COVID-19 Third Wave: ICMR ਦੀ ਚਿਤਾਵਨੀ-ਅਗਸਤ ਦੇ ਅੰਤ ਤੱਕ ਆਵੇਗੀ ਤੀਜੀ ਲਹਿਰ, ਰੋਜ਼ਾਨਾ 1 ਲੱਖ ਕੇਸ ਆਉਣਗੇ

News18 Punjabi | News18 Punjab
Updated: July 18, 2021, 9:33 AM IST
share image
COVID-19 Third Wave: ICMR ਦੀ ਚਿਤਾਵਨੀ-ਅਗਸਤ ਦੇ ਅੰਤ ਤੱਕ ਆਵੇਗੀ ਤੀਜੀ ਲਹਿਰ, ਰੋਜ਼ਾਨਾ 1 ਲੱਖ ਕੇਸ ਆਉਣਗੇ
ICMR ਦੀ ਚਿਤਾਵਨੀ-ਅਗਸਤ ਦੇ ਅੰਤ ਤੱਕ ਆਵੇਗੀ ਤੀਜੀ ਲਹਿਰ, ਰੋਜ਼ਾਨਾ 1 ਲੱਖ ਕੇਸ ਆਉਣਗੇ

ਪ੍ਰੋਫੈਸਰ ਪਾਂਡਾ ਨੇ ਕਿਹਾ ਕਿ ਮੌਜੂਦਾ ਸਥਿਤੀ ਨੂੰ ਵੇਖਦਿਆਂ ਅਸੀਂ ਕਹਿ ਸਕਦੇ ਹਾਂ ਕਿ ਤੀਜੀ ਲਹਿਰ ਆ ਗਈ ਹੈ। ਉਨ੍ਹਾਂ ਕਿਹਾ ਕਿ ਜੇ ਤੀਜੀ ਲਹਿਰ ਨੂੰ ਰੋਕਣਾ ਹੈ ਤਾਂ ਲੋਕਾਂ ਨੂੰ ਹੁਣ ਤੋਂ ਵਿਆਹ ਸਮਾਰੋਹ ਅਤੇ ਪਾਰਟੀ ਵਿਚ ਜਾਣ ਤੋਂ ਬਚਣਾ ਪਏਗਾ ਅਤੇ ਮਾਸਕ ਦੀ ਵਰਤੋਂ ਕਰਨੀ ਪਵੇਗੀ।

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਕੋਰੋਨਾਵਾਇਰਸ ਦੀ ਦੂਜੀ ਲਹਿਰ (Coronavirus Second Wave) ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ, ਕਿ ਤੀਜੀ ਲਹਿਰ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਬਹੁਤ ਸਾਰੇ ਰਾਜਾਂ ਵਿੱਚ ਤਾਲਾਬੰਦੀ ਵਿੱਚ ਢਿੱਲ ਅਤੇ ਹਿੱਲ ਸਟੇਸ਼ਨਾਂ ਵਿੱਚ ਤੇਜ਼ੀ ਨਾਲ ਵਧ ਰਹੀ ਭੀੜ ਨੂੰ ਵੇਖਦਿਆਂ ਭਾਵੇਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹੁਣ ਸਭ ਕੁਝ ਆਮ ਹੋ ਗਿਆ ਹੈ, ਪਰ ਅਜਿਹਾ ਨਹੀਂ ਹੈ। ਲੋਕਾਂ ਦੀ ਲਾਪਰਵਾਹੀ ਕਾਰਨ ਦੇਸ਼ ਵਿਚ ਸਥਿਤੀ ਤੇਜ਼ੀ ਨਾਲ ਵਿਗੜ ਰਹੀ ਹੈ।

ਕਈ ਰਾਜਾਂ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਮੁੱਖ ਵਿਗਿਆਨੀ ਪ੍ਰੋਫੈਸਰ ਸਮੀਰਨ ਪਾਂਡਾ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਕੋਵਿਡ -19 ਦੀ ਤੀਜੀ ਲਹਿਰ ਅਗਸਤ ਦੇ ਅੰਤ ਆਵੇਗੀ। ਉਨ੍ਹਾਂ ਨੇ ਅਨੁਮਾਨ ਲਗਾਇਆ ਹੈ ਕਿ ਉਸ ਸਮੇਂ ਹਰ ਦਿਨ ਤਕਰੀਬਨ 1 ਲੱਖ ਕੇਸ ਸਾਹਮਣੇ ਆਉਣਗੇ।

ਤੀਜੀ ਲਹਿਰ ਦੀ ਚਿਤਾਵਨੀ ਦਿੰਦੇ ਹੋਏ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਡਵੀਜ਼ਨ ਆਫ਼ ਐਪੀਡਿਮੋਲੋਜੀ ਐਂਡ ਕਮਿਊਨੀਕੇਬਲ ਰੋਗਾਂ (Epidemiology and Communicable Diseases) ਦੇ ਮੁਖੀ ਡਾ. ਸਮੀਰਨ ਪਾਂਡਾ ਨੇ ਕਿਹਾ, ਜੇ ਵਾਇਰਸ ਅੱਗੇ ਨਹੀਂ ਬਦਲਦਾ ਤਾਂ ਇਹ ਪਹਿਲੀ ਲਹਿਰ ਵਾਂਗ ਹੋਵੇਗੀ, ਪਰ ਜੇ ਵਾਇਰਸ ਨੇ ਆਪਣਾ ਰੂਪ ਬਦਲਿਆ ਤਾਂ ਸਥਿਤੀ ਬਹੁਤ ਖਰਾਬ ਹੋ ਸਕਦੀ ਹੈ।
ਕੋਰੋਨਾ ਦੀ ਤੀਜੀ ਲਹਿਰ ਦੀ ਚਿਤਾਵਨੀ ਦੇ ਵਿਚਕਾਰ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀ ਲਹਿਰ ਦੂਜੀ ਲਹਿਰ ਜਿੰਨੀ ਵਿਨਾਸ਼ਕਾਰੀ ਨਹੀਂ ਹੋਵੇਗੀ। ਪ੍ਰੋਫੈਸਰ ਪਾਂਡਾ ਦਾ ਮੰਨਣਾ ਹੈ ਕਿ ਘੱਟ ਟੀਕਾਕਰਨ ਦਰ ਅਤੇ ਤਾਲਾਬੰਦੀ ਵਿੱਚ ਢਿੱਲ ਕਾਰਨ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ।

ਪ੍ਰੋਫੈਸਰ ਪਾਂਡਾ ਨੇ ਕਿਹਾ ਕਿ ਮੌਜੂਦਾ ਸਥਿਤੀ ਨੂੰ ਵੇਖਦਿਆਂ ਅਸੀਂ ਕਹਿ ਸਕਦੇ ਹਾਂ ਕਿ ਤੀਜੀ ਲਹਿਰ ਆ ਗਈ ਹੈ। ਉਨ੍ਹਾਂ ਕਿਹਾ ਕਿ ਜੇ ਤੀਜੀ ਲਹਿਰ ਨੂੰ ਰੋਕਣਾ ਹੈ ਤਾਂ ਲੋਕਾਂ ਨੂੰ ਹੁਣ ਤੋਂ ਵਿਆਹ ਸਮਾਰੋਹ ਅਤੇ ਪਾਰਟੀ ਵਿਚ ਜਾਣ ਤੋਂ ਬਚਣਾ ਪਏਗਾ ਅਤੇ ਮਾਸਕ ਦੀ ਵਰਤੋਂ ਕਰਨੀ ਪਵੇਗੀ।
Published by: Gurwinder Singh
First published: July 18, 2021, 9:31 AM IST
ਹੋਰ ਪੜ੍ਹੋ
ਅਗਲੀ ਖ਼ਬਰ