ਹੀ ਆਪਣਾ ਜੀਵਨ ਬਸਰ ਕਰ ਰਿਹਾ ਹੈ। ਉਸ ਦਾ ਕਾਰੋਬਾਰ ਦੇਰ ਰਾਤ ਤੱਕ ਜਾਰੀ ਰਹਿੰਦਾ ਹੈ।

ਮਨੋਜ ਮੁੱਖ ਤੌਰ 'ਤੇ ਜੀ.ਐੱਮ. ਛਾਉਣੀ, ਅਲ ਜੁਬੈਲ ਕਾਲੋਨੀ, ਫੂਲਬਾਗ ਅਤੇ ਚੰਦਰਯਾਂਗੁੱਟਾ ਦੇ ਆਸ-ਪਾਸ ਦੇ ਮੁਸਲਿਮ ਪ੍ਰਭਾਵ ਵਾਲੇ ਇਲਾਕਿਆਂ ਦੇ ਆਲੇ-ਦੁਆਲੇ ਘੁੰਮਦਾ ਹੈ। ਜਦੋਂ ਉਸ ਨੂੰ ਉਸਦਾ ਨਾਮ ਪੁੱਛੋ ਤਾਂ ਉਹ ਆਪਣਾ ਨਾਂ "ਰਸ਼ੀਦ" ਦਸਦਾ ਹੈ। ਜਦੋਂ ਉਸ ਨੂੰ ਪੱਛਿਆ ਗਿਆ ਕਿ ਉਹ ਆਪਣੀ ਅਸਲੀ ਪਛਾਣ ਕਿਉਂ ਛੁਪਾਉਂਦਾ ਹੈ ਤਾਂ ਉਹ ਜਵਾਬ ਸੀ, “ਕੀ ਕਰੀਏ, ਡਰ ਲਗਦਾ ਹੈ, ਕੋਈ ਫੜ੍ਹ ਕੇ ਸਾਨੂੰ ਕੁੱਟ ਨਾ ਦੇਵੇ। ਸਾਡੇ ਪਿੰਡ (ਗੋਰਖਪੁਰ) ਵਿੱਚ ਮੁਸਲਮਾਨਾਂ ਨੂੰ ਲੈ ਕੇ ਥੋੜ੍ਹੀ ਗੜਬੜ ਚਲ ਰਹੀ ਹੈ। ਮਨੋਜ ਛੇ ਸਾਲ ਪਹਿਲਾਂ ਹੈਦਰਾਬਾਦ ਚਲਾ ਗਿਆ ਸੀ ਅਤੇ ਉਦੋਂ ਤੋਂ ਉਹ ਸ਼ਹਿਰ ਦੇ ਪੁਰਾਣੇ ਇਲਾਕਿਆਂ ਵਿੱਚ ਪਾਣੀ ਪੁਰੀ ਵੇਚ ਰਿਹਾ ਹੈ। ਉਹ ਦਸਦਾ ਹੈ ਕਿ "ਮੈਂ ਆਪਣੇ ਦੋਸਤਾਂ ਨਾਲ ਸੁਲਤਾਨ ਸ਼ਾਹੀ ਵਿਖੇ ਰਹਿੰਦਾ ਹਾਂ ਜੋ ਯੂਪੀ ਤੋਂ ਹਨ ਜਦੋਂ ਕਿ ਸਾਡੇ ਪਰਿਵਾਰ ਸਾਡੇ ਜੱਦੀ ਸ਼ਹਿਰ ਵਿੱਚ ਰਹਿੰਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਹਰ ਮਹੀਨੇ ਪੈਸੇ ਭੇਜਦੇ ਹਾਂ।"

www.siasat.com ਦੀ ਖਬਰ ਦੇ ਮੁਤਾਬਿਕ ਮਨੋਜ ਵਰਗੇ ਕਈ ਹੋਰ ਲੋਕ ਚੰਗੀ ਰੋਜ਼ੀ-ਰੋਟੀ ਦੀ ਭਾਲ ਵਿੱਚ ਹਰ ਰੋਜ਼ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪਰਵਾਸ ਕਰਦੇ ਹਨ ਅਤੇ ਹਰ ਤਰ੍ਹਾਂ ਦੀ ਛੋਟੀਮੋਟੀ ਨੌਕਰੀਆਂ ਕਰਦੇ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਹੈਦਰਾਬਾਦ ਵੀ ਆਉਂਦੇ ਹਨ, ਅਤੇ ਸ਼ਹਿਰ ਦੇ ਦੱਖਣ ਵਿੱਚ ਸੁਲਤਾਨਸ਼ਾਹੀ, ਨਸ਼ੀਮਾਨਨਗਰ, ਭਵਾਨੀਨਗਰ ਅਤੇ ਹੋਰ ਖੇਤਰਾਂ ਵਿੱਚ ਵਸੇ ਹੋਏ ਹਨ।

ਰਾਕੇਸ਼, ਜੋ ਦੇਰ ਰਾਤ ਤੱਕ ਹਾਫੀਜ਼ਬਾਬਾਨਗਰ ਰੋਡ 'ਤੇ ਆਈਸਕ੍ਰੀਮ ਵੇਚਦਾ ਹੈ, ਉਸ ਨੇ ਕਿਹਾ “ਇੱਥੇ ਆ ਕੇ ਪੈਸਾ ਕਮਾਉਣਾ ਤੇ ਚੰਗੀ ਜ਼ਿੰਦਗੀ ਦੀ ਆਸ ਹੀ ਸਾਡੀ ਤਰਜੀਹ ਹੈ। ਅਸੀਂ ਹਰ ਤਰ੍ਹਾਂ ਦੀ ਰਾਜਨੀਤੀ, ਨਫ਼ਰਤ ਅਤੇ ਹਿੰਸਾ ਤੋਂ ਦੂਰ ਹਾਂ। ਸਾਡੇ ਪਛੋਕੜ ਰਾਜਾਂ ਵਿੱਚ ਕੁਝ ਲੋਕ ਬਕਵਾਸ ਕਰ ਰਹੇ ਹਨ ਜਿਸ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਉਨ੍ਹਾਂ ਵੱਲੋਂ ਕਹੀਆਂ ਗੱਲਾਂ ਕਾਰਨ ਸਾਨੂੰ ਇੱਥੇ ਡਰ ਦੇ ਸਾਏ ਹੇਠ ਰਹਿਣਾ ਪੈ ਰਿਹਾ ਹੈ। ਅਜਿਹੇ ਲੋਕਾਂ ਨੂੰ ਆਪਣੀਆਂ ਹਰਕਤਾਂ ਤੋਂ ਇਹ ਵੀ ਸਮਝਣਾ ਚਾਹੀਦਾ ਹੈ ਕਿ ਇਸ ਦੇ ਕੀ ਨਤੀਦੇ ਨਿਕਲਣਗੇ।”

ਹੁਣ ਹਾਲਾਤ ਇਹ ਹਨ ਕਿ ਦੋਵੇਂ ਪ੍ਰਵਾਸੀਆਂ ਨੂੰ ਮੁਸਲਿਮ ਵਿਰੋਧੀ ਹਿੰਸਾ ਅਤੇ ਨਫ਼ਰਤ ਭਰੇ ਭਾਸ਼ਣਾਂ ਦੇ ਪ੍ਰਤੀਕਰਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਉਨ੍ਹਾਂ ਦੇ ਮੂਲ ਸੂਬੇ ਯੂਪੀ ਵਿੱਚ ਆਮ ਹੀ ਦੁਹਰਾਏ ਜਾਂਦੇ ਹਨ। ਹਾਲ ਹੀ ਵਿੱਚ, ਰਾਮ ਨੌਮੀ ਅਤੇ ਹਨੂੰਮਾਨ ਜਯੰਤੀ ਤੋਂ ਬਾਅਦ ਹੋਈ ਹਿੰਸਾ ਨੇ ਮੱਧ ਪ੍ਰਦੇਸ਼, ਕਰਨਾਟਕ, ਦਿੱਲੀ, ਗੁਜਰਾਤ ਅਤੇ ਹੋਰ ਸਥਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।

ਇਨ੍ਹਾਂ ਹਾਲਾਤ ਨੇ ਗੈਰ-ਮੁਸਲਿਮ ਪ੍ਰਵਾਸੀਆਂ ਵਿੱਚ ਡਰ ਪੈਦਾ ਕਰ ਦਿੱਤਾ ਹੈ ਜੋ ਮੁਸਲਿਮ ਪ੍ਰਭਾਵ ਵਾਲੇ ਖੇਤਰਾਂ ਵਿੱਚ ਕੰਮ ਕਰਦੇ ਹਨ। ਹਾਲਾਂਕਿ ਅਜਿਹਾ ਕੋਈ ਨਹੀਂ ਹੈ। ਉਹਨਾਂ ਦਾ ਖਦਸ਼ਾ ਹੈਦਰਾਬਾਦ ਵਿੱਚ ਇੱਕ ਸਮਝੇ ਗਏ ਡਰ ਤੋਂ ਆਉਂਦਾ ਹੈ, ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਗ੍ਰਹਿ ਰਾਜਾਂ ਵਿੱਚ ਮੁਸਲਿਮ ਵਿਰੋਧੀ ਹਿੰਸਾ ਉਹਨਾਂ ਉੱਤੇ ਇੱਕ ਸਮਾਜਿਕ ਬੋਝ ਬਣ ਜਾਵੇਗੀ।

ਮਨੋਜਤੇ ਰਕੇਸ਼ ਦੇ ਸਾਥੀ ਰਾਮ ਨੇ ਕਿਹਾ ਕਿ ਭਾਰਤ ਵਿੱਚ ਸੰਪਰਦਾਇਕ ਗੜਬੜ ਦੀਆਂ ਤਾਜ਼ਾ ਘਟਨਾਵਾਂ ਦੇ ਕਾਰਨ, ਉਸ ਦੇ ਪਰਿਵਾਰ ਨੇ ਉਸ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ। ਇੱਥੇ ਰਹਿ ਰਹੇ ਸਾਡੇ ਬਜ਼ੁਰਗ ਸਾਨੂੰ ਦੇਰ ਰਾਤ ਤੱਕ ਸੜਕਾਂ 'ਤੇ ਨਾ ਘੁੰਮਣ ਲਈ ਕਹਿੰਦੇ ਹਨ। ਅਸੀਂ ਆਪਣੀ ਰੇੜ੍ਹੀ ਉੱਤੇ ਕੋਈ ਨਿੰਬੂ ਜਾਂ ਮਿਰਚੀ ਨਹੀਂ ਬੰਨ੍ਹਦੇ, ਨਾ ਹੀ ਹੱਥ ਵਿੱਚ ਧਾਗਾ ਬੰਨ੍ਹਦੇ ਹਾਂ ਅਤੇ ਨਾ ਹੀ ਪਛਾਣ ਦੇ ਡਰੋਂ ਮੱਥੇ ਉੱਤੇ ਟਿੱਕਾ ਲਗਾਉਂਦੇ ਹਾਂ। ਉਸ ਨੇ ਕਿਹਾ ਕਿ ਅਸੀਂ ਅਸਲ ਵਿੱਚ ਉਹਨਾਂ ਚੀਜ਼ਾਂ ਤੋਂ ਪਰਹੇਜ਼ ਕਰ ਰਹੇ ਹਾਂ ਜੋ ਕਿਸੇ ਨੂੰ ਸਾਡੇ ਧਰਮ ਦੀ ਪਛਾਣ ਕਰਨ ਵਿੱਚ ਮਦਦ ਸਕਦੀਆਂ ਹਨ।

ਵੇਖਿਆ ਜਾਵੇ ਤਾਂ ਯੂਪੀ, ਬਿਹਾਰ, ਮੱਧ ਪ੍ਰਦੇਸ਼ ਅਤੇ ਝਾਰਖੰਡ ਦੇ ਲੋਕਾਂ ਲਈ ਹੈਦਰਾਬਾਦ ਦੁਬਈ ਤੋਂ ਘੱਟ ਨਹੀਂ ਹੈ। ਇਸ ਸ਼ਹਿਰ ਵਿੱਚ ਗਰੀਬ ਤੋਂ ਅਮੀਰ ਹੋਣ ਦੀਆਂ ਕਈ ਕਹਾਣੀਆਂ-ਕਿੱਸੇ ਹਨ। ਜਿੱਥੇ ਲੋਕ ਖਾਲੀ ਹੱਥ ਸ਼ਹਿਰ ਆਏ ਅਤੇ ਥੋੜ੍ਹੇ ਸਮੇਂ ਵਿੱਚ ਹੀ ਆਪਣੀ ਮਿਹਨਤ ਸਕਦਾ ਮਾਲਾਮਾਲ ਹੋ ਗਏ। ਇਸ ਸੂਬੇ ਵਿੱਚ ਨੌਕਰੀ ਦੇ ਬਹੁਤ ਮੌਕੇ ਹਨ, ਰਹਿਣ ਦਾ ਕਿਰਾਇਆ ਘੱਟ ਹੈ ਅਤੇ ਭੋਜਨ ਸਸਤਾ ਹੈ।

ਇਸ ਤੋਂ ਇਲਾਵਾ ਸਭ ਤੋਂ ਜ਼ਰੂਰੀ ਗੱਲ, ਇੱਥੇ ਸ਼ਾਂਤੀ ਹੈ। ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਮੁਤਾਬਿਕ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਝਾਰਖੰਡ ਅਤੇ ਬਿਹਾਰ ਵਿੱਚ ਬਹੁਤ ਗਰੀਬੀ ਹੈ, ਜਿਸ ਕਾਰਨ ਉਹ ਇੱਥੇ ਕਿਸੇ ਵੀ ਤਰ੍ਹਾਂ ਦੀ ਨੌਕਰੀ ਕਰਨ ਅਤੇ ਗੁਜ਼ਾਰਾ ਕਰਨ ਲਈ ਆਉਂਦੇ ਹਨ। ਇੱਥੇ ਬਾਹਰੋਂ ਆਏ ਕਈ ਲੋਕ ਹੱਥਾਂ ਦੀ ਕਢਾਈ, ਸਾੜੀ ਦੀ ਛਪਾਈ, ਚੱਪਲ ਬਣਾਉਣ ਆਦਿ ਵਰਗੇ ਕਿੱਤਿਆਂ ਵਿੱਚ ਲੱਗੇ ਹੋਏ ਹਨ। ਕੋਵਿਡ-19 ਕਾਰਨ ਉਦਯੋਗ ਕਾਫੀ ਮੰਦੀ 'ਚ ਚਲੇ ਗਏ ਹਨ ਪਰ ਫਿਰ ਵੀ ਇਹ ਪ੍ਰਵਾਸੀ ਕਿਸੇ ਵੀ ਤਰ੍ਹਾਂ ਦੀ ਛੋਟੀ-ਮੋਟੀ ਨੌਕਰੀ ਕਰ ਕੇ ਇੱਥੇ ਗੁਜ਼ਾਰਾ ਕਰ ਰਹੇ ਹਨ

ਕੋਵਿਡ-19 ਮਹਾਂਮਾਰੀ ਤੋਂ ਬਾਅਦ, ਬਹੁਤ ਸਾਰੇ ਲੋਕ ਵਿੱਤੀ ਸੰਕਟ ਵਿੱਚ ਫਸ ਗਏ, ਅਤੇ ਤਾਲਾਬੰਦੀ ਹਟਣ ਤੋਂ ਬਾਅਦ, ਵਧਦੀ ਮਹਿੰਗਾਈ ਦੇ ਵਿਚਕਾਰ ਦੂਜੇ ਰਾਜਾਂ ਵਿੱਚ ਨਵੀਂ ਫਿਰਕੂ ਗੜਬੜ ਉਨ੍ਹਾਂ ਲਈ ਚਿੰਤਾ ਦਾ ਇੱਕ ਹੋਰ ਵੱਡਾ ਬਿੰਦੂ ਹੈ। ਜੇਕਰ ਨਫ਼ਰਤ ਦਾ ਮਾਹੌਲ ਇੰਝ ਹੀ ਜਾਰੀ ਰਿਹਾ ਤਾਂ ਬਹੁਤ ਸਾਰੇ ਮਜ਼ਦੂਰ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਆਪਣੇ ਸੂਬੇ ਵਿੱਚ ਵਾਪਸ ਪਰਤਣਾ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰ ਲਗਾਤਾਰ ਡਰ ਵਿੱਚ ਹਨ।

Published by:Amelia Punjabi
First published:

Tags: Hindu, Hyderabad, Migrant labourers, Muslim