Home /News /national /

ਜਾਰੀ ਰਹੇਗਾ ਮਾਨਸੂਨ ਬਾਰਸ਼ ਦਾ ਕਹਿਰ, ਅਗਲੇ 5 ਦਿਨ ਇਨ੍ਹਾਂ ਰਾਜਾਂ 'ਚ ਭਾਰੀ ਮੀਂਹ, IMD ਦੀ ਚਿਤਾਵਨੀ

ਜਾਰੀ ਰਹੇਗਾ ਮਾਨਸੂਨ ਬਾਰਸ਼ ਦਾ ਕਹਿਰ, ਅਗਲੇ 5 ਦਿਨ ਇਨ੍ਹਾਂ ਰਾਜਾਂ 'ਚ ਭਾਰੀ ਮੀਂਹ, IMD ਦੀ ਚਿਤਾਵਨੀ

(ਫਾਇਲ ਫੋਟੋ)

(ਫਾਇਲ ਫੋਟੋ)

ਮਾਨਸੂਨ ਦੀ ਬਾਰਸ਼ ਨੇ ਇਸ ਸਾਲ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਤਬਾਹੀ ਮਚਾਈ ਹੋਈ ਹੈ ਅਤੇ ਮੀਂਹ ਦਾ ਇਹ ਸਿਲਸਿਲਾ ਅੱਗੇ ਵੀ ਜਾਰੀ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਦੇਸ਼ ਦੇ ਕੁਝ ਸੂਬਿਆਂ 'ਚ ਅਗਲੇ 5 ਦਿਨਾਂ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਇਨ੍ਹਾਂ ਵਿੱਚ ਉੱਤਰ-ਪੂਰਬ ਵਿੱਚ ਅਰੁਣਾਚਲ ਪ੍ਰਦੇਸ਼, ਅਸਾਮ, ਨਾਗਾਲੈਂਡ, ਮਨੀਪੁਰ ਸਮੇਤ ਕੁਝ ਰਾਜ ਸ਼ਾਮਲ ਹਨ।

ਹੋਰ ਪੜ੍ਹੋ ...
 • Share this:

  ਆਈਐਮਡੀ ਨੇ ਟਵੀਟ ਕੀਤਾ ਕਿ ਅਗਲੇ 5 ਦਿਨਾਂ ਦੌਰਾਨ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ ਵਿੱਚ ਤੇਜ਼ ਮੀਂਹ ਦੀ ਸੰਭਾਵਨਾ ਹੈ। ਇਸ ਦੌਰਾਨ 1 ਤੋਂ 4 ਸਤੰਬਰ ਤੱਕ ਅਰੁਣਾਚਲ ਪ੍ਰਦੇਸ਼ ਅਤੇ 2 ਤੋਂ 4 ਸਤੰਬਰ ਤੱਕ ਅਸਾਮ ਅਤੇ ਮੇਘਾਲਿਆ 'ਚ ਭਾਰੀ ਬਾਰਸ਼ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।

  ਉਥੇ ਹੀ 30 ਅਗਸਤ ਤੋਂ 3 ਸਤੰਬਰ ਦੌਰਾਨ ਬਿਹਾਰ ਵਿੱਚ ਅਤੇ ਅਗਲੇ 5 ਦਿਨਾਂ ਦੌਰਾਨ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਉਥੇ ਹੀ 30 ਅਗਸਤ ਨੂੰ ਤੇਲੰਗਾਨਾ ਦੇ ਵੱਖ-ਵੱਖ ਹਿੱਸਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। 30 ਅਗਸਤ ਤੋਂ 2 ਸਤੰਬਰ ਤੱਕ ਤੱਟਵਰਤੀ ਅਤੇ ਅੰਦਰੂਨੀ ਕਰਨਾਟਕ, 1 ਅਤੇ 2 ਸਤੰਬਰ ਨੂੰ ਲਕਸ਼ਦੀਪ ਅਤੇ ਤਾਮਿਲਨਾਡੂ, ਦੱਖਣੀ ਕਰਨਾਟਕ ਅਤੇ ਕੇਰਲ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।

  ਦੂਜੇ ਪਾਸੇ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਲਗਾਤਾਰ ਮੀਂਹ ਅਤੇ ਇਸ ਦੀ ਚਿਤਾਵਨੀ ਦੇ ਮੱਦੇਨਜ਼ਰ ਮੰਗਲਵਾਰ ਨੂੰ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ। ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

  Published by:Gurwinder Singh
  First published:

  Tags: Heavy rain fall, IMD forecast, Weather