IED Recovered in Gazipur Mandi; ਦਿੱਲੀ ਦੇ ਗਾਜ਼ੀਪੁਰ ਮੰਡੀ 'ਚ ਲਾਵਾਰਿਸ ਬੈਗ 'ਚੋਂ ਮਿਲਿਆ ਬੰਬ...

IED Recovered in Gazipur Phool Mandi; ਨਿਊਜ਼ 18 ਨਾਲ ਗੱਲ ਕਰਦੇ ਹੋਏ ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਕਿ ਕੋਈ ਧਮਾਕਾ ਨਹੀਂ ਹੋਇਆ ਅਤੇ ਆਈਈਡੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਸਵੇਰੇ ਕਰੀਬ ਸਵਾ 10 ਵਜੇ PCR ਨੂੰ ਕਾਲ ਮਿਲੀ ਸੀ, ਜਿਸ ਵਿੱਚ ਦੱਸਿਆ ਗਿਆ ਕਿ ਗਾਜ਼ੀਪੁਰ ਮੰਡੀ ਇਲਾਕੇ ਚ ਇੱਕ ਸ਼ੱਕੀ ਬੈਗ ਮਿਲਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਸਪੈਸ਼ਲ ਸੈੱਲ ਦੀ ਟੀਮ ਮੌਕੇ ਤੇ ਪਹੁੰਚ ਗਈ। ਇਸ ਤੋਂ ਬਾਅਦ NSG ਅਤੇ ਬਮ ਡਿਫਿਊਜ਼ਲ ਟੀਮ ਵੀ ਪਹੁੰਚੀ।

ਗਾਜ਼ੀਪੁਰ ਮੰਡੀ ਇਲਾਕੇ ਚ ਇੱਕ ਸ਼ੱਕੀ ਬੈਗ ਵਿਸਫੋਟਕ ਯੰਤਰ (IED) ਬਰਾਮਦ ਕੀਤਾ।PIC-ANI

  • Share this:
    ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਗਾਜ਼ੀਪੁਰ ਫਲਾਵਰ ਮਾਰਕਿਟ ਖੇਤਰ(Ghazipur Flower Market ) ਤੋਂ ਇੱਕ ਵਿਸਫੋਟਕ ਯੰਤਰ (IED) ਬਰਾਮਦ ਕੀਤਾ। ਇਸਨੂੰ ਗਣਤੰਤਰ ਦਿਵਸ ਦੇ ਜਸ਼ਨਾਂ(Republic Day celebrations) ਤੋਂ ਦੋ ਹਫ਼ਤੇ ਪਹਿਲਾਂ ਇੱਕ ਵੱਡੀ ਸੁਰੱਖਿਆ ਚਿੰਤਾ ਵੱਜੋਂ ਦੇਖਿਆ ਜਾ ਰਿਹਾ ਹੈ। ਨਿਊਜ਼ 18 ਨਾਲ ਗੱਲ ਕਰਦੇ ਹੋਏ ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਕਿ ਕੋਈ ਧਮਾਕਾ ਨਹੀਂ ਹੋਇਆ ਅਤੇ ਆਈਈਡੀ ਬਰਾਮਦ ਕੀਤੀ ਗਈ ਹੈ।

    ਜਾਣਕਾਰੀ ਮੁਤਾਬਿਕ ਸਵੇਰੇ ਕਰੀਬ ਸਵਾ 10 ਵਜੇ PCR ਨੂੰ ਕਾਲ ਮਿਲੀ ਸੀ, ਜਿਸ ਵਿੱਚ ਦੱਸਿਆ ਗਿਆ ਕਿ ਗਾਜ਼ੀਪੁਰ ਮੰਡੀ ਇਲਾਕੇ ਚ ਇੱਕ ਸ਼ੱਕੀ ਬੈਗ ਮਿਲਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਸਪੈਸ਼ਲ ਸੈੱਲ ਦੀ ਟੀਮ ਮੌਕੇ ਤੇ ਪਹੁੰਚ ਗਈ। ਇਸ ਤੋਂ ਬਾਅਦ NSG ਅਤੇ ਬਮ ਡਿਫਿਊਜ਼ਲ ਟੀਮ ਵੀ ਪਹੁੰਚੀ।

    ਨੈਸ਼ਨਲ ਸਕਿਉਰਿਟੀ ਗਾਰਡ ਮੁਤਾਬਿਕ ਰਾਸ਼ਟਰੀ ਸੁਰੱਖਿਆ ਗਾਰਡ ਦੇ ਬੰਬ ਨਿਰੋਧਕ ਦਸਤੇ ਨੇ ਗਾਜ਼ੀਪੁਰ ਤੋਂ ਬਰਾਮਦ ਆਈਈਡੀ ਨੂੰ ਨਕਾਰਾ ਕਰ ਦਿੱਤਾ ਹੈ। ਆਈਈਡੀ ਦੇ ਨਮੂਨੇ ਇਕੱਠੇ ਕੀਤੇ ਗਏ ਹਨ। ਵਿਸਫੋਟਕ ਨੂੰ ਇਕੱਠਾ ਕਰਨ ਲਈ ਵਰਤੇ ਗਏ ਰਸਾਇਣਕ ਹਿੱਸੇ ਬਾਰੇ ਰਿਪੋਰਟ ਨਾਲ ਹੋਰ ਵੀ ਖੁਲਾਸੇ ਹੋਣਗੇ। ਹੇਟਾਂ ਦੇਖੋ ਇਸ ਮਾਮਲੇ ਦੀ ਵੀਡੀਓ।

    ਦਿੱਲੀ ਪੁਲੀਸ ਦੇ ਵਧੀਕ ਡੀਸੀਪੀ ਵਿਨੀਤ ਕੁਮਾਰ ਨੇ ਦੱਸਿਆ ਕਿ ਲਾਵਾਰਿਸ ਬੈਗ ਵਿੱਚ ਬੰਬ ਹੋਣ ਦੀ ਸੂਚਨਾ ’ਤੇ ਪੁਲੀਸ ਅਤੇ ਐਨਐਸਜੀ ਦੀ ਟੀਮ ਤੁਰੰਤ ਮੌਕੇ ’ਤੇ ਪੁੱਜੀ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਫੁੱਲ ਮੰਡੀ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਪੁਲਿਸ ਵੱਲੋਂ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਕਿਸੇ ਨੂੰ ਵੀ ਘੇਰੇ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ।

    ਪਹਿਲੇ ਰੋਬੋਟਿਕ ਕੰਟੇਨਰ ਵਿੱਚ ਰੱਖਿਆ ਗਿਆ

    ਬੰਬ ਨਿਰੋਧਕ ਦਸਤੇ ਨੇ ਪਹਿਲਾਂ ਬੰਬ ਨੂੰ ਬਾਹਰ ਡਿਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ। ਇਸਦੇ ਲਈ ਉਸਨੂੰ ਇੱਕ ਰੋਬੋਟਿਕ ਡੱਬੇ ਵਿੱਚ ਰੱਖਿਆ ਗਿਆ ਸੀ। ਪਰ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਨਾ ਮੰਨਦਿਆਂ ਉਸ ਨੂੰ ਇੱਕ ਟੋਏ ਵਿੱਚ ਸੁੱਟ ਦਿੱਤਾ ਗਿਆ, ਜਿੱਥੇ ਜ਼ੋਰਦਾਰ ਧਮਾਕੇ ਨਾਲ ਬੰਬ ਨੂੰ ਨਕਾਰਾ ਕਰ ਦਿੱਤਾ ਗਿਆ। ਇਸ ਦੌਰਾਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

    ਪੁਲਿਸ ਜਾਂਚ ਕਰ ਰਹੀ ਹੈ

    ਬੈਗ ਮਿਲਣ ਦੇ ਨਾਲ ਹੀ ਪੁਲਿਸ ਹੁਣ ਆਸਪਾਸ ਦੇ ਸੀਸੀਟੀਵੀ ਫੁਟੇਜ ਨੂੰ ਵੀ ਸਕੈਨ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬੈਗ ਇੱਥੇ ਕਿਸ ਨੇ ਰੱਖਿਆ ਹੈ। ਪੁਲਿਸ ਨੂੰ ਕੁਝ ਸ਼ੱਕੀ ਵਿਅਕਤੀਆਂ 'ਤੇ ਵੀ ਸ਼ੱਕ ਹੈ, ਜਿਨ੍ਹਾਂ ਬਾਰੇ ਪੁਲਿਸ ਹੁਣ ਪਤਾ ਲਗਾ ਰਹੀ ਹੈ। ਬੈਗ ਦੀ ਸੂਚਨਾ ਮਿਲਦਿਆਂ ਹੀ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
    Published by:Sukhwinder Singh
    First published:
    Advertisement
    Advertisement