ICSI CSEET 2021 ਨਤੀਜਾ ਆਇਆ; ਜਾਣੋ icsi.edu 'ਤੇ ਕਿਵੇਂ ਕਰਨਾ ਹੈ ਚੈੱਕ

News18 Punjabi | Trending Desk
Updated: July 21, 2021, 6:35 PM IST
share image
ICSI CSEET 2021 ਨਤੀਜਾ ਆਇਆ; ਜਾਣੋ icsi.edu 'ਤੇ ਕਿਵੇਂ ਕਰਨਾ ਹੈ ਚੈੱਕ
ICSI CSEET 2021 ਨਤੀਜਾ ਆਇਆ; ਜਾਣੋ icsi.edu 'ਤੇ ਕਿਵੇਂ ਕਰਨਾ ਹੈ ਚੈੱਕ

  • Share this:
  • Facebook share img
  • Twitter share img
  • Linkedin share img
ICSI CSEET ਨਤੀਜਾ 2021: ਇੰਸਟੀਟਿਊਟ ਆਫ ਕੰਪਨੀ ਸੈਕਟਰੀਜ਼ ਆਫ਼ ਇੰਡੀਆ (ਆਈਸੀਐਸਆਈ) ਨੇ ਸੀਐਸ ਐਗਜ਼ੀਕਿਟਿਵ ਐਂਟਰੈਂਸ ਪ੍ਰੀਖਿਆ (ਸੀਐਸਈਈਟੀ) ਦਾ ਨਤੀਜਾ ਅੱਜ ਦੁਪਹਿਰ 3 ਵਜੇ ਐਲਾਨਿਆ। ਉਹ ਉਮੀਦਵਾਰ ਜੋ ਸੀਐਸਈਈਟੀ (CSEET) ਦੀ ਪ੍ਰੀਖਿਆ ਵਿਚ ਸ਼ਾਮਲ ਹੋਏ ਸਨ, ਆਪਣਾ ਨਤੀਜਾ ਆਈਸੀਐਸਆਈ (ICSI) ਦੀ ਅਧਿਕਾਰਤ ਵੈਬਸਾਈਟ- icsi.edu 'ਤੇ ਦੇਖ ਸਕਦੇ ਹਨ।

ਦਾਖਲਾ ਪ੍ਰੀਖਿਆ 10 ਜੁਲਾਈ ਅਤੇ 11 ਜੁਲਾਈ ਨੂੰ ਇੱਕ ਔਨਲਾਈਨ ਰਿਮੋਟ ਮੋਡ ਵਿੱਚ ਕੀਤੀ ਗਈ ਸੀ। ਜੁਲਾਈ ਵਿੱਚ ਆਯੋਜਿਤ ਦੋਵਾਂ ਸੈਸ਼ਨਾਂ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ।

ਸੀਐਸਈਈਟੀ (CSEET) ਦੇ ਚਾਹਵਾਨਾਂ ਨੂੰ ਇਹ ਨੋਟ ਕਰਨਾ ਚਾਹੀਦਾ ਹੈ ਕਿ ਆਈਸੀਐਸਆਈ (ICSI) ਨੇ ਸੀਐਸ (CS) ਐਗਜ਼ੀਕਿਟਿਵ ਪ੍ਰੋਗਰਾਮ ਲਈ ਦਾਖਲੇ ਦੇ ਮਾਪਦੰਡਾਂ ਨੂੰ ਸੋਧਿਆ ਹੈ। ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਵਿਦਿਆਰਥੀਆਂ ਨੂੰ ਹੁਣ ਸੀਐਸ ਐਗਜ਼ੀਕਿਟਿਵ ਦਾਖਲਾ ਪ੍ਰੀਖਿਆ (ਸੀਐਸਈਈਟੀ) ਦੇਣ ਦੀ ਲੋੜ ਨਹੀਂ ਹੈ।
ਉਨ੍ਹਾਂ ਨੂੰ ਸੀਐੱਸ (CS) ਐਗਜ਼ੈਕਟਿਵ ਪ੍ਰੋਗਰਾਮ ਵਿੱਚ ਸਿੱਧਾ ਦਾਖਲਾ ਮਿਲ ਜਾਵੇਗਾ। ਕੰਪਨੀ ਸੈਕਰੇਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਖ਼ਬਰ। ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੀ ਸਿੱਧੀ ਐਂਟਰੀ ਹੋਵੇਗੀ। ਉਹਨਾਂ ਨੂੰ ਐਂਟਰੈਂਸ ਐਗਜ਼ਾਮ ਦੇਣ ਦੀ ਲੋੜ ਨਹੀਂ ਹੈ।

ਸੀਐਸਈਈਟੀ (CSEET) ਦੇ ਨਤੀਜੇ ਨੂੰ ਚੈੱਕ ਕਰਨ ਲਈ...
ਕਦਮ 1: ਆਈਸੀਐਸਆਈ (ICSI) ਦੀ ਅਧਿਕਾਰਤ ਵੈਬਸਾਈਟ- icsi.edu ਦੇਖੋ।
ਕਦਮ 2: 'Result' ਲਿੰਕ 'ਤੇ ਕਲਿੱਕ ਕਰੋ
ਕਦਮ 3: ਸੀਐਸਈਈਟੀ (CSEET) ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਦਰਜ ਕਰੋ
ਕਦਮ 3: ਆਪਣੇ ਵਿਸ਼ੇ ਅਨੁਸਾਰ ਅੰਕ ਦੇਖੋ, ਡਾਉਨਲੋਡ ਕਰੋ
Published by: Gurwinder Singh
First published: July 21, 2021, 6:30 PM IST
ਹੋਰ ਪੜ੍ਹੋ
ਅਗਲੀ ਖ਼ਬਰ