• Home
 • »
 • News
 • »
 • national
 • »
 • IF GIVE WRONG PAN NUMBER IN AADHAAR DETAILS THEN HAVE TO PAY PENALTY OF 10 THOUSAND RUPEES

Aadhaar ਨੰਬਰ ਦੀ ਸਾਵਧਾਨੀ ਨਾਲ ਕਰੋ ਵਰਤੋਂ, ਨਹੀਂ ਤਾਂ ਲੱਗੇਗਾ 10 ਹਜ਼ਾਰ ਜੁਰਮਾਨਾ

ਆਮਦਨ ਕਰ ਵਿਭਾਗ ਦੁਆਰਾ ਟੈਕਸਦਾਤਾਵਾਂ (Taxpayers)  ਨੂੰ ਪੈਨ ਨੰਬਰ ਦੀ ਬਜਾਏ 12-ਅੰਕ ਵਾਲੇ ਆਧਾਰ ਨੰਬਰ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਗਈ ਹੈ।

Aadhaar ਨੰਬਰ ਦੀ ਸਾਵਧਾਨੀ ਨਾਲ ਕਰੋ ਵਰਤੋਂ, ਨਹੀਂ ਤਾਂ ਲੱਗੇਗਾ 10 ਹਜ਼ਾਰ ਜੁਰਮਾਨਾ

 • Share this:
  ਨਵੀਂ ਦਿੱਲੀ ਆਮਦਨ ਕਰ ਵਿਭਾਗ ਦੁਆਰਾ ਟੈਕਸਦਾਤਾਵਾਂ (Taxpayers)  ਨੂੰ ਪੈਨ ਨੰਬਰ ਦੀ ਬਜਾਏ 12-ਅੰਕ ਵਾਲੇ ਆਧਾਰ ਨੰਬਰ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਗਈ ਹੈ। ਪਰ ਜੇ ਤੁਸੀਂ ਅਜਿਹਾ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਬਹੁਤ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ, ਕਿਉਂਕਿ ਜੇ ਤੁਸੀਂ ਗਲਤ ਆਧਾਰ ਨੰਬਰ ਦਿੱਤਾ ਹੈ ਤਾਂ ਤੁਹਾਨੂੰ 10,000 ਰੁਪਏ ਦਾ ਭਾਰੀ ਜੁਰਮਾਨਾ ਭੁਗਤਣਾ ਪੈ ਸਕਦਾ ਹੈ। ਵਿੱਤ ਬਿੱਲ 2019 ਵਿੱਚ ਪੇਸ਼ ਕੀਤੇ ਆਮਦਨ ਟੈਕਸ ਐਕਟ 1961 ਵਿੱਚ ਤਾਜ਼ਾ ਸੋਧ ਨਾ ਸਿਰਫ ਪੈਨ ਦੀ ਥਾਂ ਆਧਾਰ ਨੰਬਰ ਦੀ ਵਰਤੋਂ ਦੀ ਆਗਿਆ ਦਿੰਦੀ ਹੈ, ਬਲਕਿ ਗਲਤ ਆਧਾਰ ਨੰਬਰ ਦੇਣ ਲਈ 10,000 ਰੁਪਏ ਜੁਰਮਾਨੇ ਦੀ ਵੀ ਵਿਵਸਥਾ ਕਰਦੀ ਹੈ।

  ਦੱਸ ਦੇਈਏ ਕਿ ਜੁਰਮਾਨਾ ਦਾ ਇਹ ਨਵਾਂ ਨਿਯਮ ਉਨ੍ਹਾਂ ਥਾਵਾਂ 'ਤੇ ਹੀ ਲਾਗੂ ਹੁੰਦਾ ਹੈ ਜਿੱਥੇ ਤੁਸੀਂ ਪੈਨ ਦੀ ਬਜਾਏ ਆਧਾਰ ਨੰਬਰ ਦੀ ਵਰਤੋਂ ਕਰ ਰਹੇ ਹੋ ਅਤੇ ਜਿਥੇ ਆਮਦਨ ਕਰ ਵਿਭਾਗ ਦੇ ਨਿਯਮਾਂ ਦੇ ਅਨੁਸਾਰ ਪੈਨ ਨੰਬਰ ਦੇਣਾ ਲਾਜ਼ਮੀ ਹੈ। ਜਿਵੇਂ ਇਨਕਮ ਟੈਕਸ ਰਿਟਰਨ ਦਾਖਲ ਕਰਨਾ, ਬੈਂਕ ਖਾਤੇ ਖੋਲ੍ਹਣੇ, ਡੀਮੈਟ ਖਾਤੇ ਖੋਲ੍ਹਣੇ ਅਤੇ ਮਿਊਚੁਅਲ ਫੰਡਾਂ ਅਤੇ 50,000 ਰੁਪਏ ਤੋਂ ਵੱਧ ਦੇ ਬਾਂਡ ਖਰੀਦਣੇ।

  ਹਾਲਾਂਕਿ ਆਧਾਰ ਯੂਨੀਕ ਆਈਡੈਂਟਿਟੀ ਅਥਾਰਟੀ ਆਫ ਇੰਡੀਆ (UIDAI) ਦੁਆਰਾ ਜਾਰੀ ਕੀਤਾ ਜਾਂਦਾ ਹੈ, ਪਰ ਜੁਰਮਾਨਾ ਆਮਦਨ ਕਰ ਵਿਭਾਗ ਦੁਆਰਾ ਲਗਾਇਆ ਜਾਂਦਾ ਹੈ, ਨਾ ਕਿ ਯੂ.ਆਈ.ਡੀ.ਏ.ਆਈ. ਵੱਲੋਂ। ਇਨਕਮ ਟੈਕਸ ਐਕਟ, 1961 ਦੀ ਧਾਰਾ 272 ਬੀ ਦੇ ਅਨੁਸਾਰ, ਇਨਕਮ ਟੈਕਸ ਵਿਭਾਗ ਜੁਰਮਾਨਾ ਲਗਾ ਸਕਦਾ ਹੈ ਜੇ ਇਨਕਮ ਟੈਕਸ ਅਦਾ ਕਰਨ ਵਾਲੇ ਪੈਨ ਦੀਆਂ ਧਾਰਾਵਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਹਨ। ਹਰ ਇੱਕ ਡਿਫਾਲਟ ਲਈ ਜੁਰਮਾਨੇ ਦੀ ਰਕਮ 10,000 ਰੁਪਏ ਹੋਵੇਗੀ। ਪਹਿਲਾਂ, ਜ਼ੁਰਮਾਨਾ ਸਿਰਫ ਪੈਨ ਤੱਕ ਸੀਮਿਤ ਸੀ, ਪਰ ਸਤੰਬਰ ਵਿੱਚ ਜਦੋਂ ਪੈਨ-ਅਧਾਰ ਪਰਿਵਰਤਨ ਦੀ ਵਿਵਸਥਾ ਆਈ ਤਾਂ ਇਹ ਵੀ ਆਧਾਰ ਲਈ ਲਾਗੂ ਹੋ ਗਈ।

  ਇੰਨਾਂ ਕਾਰਨਾਂ ਕਰਕੇ ਲੱਗੇਗਾ ਜੁਰਮਾਨਾ-

  1. ਜੇ ਤੁਸੀਂ ਪੈਨ ਦੀ ਬਜਾਏ ਗਲਤ ਆਧਾਰ ਨੰਬਰ ਦਿੰਦੇ ਹੋ।

  2. ਜੇ ਤੁਸੀਂ ਕਿਸੇ ਖਾਸ ਟ੍ਰਾਂਜੈਕਸ਼ਨ ਵਿਚ ਪੈਨ ਜਾਂ ਆਧਾਰ ਨੰਬਰ ਪ੍ਰਦਾਨ ਕਰਨ ਵਿਚ ਅਸਫਲ ਹੋ ਜਾਂਦੇ ਹੋ।

  3. ਸਿਰਫ ਅਧਾਰ ਨੰਬਰ ਦੇਣਾ ਕਾਫ਼ੀ ਨਹੀਂ ਹੈ, ਤੁਹਾਨੂੰ ਬਾਇਓਮੈਟ੍ਰਿਕ ਪਛਾਣ ਨੂੰ ਵੀ ਪ੍ਰਮਾਣਿਤ ਕਰਨਾ ਪਏਗਾ ਅਤੇ ਜੇ ਇਹ ਅਸਫਲ ਰਿਹਾ ਤਾਂ ਤੁਹਾਨੂੰ ਜੁਰਮਾਨਾ ਕੀਤਾ ਜਾਵੇਗਾ।

  First published:
  Advertisement
  Advertisement