ਟੇਢੇ ਦੰਦਾਂ ਕਾਰਨ ਪਤਨੀ ਨੂੰ ਦਿੱਤਾ ਤਲਾਕ, ਪਤੀ ਖਿਲਾਫ ਮਾਮਲਾ ਦਰਜ ਸੁਪਰੀਮ ਕੋਰਟ (Supreme Court) ਦੇ ਫੈਸਲੇ ਤੋਂ ਬਾਅਦ ਤਿੰਨ ਤਲਾਕ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੈਦਰਾਬਾਦ ਦੀ ਔਰਤ ਰੁਕਸਾਨਾ ਬੇਗਮ ਨੇ ਪਤੀ ਉਤੇ ਦੋਸ਼ ਲਾਇਆ ਹੈ ਕਿ ਉਸ ਦੇ ਦੰਦ ਟੇਡੇ ਹੋਣ ਕਾਰਨ ਪਤੀ ਨੇ ਉਸ ਨੂੰ ਤਲਾਕ ਦੇ ਦਿੱਤਾ ਹੈ। ਔਰਤ ਨੇ ਦੱਸਿਆ ਕਿ ਉਸਦੇ ਪਤੀ ਨੇ ਕਈ ਦਿਨਾਂ ਤੱਕ ਉਸਨੂੰ ਪ੍ਰੇਸ਼ਾਨ ਕੀਤਾ, ਉਸ ਨਾਲ ਮਾੜਾ ਵਿਵਹਾਰ ਕੀਤਾ ਅਤੇ ਜਦੋਂ ਮੈਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਮੈਨੂੰ ਤਿੰਨ ਵਾਰੀ ਤਲਾਕ ਬੋਲ ਦਿੱਤਾ। ਏਐਨਆਈ ਨੇ ਟਵਿਟ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ।
ਹੈਦਰਾਬਾਦ ਦੀ ਰੁਖਸਾਨਾ ਬੇਗਮ (Rukhsana Begum) ਨੇ ਦੱਸਿਆ ਕਿ ਉਸ ਦਾ ਵਿਆਹ ਮੁਸਤਫਾ ਨਾਲ 27 ਜੂਨ 2019 ਨੂੰ ਹੋਇਆ ਸੀ। ਸ਼ਾਦੀ ਵੇਲੇ ਉਸਦੇ ਸਹੁਰੇ ਪਰਿਵਾਰ ਨੇ ਦਾਜ ਦੀ ਮੰਗ ਕੀਤੀ, ਜਿਸ ਨੂੰ ਘਰਵਾਲਿਆਂ ਨੇ ਪੂਰਾ ਕੀਤਾ ਪਰ ਕੁਝ ਦਿਨਾਂ ਬਾਅਦ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਸ ਬਾਰੇ ਮੈਂ ਆਪਣੇ ਪਤੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਤੇਰੇ ਦੰਦ ਪਸੰਦ ਨਹੀਂ ਹੈ ਕਿਉਂਕਿ ਉਹ ਟੇਢੇ ਹਨ। ਇਸ ਤੋਂ ਉਸ ਨੇ ਮੈਨੂੰ ਤਿੰਨ ਵਾਰੀ ਤਲਾਕ ਬੋਲ ਦਿੱਤਾ ਅਤੇ ਕਿਹਾ ਹੁਣ ਸਾਡੇ ਵਿਚ ਕੋਈ ਰਿਸ਼ਤਾ ਨਹੀਂ ਹੈ। ਰੁਖਸਾਨਾ ਨੇ ਇਨਸਾਫ ਦੀ ਮੰਗ ਕੀਤੀ ਹੈ।
ਕੁਸ਼ਗੁਡਾ ਥਾਣੇ ਦੇ ਸਰਕਲ ਇੰਸਪੈਕਟਰ ਕੇ ਚੰਦਰ ਸ਼ੰਕਰ ਨੇ ਏ.ਐੱਨ.ਆਈ. ਨੂੰ ਫੋਨ ਤੇ ਦੱਸਿਆ ਕਿ ਰੁਖਸਾਨਾ ਬੇਗਮ ਨੂੰ ਸ਼ਿਕਾਇਤ ਮਿਲੀ ਸੀ ਕਿ ਉਸਦਾ ਪਤੀ ਮੁਸਤਫਾ ਨੇ ਚੰਗੇ ਦੰਦ ਨਾ ਹੋਣ ਤੇ ਉਸਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਤੋਂ ਬਾਅਦ ਤਲਾਕ ਦਿੱਤਾ ਗਿਆ ਸੀ। ਮੁਸਤਫਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਖ਼ਿਲਾਫ਼ 30 ਅਕਤੂਬਰ ਨੂੰ ਅ/ ਧ 498-ਏ ਆਈ ਪੀ ਸੀ, ਦਾਜ ਐਕਟ ਅਤੇ ਟ੍ਰਿਪਲ ਤਲਾਕ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
First published: November 01, 2019, 15:53 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।