• Home
  • »
  • News
  • »
  • national
  • »
  • IMD RAIN ALERT FOR MANY STATES TILL 21 OCTOBER WESTERN DISTURBANCE GW

21 ਅਕਤੂਬਰ ਤੱਕ ਦੇਸ਼ ਵਿਚ ਜਾਰੀ ਰਹੇਗਾ ਬਾਰਸ਼ ਦਾ ਸਿਲਸਿਲਾ, ਇਨ੍ਹਾਂ ਸੂਬਿਆਂ ਲਈ ਅਲਰਟ...

21 ਅਕਤੂਬਰ ਤੱਕ ਦੇਸ਼ ਵਿਚ ਜਾਰੀ ਰਹੇਗਾ ਬਾਰਸ਼ ਦਾ ਸਿਲਸਿਲਾ, ਇਨ੍ਹਾਂ ਸੂਬਿਆਂ ਲਈ ਅਲਰਟ... (ਸੰਕੇਤਕ ਫੋਟੋ)

21 ਅਕਤੂਬਰ ਤੱਕ ਦੇਸ਼ ਵਿਚ ਜਾਰੀ ਰਹੇਗਾ ਬਾਰਸ਼ ਦਾ ਸਿਲਸਿਲਾ, ਇਨ੍ਹਾਂ ਸੂਬਿਆਂ ਲਈ ਅਲਰਟ... (ਸੰਕੇਤਕ ਫੋਟੋ)

  • Share this:
    ਦੇਸ਼ ਦੇ ਵੱਖ -ਵੱਖ ਹਿੱਸਿਆਂ ਵਿਚ ਇਕ ਵਾਰ ਫਿਰ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਉੱਤਰੀ ਰਾਜਾਂ ਤੋਂ ਲੈ ਕੇ ਦੱਖਣੀ ਸੂਬਿਆਂ ਤੱਕ ਮੀਂਹ ਪੈ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ (ਆਈਐਮਡੀ) ਨੇ ਜਾਣਕਾਰੀ ਦਿੱਤੀ ਹੈ ਕਿ ਪੱਛਮੀ ਗੜਬੜੀ ਅਤੇ ਘੱਟ ਦਬਾਅ ਦੇ ਦੋ ਖੇਤਰਾਂ ਦੇ ਬਣਨ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ 21 ਅਕਤੂਬਰ ਤੱਕ ਮੀਂਹ ਜਾਰੀ ਰਹੇਗਾ। ਮੌਸਮ ਵਿਭਾਗ ਅਨੁਸਾਰ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲੇ ਖੇਤਰ ਬਣੇ ਹਨ।

    ਆਈਐਮਡੀ ਦੇ ਅਨੁਸਾਰ, ਇਹ ਘੱਟ ਦਬਾਅ ਵਾਲੇ ਖੇਤਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਾਰਿਸ਼ ਦਾ ਕਾਰਨ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੀਆਂ ਤੇਜ਼ ਹਵਾਵਾਂ ਦੇ ਕਾਰਨ ਕੇਰਲ ਵਿੱਚ ਪਿਛਲੇ 48 ਘੰਟਿਆਂ ਤੋਂ ਬਾਰਿਸ਼ ਹੋ ਰਹੀ ਹੈ। ਇਹ ਅਨੁਮਾਨ ਲਗਾਇਆ ਗਿਆ ਹੈ ਕਿ 26 ਅਕਤੂਬਰ ਦੇ ਆਸ ਪਾਸ ਇਹ ਮੌਸਮ ਪ੍ਰਣਾਲੀ ਉੱਤਰ -ਪੂਰਬੀ ਮੌਨਸੂਨ ਨੂੰ ਦੱਖਣੀ ਪ੍ਰਾਇਦੀਪ ਖੇਤਰ ਵੱਲ ਲੈ ਜਾਵੇਗੀ।

    ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਅਫਗਾਨਿਸਤਾਨ ਵਿੱਚ ਪੱਛਮੀ ਗੜਬੜੀ ਹੈ। ਇਸ ਦੇ ਕਾਰਨ ਅਗਲੇ ਦੋ ਤੋਂ ਤਿੰਨ ਦਿਨਾਂ ਤੱਕ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਇਨ੍ਹਾਂ ਵਿੱਚ ਦਿੱਲੀ-ਐਨਸੀਆਰ ਸ਼ਾਮਲ ਹਨ।

    ਆਈਐਮਡੀ ਦੇ ਅਨੁਸਾਰ, ਪੂਰਬੀ ਹਵਾਵਾਂ ਦਾ ਪ੍ਰਭਾਵ ਦੱਖਣੀ ਪ੍ਰਾਇਦੀਪ ਉੱਤੇ 20 ਅਕਤੂਬਰ ਤੋਂ ਹੋਵੇਗਾ। ਇਸ ਦੇ ਕਾਰਨ, ਕੇਰਲਾ, ਮਾਹੇ, ਦੱਖਣੀ ਕਰਨਾਟਕ, ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿੱਚ ਹਲਕੀ ਤੋਂ ਭਾਰੀ ਬਾਰਸ਼ ਹੋਵੇਗੀ। ਇਹ ਸਥਿਤੀ 3 ਤੋਂ 4 ਦਿਨਾਂ ਤੱਕ ਬਣੀ ਰਹੇਗੀ।

    ਇਸ ਦੇ ਨਾਲ ਹੀ, ਉੱਤਰੀ ਤੇਲੰਗਾਨਾ ਵਿੱਚ ਬਣੇ ਘੱਟ ਦਬਾਅ ਵਾਲੇ ਖੇਤਰ ਅਤੇ ਬੰਗਾਲ ਦੀ ਖਾੜੀ ਤੋਂ ਵਗ ਰਹੀਆਂ ਦੱਖਣ -ਪੂਰਬੀ ਹਵਾਵਾਂ ਦੇ ਕਾਰਨ 20 ਅਕਤੂਬਰ ਤੱਕ ਪੱਛਮੀ ਬੰਗਾਲ ਵਿੱਚ ਭਾਰੀ ਬਾਰਸ਼ ਹੋ ਸਕਦੀ ਹੈ।

    ਉੱਤਰਾਖੰਡ ਵਿੱਚ ਵੀ ਐਤਵਾਰ ਨੂੰ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪਿਆ। ਇਸ ਦੇ ਨਾਲ ਹੀ ਸੋਮਵਾਰ ਅਤੇ ਮੰਗਲਵਾਰ ਨੂੰ ਬਹੁਤ ਸਾਰੇ ਖੇਤਰਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਦੀ ਸੰਭਾਵਨਾ ਜ਼ਾਹਰ ਕਰਦਿਆਂ, ਪ੍ਰਸ਼ਾਸਨ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।
    Published by:Gurwinder Singh
    First published: