• Home
 • »
 • News
 • »
 • national
 • »
 • IF OPPOSITION WANTS WELFARE OF FARMERS THEN LET PARLIAMENT PROCEED TOMAR

ਵਿਰੋਧੀ ਧਿਰਾਂ ਕਿਸਾਨਾਂ ਦਾ ਭਲਾ ਚਾਹੁੰਦੀਆਂ ਹਨ ਤਾਂ ਚੱਲਣ ਦੇਣ ਸੰਸਦ ਦੀ ਕਾਰਵਾਈ: ਤੋਮਰ

ਵਿਰੋਧੀ ਧਿਰਾਂ ਕਿਸਾਨਾਂ ਦਾ ਭਲਾ ਚਾਹੁੰਦੀਆਂ ਹਨ ਤਾਂ ਚੱਲਣ ਦੇਣ ਸੰਸਦ ਦੀ ਕਾਰਵਾਈ: ਤੋਮਰ ( ਫਾਈਲ ਫੋਟੋ)

 • Share this:
  ਵਿਰੋਧੀ ਧਿਰਾਂ ਵੱਲੋਂ ਪੈਗਾਸਸ ਜਾਸੂਸੀ ਵਿਵਾਦ, ਤਿੰਨੋਂ ਨਵੇਂ ਖੇਤੀ ਕਾਨੂੰਨਾਂ ਸਮੇਤ ਵੱਖ ਵੱਖ ਮੁੱਦਿਆਂ ’ਤੇ ਸੰਸਦ ਦੀ ਕਾਰਵਾਈ ਰੋਕੀ ਹੋਈ ਹੈ। ਇਸ ਦੌਰਾਨ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਲੋਕ ਸਭਾ ਵਿਚ ਰੋਸ ਜ਼ਾਹਿਰ ਕਰ ਰਹੇ ਵਿਰੋਧੀ ਧਿਰ ਦੇ ਆਗੂਆਂ ’ਤੇ ਵਿਅੰਗ ਕਸਦਿਆਂ ਕਿਹਾ ਕਿ ਜੇ ਉਹ ਵਾਕਈ ਕਿਸਾਨਾਂ ਬਾਰੇ ਫ਼ਿਕਰਮੰਦ ਹਨ ਤਾਂ ਉਨ੍ਹਾਂ ਨੂੰ ਸਦਨ ਦੀ ਕਾਰਵਾਈ ਚੱਲਣ ਦੇਣੀ ਚਾਹੀਦੀ ਹੈ।

  ਉਨ੍ਹਾਂ ਇਹ ਟਿੱਪਣੀ ਇਕ ਸਵਾਲ ਦਾ ਜਵਾਬ ਦਿੰਦਿਆਂ ਕੀਤੀ ਜੋ ਕਿ ਕਿਸਾਨਾਂ ਲਈ ਚੱਲ ਰਹੀ ਇਕ ਬੀਮਾ ਸਕੀਮ ਬਾਰੇ ਸੀ। ਤੋਮਰ ਨੇ ਕਿਹਾ ਕਿ ਕਿਸਾਨਾਂ ਨਾਲ ਜੁੜੇ 15 ਸਵਾਲ ਹਨ। ਜੇ ਵਿਰੋਧੀ ਧਿਰ ਦੇ ਮੈਂਬਰ ਸਚਮੁੱਚ ਕਿਸਾਨਾਂ ਬਾਰੇ ਚਿੰਤਾ ਕਰਦੇ ਹਨ ਤਾਂ ਉਨ੍ਹਾਂ ਨੂੰ ਸਰਕਾਰ ਦਾ ਪੱਖ ਸੁਣਨਾ ਚਾਹੀਦਾ ਹੈ।

  ਉਨ੍ਹਾਂ ਕਿਹਾ ਕਿ ‘ਇਸ ਤਰ੍ਹਾਂ ਅੜਿੱਕਾ ਪਾਉਣਾ ਸੰਸਦ ਦਾ ਮਿਆਰ ਡੇਗ ਰਿਹਾ ਹੈ।’ ਜ਼ਿਕਰਯੋਗ ਹੈ ਕਿ ਵਿਰੋਧੀ ਸਿਆਸੀ ਧਿਰਾਂ ਤੇ ਕਿਸਾਨ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਲਗਾਤਾਰ ਖੇਤੀ ਕਾਨੂੰਨਾਂ ਦਾ ਮੁੱਦਾ ਉਠਾ ਕੇ ਇਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਵਿਰੋਧੀ ਧਿਰਾਂ ਪੈਗਾਸਸ ਮਾਮਲੇ ਵਿਚ ਲੱਗੇ ਜਾਸੂਸੀ ਦੇ ਦੋਸ਼ਾਂ ’ਤੇ ਵਿਚਾਰ-ਚਰਚਾ ਦੀ ਮੰਗ ਵੀ ਕਰ ਰਹੀਆਂ ਹਨ।
  Published by:Gurwinder Singh
  First published: