• Home
  • »
  • News
  • »
  • national
  • »
  • IMPORTANT DECISION OF DELHI HIGH COURT ON RESPONSIBILITY OF FATHER AFTER CHILD BECOMES AN ADULT KS

ਦਿੱਲੀ ਹਾਈਕੋਰਟ ਦਾ ਬੱਚੇ ਦੇ ਬਾਲਗ ਹੋਣ ਉਪਰੰਤ ਪਿਤਾ ਦੀ ਜ਼ਿੰਮੇਵਾਰੀ 'ਤੇ ਸੁਣਾਇਆ ਇਹ ਫੈਸਲਾ

ਅਦਾਲਤ ਨੇ ਇਹ ਹੁਕਮ ਇੱਕ ਵਿਅਕਤੀ ਵੱਲੋਂ ਦਾਖਲ ਕੀਤੀ ਪਟੀਸ਼ਨ ਨੂੰ ਖਾਰਜ ਕਰਦਿਆਂ ਦਿੱਤਾ। ਪਟੀਸ਼ਨ ਵਿੱਚ ਵਿਅਕਤੀ ਨੇ ਉਚ ਅਦਾਲਤ ਦੇ ਉਸ ਹੁਕਮ ਨੂੰ ਵਾਚਣ ਦੀ ਅਪੀਲ ਕੀਤੀ ਸੀ ਕਿ ਜਿਸ ਵਿੱਚ ਉਸ ਨੂੰ ਆਪਣੀ ਵੱਖ ਰਹਿ ਰਹੀ ਪਤਨੀ ਨੂੰ 15 ਹਜ਼ਾਰ ਮਹੀਨਾ ਗੁਜਾਰਾ ਦੇਣ ਦਾ ਨਿਰਦੇਸ਼ ਸੀ।

  • Share this:
    ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਪਿਤਾ ਦੇ ਕਰੱਤਵ 'ਤੇ ਇੱਕ ਅਹਿਮ ਫੈਸਲਾ ਸੁਣਾਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪਿਤਾ ਆਪਣੇ ਮੁੰਡੇ ਦੀ ਸਿੱਖਿਆ ਖਰਚੇ ਨੂੰ ਚੁੱਕਣ ਤੋਂ ਇਸ ਲਈ ਮਨ੍ਹਾਂ ਨਹੀਂ ਕਰ ਸਕਦਾ ਕਿ ਉਹ ਬਾਲਗ ਹੋ ਗਿਆ ਹੈ। ਮਾਂ 'ਤੇ ਮੁੰਡੇ ਦੀ ਸਿੱਖਿਆ ਦਾ ਪੂਰਾ ਖਰਚਾ ਇਸ ਲਈ ਨਹੀਂ ਪਾਇਆ ਜਾ ਸਕਦਾ ਕਿਉਂਕਿ ਉਸ ਨੇ 18 ਸਾਲ ਉਮਰ ਪੂਰੀ ਕਰ ਲਈ ਹੈ।

    ਅਦਾਲਤ ਨੇ ਇਹ ਹੁਕਮ ਇੱਕ ਵਿਅਕਤੀ ਵੱਲੋਂ ਦਾਖਲ ਕੀਤੀ ਪਟੀਸ਼ਨ ਨੂੰ ਖਾਰਜ ਕਰਦਿਆਂ ਦਿੱਤਾ। ਪਟੀਸ਼ਨ ਵਿੱਚ ਵਿਅਕਤੀ ਨੇ ਉਚ ਅਦਾਲਤ ਦੇ ਉਸ ਹੁਕਮ ਨੂੰ ਵਾਚਣ ਦੀ ਅਪੀਲ ਕੀਤੀ ਸੀ ਕਿ ਜਿਸ ਵਿੱਚ ਉਸ ਨੂੰ ਆਪਣੀ ਵੱਖ ਰਹਿ ਰਹੀ ਪਤਨੀ ਨੂੰ 15 ਹਜ਼ਾਰ ਮਹੀਨਾ ਗੁਜਾਰਾ ਦੇਣ ਦਾ ਨਿਰਦੇਸ਼ ਸੀ ਜਦੋਂ ਤੱਕ ਮੁੰਡਾ ਗਰੈਜੂਏਟ ਪੂਰੀ ਨਹੀਂ ਕਰ ਲੈਂਦਾ ਜਾਂ ਕਮਾਉਣ ਨਹੀਂ ਲਗਦਾ।

    ਜੱਜ ਸੁਬਰਾਮਨੀਅਮ ਪ੍ਰਸਾਦ ਨੇ ਕਿਹਾ, 'ਮੁੰਡੇ ਦੇ ਬਾਲਗ ਹੋਣ ਦੀ ਸੂਰਤ ਵਿੱਚ ਪਿਤਾ ਆਪਣੇ ਬੱਚੇ ਦੀ ਸਿੱਖਿਆ ਦੇ ਖਰਚ ਤੋਂ ਮੁਕਤ ਨਹੀਂ ਹੋ ਸਕਦਾ। ਕਿਉਂਕਿ ਹੋ ਸਕਦਾ ਹੈ ਕਿ ਬੱਚਾ ਆਰਥਿਕ ਰੂਪ ਵਿੱਚ ਸਮਰੱਥ ਨਾ ਹੋਵੇ। ਇੱਕ ਪਿਤਾ ਆਪਣੀ ਪਤਨੀ ਨੂੰ ਮੁਆਵਜ਼ਾ ਦੇਣ ਲਈ ਪਾਬੰਦੀ ਹੈ, ਕਿਉਂਕਿ ਬੱਚਿਆਂ 'ਤੇ ਖਰਚੇ ਤੋਂ ਬਾਅਦ ਸ਼ਾਇਦ ਹੀ ਉਸ ਕੋਲ ਕੁੱਝ ਬਚੇ।'



    ਅਦਾਲਤ ਨੇ ਕਿਹਾ, 'ਭਾਵੇਂ ਔਰਤਾਂ ਖੁਦ ਗੁਜਾਰਾ ਕਰ ਰਹੀਆਂ ਹਨ ਪਰੰਤੂ ਇਹ ਮਤਲਬ ਨਹੀਂ ਕਿ ਪਤੀ ਜ਼ਿੰਮੇਵਾਰੀ ਤੋਂ ਮੁਕਤ ਹੋ ਸਕਦਾ ਹੈ।' ਜੱਜ ਨੇ ਕਿਹਾ,'ਇੱਕ ਪਿਤਾ ਦਾ ਆਪਣੇ ਬੱਚਿਆਂ ਲਈ ਬਰਾਬਰ ਕਰਤੱਵ ਹੈ ਅਤੇ ਅਜਿਹੀ ਸਥਿਤੀ ਨਹੀਂ ਹੋ ਸਕਦੀ ਕਿ ਸਿਰਫ ਮਾਂ ਹੀ ਬੱਚੇ ਨੂੰ ਪਾਲਣ ਅਤੇ ਸਿੱਖਿਆ ਦਾ ਖਰਚ ਚੁੱਕੇ।'
    Published by:Krishan Sharma
    First published: