• Home
 • »
 • News
 • »
 • national
 • »
 • IIT ALUMNUS QUIT US JOB TO BUY 20 COWS IN INDIA NOW HIS DAIRY IS MAKING RS 44 CRORE

ਅਮਰੀਕਾ ਤੋਂ ਨੌਕਰੀ ਛੱਡ ਭਾਰਤ ਆਏ IIT ਇੰਜੀਨੀਅਰ ਸ਼ੁਰੂ ਕੀਤਾ ਡੇਅਰੀ ਫਾਰਮ, ਹੁਣ 44 ਕਰੋੜ ਦੀ ਕਮਾਈ

ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਇੰਦੁਕੂਰੀ ਨੇ ਅਮਰੀਕੀ ਤਕਨੀਕੀ ਕੰਪਨੀ ਇੰਟੇਲ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਪਰ ਉਹ ਦਿਲ ਤੋਂ ਸੰਤੁਸ਼ਟ ਨਹੀਂ ਸਨ। ਉਨ੍ਹਾਂ ਇੰਟੇਲ ਨਾਲ ਛੇ ਸਾਲ ਕੰਮ ਕਰਨ ਤੋਂ ਬਾਅਦ, ਆਖਰਕਾਰ ਉਨ੍ਹਾਂ ਯੂ ਐਸ ਵਿੱਚ ਨੌਕਰੀ ਨੂੰ ਛੱਡ ਕੇ ਵਾਪਸ ਭਾਰਤ ਆ ਗਏ।

ਅਮਰੀਕਾ ਤੋਂ ਨੌਕਰੀ ਛੱਡ  ਭਾਰਤ ਆਏ IIT ਇੰਜੀਨੀਅਰ ਸ਼ੁਰੂ ਕੀਤਾ ਡੇਅਰੀ ਫਾਰਮ, ਹੁਣ 44 ਕਰੋੜ ਦੀ ਕਮਾਈ

 • Share this:
  ਭਾਰਤ ਵਰਗੇ ਦੇਸ਼ ਵਿਚ ਲੱਖਾਂ ਲੋਕ ਹਨ, ਜੋ ਆਪਣੀ ਪਸੰਦ ਦੀ ਨੌਕਰੀ ਨਹੀਂ ਕਰਦੇ। ਅਜਿਹਾ ਬਹੁਤ ਘੱਟ ਹੁੰਦਾ ਹੈ ਜਦੋਂ ਕੋਈ ਵਿਅਕਤੀ ਆਪਣੇ ਜਨੂੰਨ ਨੂੰ ਪੂਰਾ ਕਰਨ ਲਈ ਸਧਾਰਣ ਜ਼ਿੰਦਗੀ ਬਤੀਤ ਕਰਨ ਦਾ ਫੈਸਲਾ ਲੈਂਦਾ ਹੈ। ਕਰਨਾਟਕ ਦੇ ਕਿਸ਼ੋਰ ਇੰਦੁਕੂਰੀ ਦੀ ਵੀ ਅਜਿਹੀ ਹੀ ਕਹਾਣੀ ਹੈ। ਉਨ੍ਹਾਂ ਅਮਰੀਕਾ ਵਿੱਚ ਕਰੋੜਾਂ ਨੌਕਰੀਆਂ ਛੱਡੀ ਅਤੇ ਭਾਰਤ ਵਾਪਸ ਆ ਤੇ ਡੇਅਰੀ ਫਾਰਮ ਦਾ ਕਾਰੋਬਾਰ ਸ਼ੁਰੂ ਕੀਤਾ। ਅੱਜ ਉਨ੍ਹਾਂ ਦਾ ਡੇਅਰੀ ਫਾਰਮ 44 ਕਰੋੜ ਰੁਪਏ ਦੀ ਕੰਪਨੀ ਬਣ ਗਿਆ ਹੈ।

  ਕਰਨਾਟਕ ਨਾਲ ਸਬੰਧਤ ਇੰਦੁਕੂਰੀ  ਨੇ ਆਈਆਈਟੀ ਖੜਗਪੁਰ ਤੋਂ ਗ੍ਰੈਜੂਏਟ ਕੀਤੀ  ਸੀ। ਅਗਲੇਰੀ ਪੜ੍ਹਾਈ ਲਈ ਅਮਰੀਕਾ ਦੀ ਮੈਸਾਚਿਉਸੇਟਸ ਯੂਨੀਵਰਸਿਟੀ ਵਿਚ ਦਾਖਲਾ ਲਿਆ। ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਇੰਦੁਕੂਰੀ ਨੇ ਅਮਰੀਕੀ ਤਕਨੀਕੀ ਕੰਪਨੀ ਇੰਟੇਲ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਪਰ ਉਹ ਦਿਲ ਤੋਂ ਸੰਤੁਸ਼ਟ ਨਹੀਂ ਸਨ। ਉਨ੍ਹਾਂ ਇੰਟੇਲ ਨਾਲ ਛੇ ਸਾਲ ਕੰਮ ਕਰਨ ਤੋਂ ਬਾਅਦ, ਆਖਰਕਾਰ ਉਨ੍ਹਾਂ ਯੂ ਐਸ ਵਿੱਚ ਨੌਕਰੀ ਨੂੰ ਛੱਡ ਕੇ ਵਾਪਸ ਭਾਰਤ ਆ ਗਏ।

  ਭਾਰਤ ਪਰਤਣ 'ਤੇ ਉਨ੍ਹਾਂ ਨੇ 2012 ਵਿਚ ਡੇਅਰੀ ਵਿਚ ਸਿਰਫ 20 ਗਾਵਾਂ ਦੇ ਨਿਵੇਸ਼ ਨਾਲ ਸ਼ੁਰੂ ਕੀਤੀ। ਉਹਨਾਂ ਖੁਦ ਗਾਵਾਂ ਨੂੰ ਦੁੱਧ ਚੁੰਘਾਉਣ ਅਤੇ ਸਿੱਧੇ ਗ੍ਰਾਹਕਾਂ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ।  2018 ਤਕ ਇੰਦੁਕੂਰੀ ਦਾ ਡੇਅਰੀ ਫਾਰਮ ਹੈਦਰਾਬਾਦ ਦੇ ਆਸਪਾਸ ਦੇ ਛੇ ਹਜ਼ਾਰ ਗਾਹਕਾਂ ਨੂੰ ਦੁੱਧ ਦੀ ਸਪਲਾਈ ਕਰਨ ਲੱਗਾ। ਉਨ੍ਹਾਂ ਆਪਣੇ ਪੁੱਤਰ ਸਿਧਾਰਥ ਦੇ ਨਾਮ ਉਤੇ ਫਾਰਮ ਦਾ ਨਾਮ ਸਿੱਦ ਰਖਿਆ। ਅੱਜ ਡੇਅਰੀ ਫਾਰਮ ਵਿਚ 120 ਕਰਮਚਾਰੀਆਂ ਕੰਮ ਕਰ ਰਹੈ ਹਨ ਅਤੇ ਸਾਲਾਨਾ 40 ਕਰੋੜ ਦੀ ਆਮਦਨ ਹੁੰਦੀ ਹੈ।  ਫਾਰਮ ਤੋਂ ਰੋਜ਼ਾਨਾ 10 ਹਜ਼ਾਰ ਗਾਹਕਾਂ ਨੂੰ ਦੁੱਧ ਦੀ ਸਪਲਾਈ ਕੀਤੀ ਜਾਂਦੀ ਹੈ। ਇੱਕ ਇੰਟਰਵਿਊ ਵਿੱਚ, ਇੰਦੁਕੂਰੀ ਨੇ ਖੁਲਾਸਾ ਕੀਤਾ ਕਿ ਡੇਅਰੀ ਉਦਯੋਗ ਨੂੰ ਸ਼ੁਰੂਆਤ ਵਿੱਚ ਸਖਤ ਮਿਹਨਤ ਅਤੇ ਸੰਘਰਸ਼ ਕਰਨਾ ਪਿਆ ਸੀ। ਉਸਨੇ ਆਪਣੀ ਸਾਰੀ ਬਚਤ ਦੀ ਵਰਤੋਂ ਕੀਤੀ ਅਤੇ ਡੇਅਰੀ ਸਥਾਪਤ ਕਰਨ ਲਈ ਪਰਿਵਾਰ ਦੀ ਸਹਾਇਤਾ ਲਈ ।

  ਸ਼ੁਰੂਆਤੀ 1 ਕਰੋੜ ਦੇ ਨਿਵੇਸ਼ ਅਤੇ ਬਾਅਦ ਵਿਚ 2 ਕਰੋੜ ਨਾਲ ਉਨ੍ਹਾਂ ਡੇਅਰੀ ਉਦਯੋਗ ਨੂੰ ਖੜਾ ਕੀਤਾ। 2018 ਵਿਚ ਇੰਦੂਕੁਰੀ ਡੇਅਰੀ ਕਾਰਜਾਂ ਦਾ ਵਿਸਥਾਰ ਕਰਨ ਅਤੇ ਉਤਪਾਦਨ ਵਧਾਉਣ ਲਈ ਬੈਂਕ ਤੋਂ 1.3 ਕਰੋੜ ਦਾ ਕਰਜ਼ਾ ਲਿਆ। ਗਾਂ ਅਤੇ ਮੱਝ ਦੇ ਦੁੱਧ ਨਾਲ ਸ਼ੁਰੂ ਕਰਦਿਆਂ, ਉਸਦਾ ਫਾਰਮ ਕਈ ਤਰ੍ਹਾਂ ਦੇ ਉਤਪਾਦਾਂ ਜਿਵੇਂ ਕਿ ਘਿਓ, ਦਹੀ, ਜੈਵਿਕ ਪਨੀਰ, ਕਈ ਤਰ੍ਹਾਂ ਦੇ ਪ੍ਰੋਡੈਕਟ ਵੀ ਵੇਚ ਰਹੀ ਹੈ।
  Published by:Ashish Sharma
  First published:
  Advertisement
  Advertisement