Home /News /national /

ਨੈੱਟਵਰਕ 18 ਦੇ ਐਮਡੀ ਅਤੇ ਗਰੁੱਪ ਐਡੀਟਰ-ਇਨ-ਚੀਫ਼ ਰਾਹੁਲ ਜੋਸ਼ੀ ਨਾਲ ਇੱਕ ਸੁਪਰ ਐਕਸਕਲੂਸਿਵ ਇੰਟਰਵਿਊ 'ਚ ਅਮਿਤ ਸ਼ਾਹ ਨੇ ਭਾਜਪਾ ਦੀ ਜਿੱਤ ਦਾ ਕੀਤਾ ਦਾਅਵਾ

ਨੈੱਟਵਰਕ 18 ਦੇ ਐਮਡੀ ਅਤੇ ਗਰੁੱਪ ਐਡੀਟਰ-ਇਨ-ਚੀਫ਼ ਰਾਹੁਲ ਜੋਸ਼ੀ ਨਾਲ ਇੱਕ ਸੁਪਰ ਐਕਸਕਲੂਸਿਵ ਇੰਟਰਵਿਊ 'ਚ ਅਮਿਤ ਸ਼ਾਹ ਨੇ ਭਾਜਪਾ ਦੀ ਜਿੱਤ ਦਾ ਕੀਤਾ ਦਾਅਵਾ

ਹਿਮਾਚਲ ਅਤੇ ਗੁਜਰਾਤ ਵਿਧਾਨਸਭਾ ਚੋਣਾਂ 'ਚ ਭਾਜਪਾ ਦੀ ਹੋਵੇਗੀ ਜਿੱਤ-ਅਮਿਤ ਸ਼ਾਹ

ਹਿਮਾਚਲ ਅਤੇ ਗੁਜਰਾਤ ਵਿਧਾਨਸਭਾ ਚੋਣਾਂ 'ਚ ਭਾਜਪਾ ਦੀ ਹੋਵੇਗੀ ਜਿੱਤ-ਅਮਿਤ ਸ਼ਾਹ

ਭਾਜਪਾ ਦੇ ਚਾਣਕਯ ਕਹੇ ਜਾਣ ਵਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਵੀ ਸਾਫ ਕੀਤਾ ਕਿ ਗੁਜਰਾਤ ਭਾਜਪਾ ਵਿੱਚ ਕੋਈ ਵੀ ਕਿਸੇ ਤਰਹਾਂ ਦੀ ਫੁੱਟ ਨਹੀਂ ਹੈ ਅਤੇ ਗੁਜਰਾਤ ਇੱਕਜੁੱਟ ਹੈ।ਭਾਜਪਾ ਦੇ ਨਾਤਾਵਾਂ ਵਿਚਾਲੇ ਇੱਥੇ ਕੋਈ ਟਕਰਾਅ ਨਹੀਂ ਹੈ।ਅਮਿਤ ਸ਼ਾਹ ਨੇ ਸਾਫ ਕਿਹਾ ਕਿ ਭਾਜਪਾ ਸਰਕਾਰ 'ਚ ਸਿਰਫ ਭੂਪੇਂਦਰ ਪਟੇਲ ਹੀ ਮੁੱਖ ਮੰਤਰੀ ਬਣਨਗੇ।ਇਸ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 'ਗੁਜਰਾਤ ਵਿੱਚ ਭਾਜਪਾ ਨੂੰ ਵੱਡੀ ਜਿੱਤ ਮਿਲੇਗੀ। ਅਸੀਂ ਸਾਰੇ ਚੋਣ ਰਿਕਾਰਡ ਤੋੜ ਕੇ ਜ਼ਬਰਦਸਤ ਬਹੁਮਤ ਨਾਲ ਸਰਕਾਰ ਬਣਾਵਾਂਗੇ।

ਹੋਰ ਪੜ੍ਹੋ ...
  • Share this:

ਨੈੱਟਵਰਕ 18 ਦੇ ਐਮਡੀ ਅਤੇ ਗਰੁੱਪ ਐਡੀਟਰ-ਇਨ-ਚੀਫ਼ ਰਾਹੁਲ ਜੋਸ਼ੀ ਨਾਲ ਇੱਕ ਸੁਪਰ ਐਕਸਕਲੂਸਿਵ ਇੰਟਰਵਿਊ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ  ਵੱਡਾ ਦਾਅਵਾ ਕਰਦਿਆਂ ਇਹ ਕਿਹਾ ਕਿ ਗੁਜਰਾਤ ਵਿਧਾਨਸਭਾ ਚੋਣਾਂ ਵਿੱਚ "ਅਸੀਂ ਸਾਰੇ ਚੋਣ ਰਿਕਾਰਡ ਤੋੜਾਂਗੇ ਅਤੇ ਭਾਰੀ ਬਹੁਮਤ ਨਾਲ ਸਰਕਾਰ ਬਣਾਵਾਂਗੇ। ਅਸੀਂ ਹਮੇਸ਼ਾ ਗੁਜਰਾਤ ਦੇ ਲੋਕਾਂ ਦੀਆਂ ਉਮੀਦਾਂ 'ਤੇ ਉੱਤਰੇ ਹਾਂ।

ਭਾਜਪਾ ਸਰਕਾਰ 'ਸਿਰਫ ਭੂਪੇਂਦਰ ਪਟੇਲ ਹੀ ਮੁੱਖ ਮੰਤਰੀ ਬਣਨਗੇ-ਅਮਿਤ ਸ਼ਾਹ

ਭਾਜਪਾ ਦੇ ਚਾਣਕਯ ਕਹੇ ਜਾਣ ਵਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਵੀ ਸਾਫ ਕੀਤਾ ਕਿ ਗੁਜਰਾਤ ਭਾਜਪਾ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਫੁੱਟ ਨਹੀਂ ਹੈ ਅਤੇ ਗੁਜਰਾਤ ਇੱਕਜੁੱਟ ਹੈ।ਭਾਜਪਾ ਦੇ ਨਾਤਾਵਾਂ ਵਿਚਾਲੇ ਇੱਥੇ ਕੋਈ ਟਕਰਾਅ ਨਹੀਂ ਹੈ।ਅਮਿਤ ਸ਼ਾਹ ਨੇ ਸਾਫ ਕਿਹਾ ਕਿ ਭਾਜਪਾ ਸਰਕਾਰ 'ਚ ਸਿਰਫ ਭੂਪੇਂਦਰ ਪਟੇਲ ਹੀ ਮੁੱਖ ਮੰਤਰੀ ਬਣਨਗੇ।ਇਸ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 'ਗੁਜਰਾਤ ਵਿੱਚ ਭਾਜਪਾ ਨੂੰ ਵੱਡੀ ਜਿੱਤ ਮਿਲੇਗੀ। ਅਸੀਂ ਸਾਰੇ ਚੋਣ ਰਿਕਾਰਡ ਤੋੜ ਕੇ ਜ਼ਬਰਦਸਤ ਬਹੁਮਤ ਨਾਲ ਸਰਕਾਰ ਬਣਾਵਾਂਗੇ।

ਗੁਜਰਾਤ ਚੋਣਾਂ 'ਭਾਜਪਾ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ?

ਗੁਜਰਾਤ ਚੋਣਾਂ ਦੇ ਵਿੱਚ ਭਾਜਪਾ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ ਇਸ ਸਵਾਲ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, 'ਸਾਡਾ ਵੋਟ ਸ਼ੇਅਰ ਜ਼ਰੂਰ ਵਧੇਗਾ। ਸੀਟਾਂ ਵੀ ਵਧਣਗੀਆਂ, ਭਾਰੀ ਬਹੁਮਤ ਨਾਲ ਸਰਕਾਰ ਬਣੇਗੀ। ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੋਵੇਗਾ।ਅਮਿਤ ਸ਼ਾਹ ਨੇ ਕਿਹਾ, 'ਦੇਸ਼ ਦੇ ਸਾਧਨਾਂ 'ਤੇ ਗਰੀਬ ਦਲਿਤ ਆਦਿਵਾਸੀਆਂ ਦਾ ਪਹਿਲਾ ਹੱਕ ਹੋਣਾ ਚਾਹੀਦਾ ਹੈ। ਦੇਸ਼ ਦੇ ਵਸੀਲਿਆਂ 'ਤੇ ਧਾਰਮਿਕ ਆਸਥਾ ਦੇ ਆਧਾਰ 'ਤੇ ਕਿਸੇ ਦਾ ਹੱਕ ਨਹੀਂ ਹੋਣਾ ਚਾਹੀਦਾ। ਕਿਸੇ ਵੀ ਧਰਮ ਦੇ ਗਰੀਬ ਦਾ ਹੱਕ ਹੋਣਾ ਚਾਹੀਦਾ ਹੈ।

ਕਾਂਗਰਸ ਪਾਰਟੀ ਕਰ ਰਹੀ ਹੈ ਝੂਠਾ ਪ੍ਰਚਾਰ-ਅਮਿਤ ਸ਼ਾਹ

ਇਸ ਦੇ ਨਾਲ ਹੀ ਕਾਂਗਰਸ ਦੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦਾ ਨਾਂ ਸਰਦਾਰ ਪਟੇਲ ਦੇ ਨਾਂ 'ਤੇ ਰੱਖਣ ਦੇ ਚੋਣ ਵਾਅਦੇ 'ਤੇ ਅਮਿਤ ਸ਼ਾਹ ਨੇ ਸਾਫ ਤੌਰ 'ਤੇ ਕਿਹਾ ਕਿ 'ਕਾਂਗਰਸ ਝੂਠ ਦਾ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਹਿਮਦਾਬਾਦ ਵਿੱਚ ਇੱਕ ਸਪੋਰਟਸ ਕੰਪਲੈਕਸ ਬਣਾਇਆ ਗਿਆ ਹੈ, ਜਿਸ ਦਾ ਨਾਂ ਸਰਦਾਰ ਪਟੇਲ ਸਪੋਰਟਸ ਸਟੇਡੀਅਮ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇੱਥੇ 18 ਸਟੇਡੀਅਮ ਬਣਨ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਸਟੇਡੀਅਮ ਦਾ ਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਉੱਤੇ ਰੱਖਿਆ ਗਿਆ ਹੈ। ਜਿਨ੍ਹਾਂ ਕੋਲ ਕੋਈ ਮੁੱਦਾ ਨਹੀਂ ਹੈ, ਉਹ ਅਜਿਹੇ ਮੁੱਦੇ ਉਠਾਉਂਦੇ ਹਨ। ਪਰ ਗੁਜਰਾਤ ਦੇ ਲੋਕ ਤੁਹਾਡੇ ਝੂਠ ਦੇ ਝਾਂਸੇ ਵਿੱਚ ਨਹੀਂ ਆਉਣਗੇ।

ਭਾਜਪਾ ਨੇ ਜੋ ਵਾਅਦੇ ਕੀਤੇ ਉਹ ਪੂਰੇ ਕੀਤੇ ਹਨ- ਅਮਿਤ ਸ਼ਾਹ

ਕਾਮਨ ਸਿਵਲ ਕੋਡ ਦੇ ਮੁੱਦੇ 'ਤੇ ਅਮਿਤ ਸ਼ਾਹ ਨੇ ਕਿਹਾ ਕਿ ਇਹ ਭਾਜਪਾ ਦਾ ਬਹੁਤ ਪੁਰਾਣਾ ਵਾਅਦਾ ਹੈ। ਭਾਜਪਾ ਜੋ ਵਾਅਦੇ ਕਰਦੀ ਹੈ ਉਹ ਵਾਅਦਾ ਪੂਰਾ ਵੀ ਕੀਤਾ ਜਾਂਦਾ ਹੈੈ। ਰਾਮ ਮੰਦਰ, ਧਾਰਾ 370 ਅਤੇ ਤੀਹਰੇ ਤਲਾਕ 'ਤੇ ਜੋ ਕਿਹਾ ਗਿਆ ਸੀ ਉਹ ਕੀਤਾ।

ਅੱਤਵਤਦੀਆਂ ਖਿਲਾਫ ਕੀਤੀ ਹੈ ਕਾਰਵਾਈ-ਅਮਿਤ ਸ਼ਾਹ

ਜੰਮੂ-ਕਸ਼ਮੀਰ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, 'ਜੰਮੂ-ਕਸ਼ਮੀਰ 'ਚ ਅੱਤਵਾਦ ਨੂੰ ਫੰਡ ਦੇਣ ਵਾਲਿਆਂ ਖਿਲਾਫ ਕਦੇ ਲੜਾਈ ਨਹੀਂ ਹੋਈ। ਅਸੀਂ ਅੱਤਵਾਦ ਦੇ ਬੰਦਿਆਂ ਖਿਲਾਫ ਸਖਤ ਕਾਰਵਾਈ ਕੀਤੀ ਹੈ।

ਨਸ਼ਿਆਂ ਦੇ ਖਿਲਾਫ ਜ਼ੀਰ ਟੋਲਰੈਂਸ ਦੀ ਨੀਤੀ-ਅਮਿਤ ਸ਼ਾਹ

ਇਸ ਦੇ ਨਾਲ ਹੀ ਅਮਿਤ ਸ਼ਾਹ ਨੇ ਪਾਕਿਸਤਾਨ ਸਰਹੱਦ ਤੋਂ ਨਸ਼ਿਆਂ ਦੀ ਤਸਕਰੀ ਨੂੰ ਲੈ ਕੇ ਸਪੱਸ਼ਟ ਕੀਤਾ ਕਿ ਅਸੀਂ ਨਸ਼ਿਆਂ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਦੀ ਧਮਕੀ ਨੂੰ ਸਰਹੱਦ ਦੇ ਅੰਦਰ ਨਹੀਂ ਆਉਣ ਦੇਵਾਂਗੇ।

ਹਿਮਾਚਲ ਪ੍ਰਦੇਸ਼ 'ਬਣੇਗੀ ਭਾਜਪਾ ਦੀ ਸਰਕਾਰ-ਅਮਿਤ ਸ਼ਾਹ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ, 'ਹਿਮਾਚਲ 'ਚ ਯਕੀਨੀ ਤੌਰ 'ਤੇ ਭਾਜਪਾ ਦੀ ਸਰਕਾਰ ਬਣੇਗੀ ਅਤੇ ਜੈ ਰਾਮ ਠਾਕੁਰ ਮੁੱਖ ਮੰਤਰੀ ਬਣਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, ‘ਅਸੀਂ ਤੇਲੰਗਾਨਾ ਵਿੱਚ ਚੰਗੇ ਨਤੀਜੇ ਲਿਆਵਾਂਗੇ। ਓਡੀਸ਼ਾ ਅਤੇ ਬੰਗਾਲ ਵਿੱਚ ਬਹੁਤ ਵਧੀਆ ਸੁਧਾਰ ਹੋਵੇਗਾ। ਜੇਕਰ ਬਿਹਾਰ 'ਚ ਸਥਾਨ ਵਧਿਆ ਹੈ ਤਾਂ ਪ੍ਰਦਰਸ਼ਨ ਵੀ ਚੰਗਾ ਰਹੇਗਾ। ਲੋਕ ਮੋਦੀ ਜੀ ਦੇ ਨਾਲ ਹਨ ਅਤੇ ਨਰਿੰਦਰ ਮੋਦੀ ਦੀ ਅਗਵਾਈ ਵਿੱਚ 2024 ਵਿੱਚ ਮੁੜ ਸਰਕਾਰ ਬਣਾਉਣਗੇ।

Published by:Shiv Kumar
First published:

Tags: Aam Aadmi Party, Amit Shah, BJP, Congress, Election, Gujrat, Twin