Home /News /national /

ਮੋਹਨ ਭਾਗਵਤ ਨੂੰ ਰਾਸ਼ਟਰ ਪਿਤਾ ਕਹਿਣ ਵਾਲੇ ਇਮਾਮ ਨੂੰ ਮਿਲੀ 'ਸਿਰ ਧੜ ਤੋਂ ਵੱਖ' ਕਰਨ ਦੀ ਧਮਕੀ

ਮੋਹਨ ਭਾਗਵਤ ਨੂੰ ਰਾਸ਼ਟਰ ਪਿਤਾ ਕਹਿਣ ਵਾਲੇ ਇਮਾਮ ਨੂੰ ਮਿਲੀ 'ਸਿਰ ਧੜ ਤੋਂ ਵੱਖ' ਕਰਨ ਦੀ ਧਮਕੀ

(ਫਾਇਲ ਫੋਟੋ)

(ਫਾਇਲ ਫੋਟੋ)

ਇਮਾਮ ਉਮੇਰ ਅਹਿਮਦ ਇਲਿਆਸੀ ਨੇ ਸੁਰੱਖਿਆ ਕਾਰਨਾਂ ਕਰਕੇ ਆਪਣੇ ਸਾਰੇ ਜਨਤਕ ਸਮਾਗਮਾਂ ਨੂੰ ਰੱਦ ਕਰ ਦਿੱਤਾ ਹੈ। ਉਂਜ, ਉਨ੍ਹਾਂ ਨੇ ਸਾਫ਼ ਕਿਹਾ ਕਿ ਉਹ ਇਨ੍ਹਾਂ ਧਮਕੀਆਂ ਅੱਗੇ ਝੁਕਣ ਜਾਂ ਡਰਨ ਵਾਲਾ ਨਹੀਂ ਹੈ। ਇਮਾਮ ਇਲਿਆਸੀ ਨੇ ਕਿਹਾ ਹੈ ਕਿ ਉਹ ਦੇਸ਼ ਵਿੱਚ ਸਦਭਾਵਨਾ ਵਧਾਉਣ ਲਈ ਕੰਮ ਕਰਦੇ ਰਹਿਣਗੇ ਅਤੇ ਆਰਐਸਐਸ ਮੁਖੀ ਬਾਰੇ ਆਪਣੇ ਬਿਆਨ ਵਾਪਸ ਨਹੀਂ ਲੈਣਗੇ।

ਹੋਰ ਪੜ੍ਹੋ ...
 • Share this:

  ਆਰਐਸਐਸ ਮੁਖੀ ਮੋਹਨ ਭਾਗਵਤ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਨੂੰ 'ਰਾਸ਼ਟਰ ਪਿਤਾ' ਕਹਿਣ 'ਤੇ ਆਲ ਇੰਡੀਆ ਇਮਾਮ ਆਰਗੇਨਾਈਜ਼ੇਸ਼ਨ (AIIO) ਦੇ ਮੁਖੀ ਉਮੇਰ ਅਹਿਮਦ ਇਲਿਆਸੀ ਨੂੰ 'ਸਿਰ ਧੜ ਤੋਂ ਵੱਖ ਕਰਨ' ਦੀਆਂ ਧਮਕੀਆਂ ਮਿਲ ਰਹੀਆਂ ਹਨ।

  ਉਨ੍ਹਾਂ ਨੂੰ ਇਹ ਧਮਕੀ ਭਰੇ ਫ਼ੋਨ 23 ਸਤੰਬਰ ਨੂੰ ਇੰਗਲੈਂਡ ਤੋਂ ਆਏ ਸਨ, ਜਿੱਥੇ ਹਾਲ ਹੀ ਵਿੱਚ ਕੱਟੜਪੰਥੀਆਂ ਵੱਲੋਂ ਮੰਦਰਾਂ ਅਤੇ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

  ਪਿਛਲੇ ਇੱਕ ਹਫ਼ਤੇ ਵਿੱਚ ਉਨ੍ਹਾਂ ਨੂੰ ਪਾਕਿਸਤਾਨ ਸਮੇਤ ਦੇਸ਼ ਦੇ ਕਈ ਹਿੱਸਿਆਂ ਤੋਂ ਸੈਂਕੜੇ ਫ਼ੋਨ ਕਾਲਾਂ ਰਾਹੀਂ ਅਜਿਹੀਆਂ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਇਸ ਸਬੰਧ 'ਚ ਦਿੱਲੀ ਦੇ ਤਿਲਕ ਮਾਰਗ ਥਾਣੇ 'ਚ ਮਾਮਲਾ ਦਰਜ ਕਰਵਾਇਆ ਹੈ।

  ਇਮਾਮ ਉਮੇਰ ਅਹਿਮਦ ਇਲਿਆਸੀ ਨੇ ਸੁਰੱਖਿਆ ਕਾਰਨਾਂ ਕਰਕੇ ਆਪਣੇ ਸਾਰੇ ਜਨਤਕ ਸਮਾਗਮਾਂ ਨੂੰ ਰੱਦ ਕਰ ਦਿੱਤਾ ਹੈ। ਉਂਜ, ਉਨ੍ਹਾਂ ਨੇ ਸਾਫ਼ ਕਿਹਾ ਕਿ ਉਹ ਇਨ੍ਹਾਂ ਧਮਕੀਆਂ ਅੱਗੇ ਝੁਕਣ ਜਾਂ ਡਰਨ ਵਾਲਾ ਨਹੀਂ ਹੈ। ਇਮਾਮ ਇਲਿਆਸੀ ਨੇ ਕਿਹਾ ਹੈ ਕਿ ਉਹ ਦੇਸ਼ ਵਿੱਚ ਸਦਭਾਵਨਾ ਵਧਾਉਣ ਲਈ ਕੰਮ ਕਰਦੇ ਰਹਿਣਗੇ ਅਤੇ ਆਰਐਸਐਸ ਮੁਖੀ ਬਾਰੇ ਆਪਣੇ ਬਿਆਨ ਵਾਪਸ ਨਹੀਂ ਲੈਣਗੇ।

  ਮੋਹਨ ਭਾਗਵਤ ਬਾਰੇ ਇਲਿਆਸੀ ਦਾ ਬਿਆਨ ਕੁਝ ਸਿਆਸਤਦਾਨਾਂ ਅਤੇ ਕੱਟੜਪੰਥੀਆਂ ਨੂੰ ਪਸੰਦ ਨਹੀਂ ਆਇਆ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਇਮਾਮ ਨੇ ਦੱਸਿਆ ਕਿ ਆਰਐਸਐਸ ਮੁਖੀ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਦੇ ਮੋਬਾਈਲ ਫੋਨ 'ਤੇ ਵੱਖ-ਵੱਖ ਦੇਸ਼ਾਂ ਅਤੇ ਭਾਰਤ ਦੇ ਕਈ ਰਾਜਾਂ ਤੋਂ ਧਮਕੀ ਭਰੇ ਫੋਨ ਆਉਣੇ ਸ਼ੁਰੂ ਹੋ ਗਏ, 'ਸਿਰ ਧੜ ਤੋਂ ਵੱਖ' ਦੀਆਂ ਧਮਕੀਆਂ ਦਿੱਤੀਆਂ ਗਈਆਂ।

  ਇਸ ਸਬੰਧੀ ਏਆਈਆਈਓ ਦੇ ਮੁਖੀ ਇਮਾਮ ਉਮੇਰ ਅਹਿਮਦ ਇਲਿਆਸੀ ਨੇ 24 ਸਤੰਬਰ ਨੂੰ ਤਿਲਕ ਮਾਰਗ ਥਾਣੇ ਵਿੱਚ ਕੇਸ ਦਰਜ ਕਰਵਾਇਆ ਸੀ। ਉਨ੍ਹਾਂ ਨੇ ਗ੍ਰਹਿ ਸਕੱਤਰ ਅਤੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਵੀ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਪੀ.ਐੱਫ.ਆਈ. ਦੀ ਪਾਬੰਦੀ ਦਾ ਸਮਰਥਨ ਕਰਨ ਤੋਂ ਬਾਅਦ ਵੀ ਉਹ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਹੈ।

  Published by:Gurwinder Singh
  First published:

  Tags: Mohan Bhagwat, RSS