ਦੇਸ਼ ਵਿੱਚ ਜੇਕਰ ਕਿਸੇ ਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਨੂੰ ਉਸਦੇ ਲਾਭ ਮਿਲਦੇ ਹਨ। ਇਹਨਾਂ ਵਿੱਚ ਜਵਾਨ ਦੇ ਮਾਤਾ-ਪਿਤਾ, ਪਤਨੀ ਅਤੇ ਬੱਚੇ ਹੁੰਦੇ ਹਨ। ਪਰ ਜੇਕਰ ਜਵਾਨ ਦੀ ਪਤਨੀ ਕੁੱਝ ਸਾਲਾਂ ਬਾਅਦ ਦੂਸਰਾ ਵਿਆਹ ਕਰ ਲੈਂਦੀ ਹੈ ਤਾਂ ਅਜਿਹੇ ਮਾਮਲੇ ਵਿੱਚ ਕੀ ਕਾਨੂੰਨ ਹੈ?
ਅਜਿਹਾ ਹੀ ਇੱਕ ਮਾਮਲਾ ਅਹਿਮਦਾਬਾਦ ਦੀ ਸਿਵਲ ਕੋਰਟ ਵਿੱਚ ਆਇਆ ਜਿੱਥੇ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਦੇ ਜਵਾਨ ਦੀ ਮੌਤ ਤੋਂ ਬਾਅਦ ਦੇ ਲਾਭ ਉਸ ਦੀ ਮਾਂ ਅਤੇ ਵਿਧਵਾ ਵਿਚਕਾਰ ਬਰਾਬਰ ਸਾਂਝੇ ਕੀਤੇ ਜਾਣ, ਜਿਸ ਨੇ ਜਵਾਨ ਦੀ ਮੌਤ ਤੋਂ ਕੁਝ ਸਾਲ ਬਾਅਦ ਦੁਬਾਰਾ ਵਿਆਹ ਕੀਤਾ ਸੀ। ਇਹ ਮਾਮਲਾ ਮ੍ਰਿਤਕ ਜਵਾਨ ਦੇ ਮਾਤਾ-ਪਿਤਾ ਵੱਲੋਂ ਉਹਨਾਂ ਦੀ ਨੂੰਹ ਖ਼ਿਲਾਫ਼ ਕੀਤਾ ਗਿਆ ਹੈ। ਉਹਨਾਂ ਦੀ ਨੂੰਹ ਨੇ ਜਵਾਨ ਦੀ ਮੌਤ ਤੋਂ ਬਾਅਦ ਮਿਲਣ ਵਾਲੇ ਲਾਭ ਲੈਣ ਲਈ ਦਾਅਵਾ ਕੀਤਾ ਸੀ ਜਿਸ ਤੇ ਜਵਾਨ ਦੇ ਮਾਤਾ-ਪਿਤਾ ਨੇ ਇਤਰਾਜ਼ ਜਤਾਇਆ ਹੈ।
ਕੇਸ ਦੀ ਗੱਲ ਕਰੀਏ ਤਾਂ ਇਹ ਰਾਂਚੀ ਵਿੱਚ ਤਾਇਨਾਤ ਸੀਆਈਐਸਐਫ ਵਿੱਚ ਇੱਕ ਕਾਂਸਟੇਬਲ ਰਾਜੇਸ਼ ਪਾਲਸਪਾਗਰ ਦੀ ਮੌਤ ਦਾ ਕੇਸ਼ ਹੈ ਜਿਸਦੀ ਦੀ 24 ਦਸੰਬਰ 2003 ਨੂੰ ਅਮਰਾਵਤੀ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਛੁੱਟੀ 'ਤੇ ਸੀ। ਵਿਭਾਗ ਨੇ ਵਾਰ-ਵਾਰ ਪਰਿਵਾਰ ਤੋਂ ਉਸ ਦੇ ਵਾਰਸ ਬਾਰੇ ਪੁੱਛਗਿੱਛ ਕੀਤੀ, ਪਰ ਪਰਿਵਾਰ ਨੇ ਕੋਈ ਜਵਾਬ ਨਹੀਂ ਦਿੱਤਾ।
2011 ਵਿੱਚ, ਪਲਸਪਗਰ ਦੇ ਮਾਤਾ-ਪਿਤਾ, ਵਿਮਲਾਬਾਈ ਅਤੇ ਸ਼ੇਸ਼ਰਾਓ ਜੋ ਅਹਿਮਦਾਬਾਦ ਦੇ ਵਸਨੀਕ ਹਨ, ਨੇ ਸਿਟੀ ਸਿਵਲ ਕੋਰਟ ਵਿੱਚ ਦਾਅਵਾ ਕੀਤਾ ਕਿ ਉਹ ਉਨ੍ਹਾਂ ਦੇ ਬੇਟੇ ਦੇ ਕਾਨੂੰਨੀ ਵਾਰਸ ਹਨ ਅਤੇ ਇਸ ਤਰ੍ਹਾਂ ਉਸਦੇ ਮੌਤ ਤੋਂ ਬਾਅਦ ਦੇ ਲਾਭਾਂ ਦੇ ਹੱਕਦਾਰ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਲਾਭ ਉਸ ਸਮੇਂ 2.08 ਲੱਖ ਰੁਪਏ ਸੀ। ਕਾਂਸਟੇਬਲ ਨੇ 12 ਸਾਲ ਦੀ ਨੌਕਰੀ ਕੀਤੀ ਸੀ।
ਇਸਦੇ ਬਾਅਦ ਜਵਾਨ ਦੀ ਵਿਧਵਾ ਵਰਸ਼ਾ ਨੇ ਮਾਤਾ-ਪਿਤਾ ਦੇ ਦਾਅਵੇ 'ਤੇ ਇਤਰਾਜ਼ ਪ੍ਰਗਟ ਕੀਤਾ। ਵਰਸ਼ਾ ਨੇ ਉਸ ਸਮੇਂ ਤੱਕ ਦੁਬਾਰਾ ਵਿਆਹ ਕਰ ਲਿਆ ਸੀ ਅਤੇ ਉਹ ਮਹਾਰਾਸ਼ਟਰ ਵਿੱਚ ਆਪਣੇ ਪਤੀ ਨਾਲ ਰਹਿ ਰਹੀ ਸੀ।
ਇਹ ਸੀ ਮਾਤਾ-ਪਿਤਾ ਦਾ ਦਾਅਵਾ: ਇਸ ਮਾਮਲੇ ਵਿੱਚ ਮਾਤਾ-ਪਿਤਾ ਨੇ ਦਾਅਵਾ ਕੀਤਾ ਕਿ ਦੁਬਾਰਾ ਵਿਆਹੀ ਵਿਧਵਾ ਕਾਨੂੰਨੀ ਵਾਰਸ ਨਹੀਂ ਹੋ ਸਕਦੀ। ਜਦਕਿ ਪਲਸਪਗਰ ਦੀ ਵਿਧਵਾ ਵਰਸ਼ਾ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਸ ਨੂੰ ਵਿਧਵਾ ਹੋਣ ਦੇ ਨਾਤੇ ਮੌਤ ਤੋਂ ਬਾਅਦ ਦੇ ਲਾਭਾਂ ਦਾ ਹੱਕਦਾਰ ਬਣਾਇਆ ਜਾਵੇ।
ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਸਿਟੀ ਸਿਵਲ ਜੱਜ ਬੇਨਾ ਚੌਹਾਨ ਨੇ ਕਿਹਾ ਕਿ ਪਲਸਪਗਰ ਦੀ ਮਾਂ ਅਤੇ ਵਿਧਵਾ ਬਰਾਬਰ ਹਿੱਸੇ ਦੀਆਂ ਹੱਕਦਾਰ ਹਨ। ਅਜਿਹਾ ਉਹਨਾਂ ਨੇ ਹਿੰਦੂ ਉਤਰਾਧਿਕਾਰੀ ਐਕਟ, 1956 ਦੀ ਧਾਰਾ 8 ਦੇ ਹਵਾਲੇ ਨਾਲ ਕਿਹਾ। ਉਹਨਾਂ ਕਿਹਾ ਕਿ ਇਸ ਕਾਨੂੰਨ ਦੇ ਅਨੁਸਾਰ ਮਾਂ ਅਤੇ ਵਿਧਵਾ ਮ੍ਰਿਤਕ ਪੁਰਸ਼ ਦੀ ਫਰਸਟ ਕਲਾਸ ਵਾਰਸ ਹਨ।
ਅਦਾਲਤ ਨੇ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਦੇ ਹੁਕਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਉਤਰਾਧਿਕਾਰ ਖੁੱਲ੍ਹਦਾ ਹੈ ਤਾਂ ਵਿਧਵਾ ਦੀ ਸਥਿਤੀ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਇਸ ਕੇਸ ਵਿੱਚ, 24 ਦਸੰਬਰ, 2003 ਨੂੰ ਪਲਸਪਗਰ ਦੀ ਮੌਤ ਹੋ ਗਈ ਸੀ ਅਤੇ ਉਸ ਦਿਨ ਉੱਤਰਾਧਿਕਾਰੀ ਖੁੱਲ੍ਹ ਗਈ ਸੀ। ਉਸਨੇ ਸਤੰਬਰ 2007 ਵਿੱਚ ਦੁਬਾਰਾ ਵਿਆਹ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ahemdabad news, CISF, Court