Home /News /national /

ਡੇਂਗੂ-ਚਿਕਨਗੁਨੀਆ ਦਾ ਹੁਣ ਹੋਵੇਗਾ ਸਫ਼ਾਇਆ! ICMR-VCRC ਦੇ ਵਿਗਿਆਨੀਆਂ ਨੇ ਤਿਆਰ ਕੀਤੇ 'ਖਾਸ ਮੱਛਰ'

ਡੇਂਗੂ-ਚਿਕਨਗੁਨੀਆ ਦਾ ਹੁਣ ਹੋਵੇਗਾ ਸਫ਼ਾਇਆ! ICMR-VCRC ਦੇ ਵਿਗਿਆਨੀਆਂ ਨੇ ਤਿਆਰ ਕੀਤੇ 'ਖਾਸ ਮੱਛਰ'

Dengue and Chikungunya: ਵਿਗਿਆਨੀਆਂ ਨੇ ਅਜਿਹਾ 'ਵਿਸ਼ੇਸ਼ ਮੱਛਰ' (MOSQUITOES) ਤਿਆਰ ਕੀਤਾ ਹੈ ਜੋ ਡੇਂਗੂ ਫੈਲਾਉਣ ਵਾਲੇ ਮੱਛਰਾਂ ਨੂੰ ਖ਼ਤਮ ਕਰ ਦੇਵੇਗਾ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਨੇ ਅਜਿਹੇ ਵਿਸ਼ੇਸ਼ ਮਾਦਾ ਮੱਛਰ ਤਿਆਰ ਕੀਤੇ ਹਨ। ਜਿਸ ਤੋਂ ਪੈਦਾ ਹੋਏ ਲਾਰਵੇ ਵਿੱਚ ਉਨ੍ਹਾਂ ਦਾ ਵਾਇਰਸ ਨਹੀਂ ਹੋਵੇਗਾ।

ਹੋਰ ਪੜ੍ਹੋ ...
 • Share this:
  ਨਵੀਂ ਦਿੱਲੀ: Dengue and Chikungunya: ਬਰਸਾਤ ਦਾ ਮੌਸਮ ਆਉਂਦੇ ਹੀ ਹਰ ਕਿਸੇ ਨੂੰ ਡੇਂਗੂ ਦਾ ਡਰ ਸਤਾਉਣ ਲੱਗਦਾ ਹੈ। ਪਰ ਹੁਣ ਜਲਦੀ ਹੀ ਲੋਕਾਂ ਨੂੰ ਖਤਰਨਾਕ ਡੇਂਗੂ ਅਤੇ ਚਿਕਨਗੁਨੀਆ (Chikungunya) ਤੋਂ ਰਾਹਤ ਮਿਲਣ ਵਾਲੀ ਹੈ। ਦਰਅਸਲ, ਵਿਗਿਆਨੀਆਂ ਨੇ ਅਜਿਹਾ 'ਵਿਸ਼ੇਸ਼ ਮੱਛਰ' (MOSQUITOES) ਤਿਆਰ ਕੀਤਾ ਹੈ ਜੋ ਡੇਂਗੂ ਫੈਲਾਉਣ ਵਾਲੇ ਮੱਛਰਾਂ ਨੂੰ ਖ਼ਤਮ ਕਰ ਦੇਵੇਗਾ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਨੇ ਅਜਿਹੇ ਵਿਸ਼ੇਸ਼ ਮਾਦਾ ਮੱਛਰ ਤਿਆਰ ਕੀਤੇ ਹਨ, ਜਿਸ ਤੋਂ ਪੈਦਾ ਹੋਏ ਲਾਰਵੇ ਵਿੱਚ ਉਨ੍ਹਾਂ ਦਾ ਵਾਇਰਸ ਨਹੀਂ ਹੋਵੇਗਾ।

  ICMR-VCRC ਦੇ ਨਿਰਦੇਸ਼ਕ ਡਾਕਟਰ ਅਸ਼ਵਨੀ ਕੁਮਾਰ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਵਿਗਿਆਨੀਆਂ ਨੇ ਇੱਕ ਵਿਸ਼ੇਸ਼ ਕਿਸਮ ਦਾ ਮੱਛਰ ਵਿਕਸਿਤ ਕੀਤਾ ਹੈ ਜੋ ਡੇਂਗੂ ਅਤੇ ਚਿਕਨਗੁਨੀਆ ਨੂੰ ਹੌਲੀ-ਹੌਲੀ ਖ਼ਤਮ ਕਰ ਦੇਵੇਗਾ। ਉਨ੍ਹਾਂ ਕਿਹਾ, 'ਅਸੀਂ ਅਜਿਹੇ ਮਾਦਾ ਮੱਛਰਾਂ ਨੂੰ ਛੱਡਾਂਗੇ ਜੋ ਨਰ ਮੱਛਰਾਂ ਦੇ ਸੰਪਰਕ ਵਿਚ ਆਉਣਗੇ ਅਤੇ ਅਜਿਹੇ ਲਾਰਵੇ ਪੈਦਾ ਕਰਨਗੇ, ਜਿਨ੍ਹਾਂ ਵਿਚ ਇਹ ਵਾਇਰਸ ਨਹੀਂ ਹੋਣਗੇ। ਅਸੀਂ ਮੱਛਰ ਅਤੇ ਅੰਡੇ ਤਿਆਰ ਕੀਤੇ ਹਨ ਅਤੇ ਕਿਸੇ ਵੀ ਸਮੇਂ ਛੱਡ ਸਕਦੇ ਹਾਂ।

  ਡੇਂਗੂ ਨਾਲ ਲੜਨ ਲਈ ਕੋਈ ਦਵਾਈ ਨਹੀਂ
  ICMR-VCRC ਦੇ ਖੋਜਕਰਤਾਵਾਂ ਨੇ Aedes aptis ਦੀਆਂ ਦੋ ਕਿਸਮਾਂ ਵਿਕਸਿਤ ਕੀਤੀਆਂ ਹਨ। ਇਹ ਦੋਵੇਂ ਕਿਸਮਾਂ ਡੇਂਗੂ ਨੂੰ ਖ਼ਤਮ ਕਰ ਦੇਣਗੀਆਂ। ਦੱਸ ਦਈਏ ਕਿ ਇਸ ਸਾਲ ਭਾਰਤ ਸਰਕਾਰ ਨੇ ਡੇਂਗੂ ਨਾਲ ਨਜਿੱਠਣ ਲਈ ਡੀਐਨਡੀਆਈ (ਡਰੱਗਜ਼ ਫਾਰ ਨੇਗਲੈਕਟਡ ਡਿਜ਼ੀਜ਼ ਇਨੀਸ਼ੀਏਟਿਵ-(ਡੀਐਨਡੀਆਈ) ਇੰਡੀਆ ਫਾਊਂਡੇਸ਼ਨ) ਨਾਲ ਸਮਝੌਤਾ ਕੀਤਾ ਹੈ।ਇਸ ਸਮੇਂ ਡੇਂਗੂ ਨਾਲ ਲੜਨ ਲਈ ਕੋਈ ਦਵਾਈ ਨਹੀਂ ਹੈ।

  ਡੇਂਗੂ ਦੇ ਲੱਛਣ
  ਭਾਰਤ ਵਿੱਚ ਬਰਸਾਤ ਦੇ ਮੌਸਮ ਵਿੱਚ ਇਹ ਬਿਮਾਰੀ ਤੇਜ਼ੀ ਨਾਲ ਫੈਲਦੀ ਹੈ। ਇਸ ਵਿਚ ਬੁਖਾਰ, ਬੇਚੈਨੀ, ਉਲਟੀਆਂ ਅਤੇ ਸਰੀਰ ਵਿਚ ਤੇਜ਼ ਦਰਦ ਸ਼ੁਰੂ ਹੋ ਜਾਂਦਾ ਹੈ। ਮਰੀਜ਼ਾਂ ਵਿੱਚ ਖੂਨ ਦੇ ਪਲੇਟਲੈਟਸ ਤੇਜ਼ੀ ਨਾਲ ਘਟਣ ਲੱਗਦੇ ਹਨ। ਕਈ ਵਾਰ ਮਰੀਜ਼ ਵਿੱਚ ਅੰਦਰੂਨੀ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਅਜਿਹੀ ਸਥਿਤੀ ਵਿੱਚ ਕਈ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ। ਅੰਤ ਵਿੱਚ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ।

  ਉੱਤਰੀ ਭਾਰਤ ਵਿੱਚ ਡੇਂਗੂ ਦਾ ਕਹਿਰ
  ਉੱਤਰੀ ਭਾਰਤ ਵਿੱਚ ਡੇਂਗੂ ਦੇ ਮਾਮਲੇ ਬਹੁਤ ਜ਼ਿਆਦਾ ਹਨ। ਇਸ ਸਾਲ ਰਾਸ਼ਟਰੀ ਰਾਜਧਾਨੀ ਵਿੱਚ ਹੁਣ ਤੱਕ ਡੇਂਗੂ ਦੇ 150 ਮਾਮਲੇ ਸਾਹਮਣੇ ਆ ਚੁੱਕੇ ਹਨ। ਦਿੱਲੀ ਵਿਚ ਜਨਵਰੀ ਵਿਚ ਡੇਂਗੂ ਦੇ 23, ਫਰਵਰੀ ਵਿਚ 16, ਮਾਰਚ ਵਿਚ 22, ਅਪ੍ਰੈਲ ਵਿਚ 20 ਅਤੇ ਮਈ ਵਿਚ 30 ਡੇਂਗੂ ਦੇ ਮਾਮਲੇ ਸਾਹਮਣੇ ਆਏ ਸਨ। ਜਦਕਿ 11 ਜੂਨ ਤੱਕ 15 ਮਾਮਲੇ ਸਾਹਮਣੇ ਆਏ ਹਨ।
  Published by:Krishan Sharma
  First published:

  Tags: Dengue, Disease, ICMR

  ਅਗਲੀ ਖਬਰ