• Home
  • »
  • News
  • »
  • national
  • »
  • IN A VIRAL VIDEO A WOMAN WAS SEEN CREATING A RUCKUS VANDALISING ARMY JEEP IN GWALIOR MP

VIDEO : ਨਸ਼ੇ 'ਚ ਟੱਲੀ ਲੜਕੀ ਦਾ ਹੰਗਾਮਾ, ਆਰਮੀ ਜੀਪ ਘੇਰ ਕੇ ਫੌਜੀਆਂ ਨੂੰ ਮਾਰਨ ਲੱਗੀ ਧੱਕੇ

ਨਸ਼ੇ ਵਿੱਚ ਟੱਲੀ ਲੜਕੀ ਨੇ ਸੜਕ ਤੇ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸਨੇ ਸੜਕ ਤੇ ਆ ਰਹੀ ਇੱਕ ਆਰਮੀ ਜੀਪ ਨੂੰ ਘੇਰਿਆ ਤੇ ਫੌਜੀਆਂ ਨੂੰ ਧੱਕੇ ਮਾਰਨ ਲੱਗੀ। ਇਸ ਸਾਰੇ ਮਾਮਲੇ ਦੀ ਵੀਡੀਓ ਨੇ ਸੋਸ਼ਲ ਮੀਡੀਆ ਉੱਤੇ ਭੜਥੂ ਪਾ ਦਿੱਤਾ ਹੈ।

VIDEO : ਨਸ਼ੇ 'ਚ ਟੱਲੀ ਲੜਕੀ ਦਾ ਹੰਗਾਮਾ, ਆਰਮੀ ਜੀਪ ਘੇਰ ਕੇ ਫੌਜੀਆਂ ਨੂੰ ਮਾਰਨ ਲੱਗੀ ਧੱਕੇ

VIDEO : ਨਸ਼ੇ 'ਚ ਟੱਲੀ ਲੜਕੀ ਦਾ ਹੰਗਾਮਾ, ਆਰਮੀ ਜੀਪ ਘੇਰ ਕੇ ਫੌਜੀਆਂ ਨੂੰ ਮਾਰਨ ਲੱਗੀ ਧੱਕੇ

  • Share this:
    ਗਵਾਲੀਅਰ : ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ ਸ਼ਰਾਬੀ ਕੁੜੀ ਨੇ ਸੜਕ ਤੇ ਅਜਿਹਾ ਹੰਗਾਮਾ ਖੜ੍ਹਾ ਕੀਤਾ ਕਿ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ। ਅਸਲ ਵਿੱਚ ਨਸ਼ੇ ਵਿੱਚ ਟੱਲੀ ਲੜਕੀ ਨੇ ਸੜਕ ਤੇ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸਨੇ ਸੜਕ ਤੇ ਆ ਰਹੀ ਇੱਕ ਆਰਮੀ ਜੀਪ ਨੂੰ ਘੇਰਿਆ ਤੇ ਫੌਜੀਆਂ ਨੂੰ ਧੱਕੇ ਮਾਰਨ ਲੱਗੀ। ਇਸ ਸਾਰੇ ਮਾਮਲੇ ਦੀ ਵੀਡੀਓ ਨੇ ਸੋਸ਼ਲ ਮੀਡੀਆ ਉੱਤੇ ਭੜਥੂ ਪਾ ਦਿੱਤਾ ਹੈ।

    ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 8 ਸਤੰਬਰ ਦੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਵੀਡੀਓ 'ਚ ਲੜਕੀ ਨੂੰ ਵਿਅਸਤ ਸੜਕ 'ਤੇ ਹੰਗਾਮਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਸੜਕ ਭੀੜ ਭਰੀ ਹੈ। ਉਹ ਇੱਕ ਆਰਮੀ ਚਿੱਪ ਦੇ ਸਾਹਮਣੇ ਖੜ੍ਹੀ ਹੈ ਅਤੇ ਫਿਰ ਇਸਨੂੰ ਲੱਤ ਮਾਰਨ ਲੱਗਦੀ ਹੈ। ਜਦੋਂ ਫੌਜੀ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਉਸਨੂੰ ਧੱਕਾ ਵੀ ਦਿੰਦੀ ਹੈ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਇਸ ਘਟਨਾ ਨੂੰ ਕੈਮਰੇ ਵਿੱਚ ਕੈਦ ਕਰ ਲਿਆ।


    ਪੁਲਿਸ ਨੇ ਕਿਹਾ ਹੈ ਕਿ ਲੜਕੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਸੜਕ 'ਤੇ ਹੰਗਾਮਾ ਕੀਤਾ। ਉਸ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਇਸ ਮਾਮਲੇ ਵਿੱਚ ਫੌਜ ਵੱਲੋਂ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਨੂੰ ਦੇਖ ਕੇ ਲੋਕ ਇਸ ਦੀ ਤੁਲਨਾ ਲਖਨਊ ਦੀ ਇੱਕ ਲੜਕੀ ਨਾਲ ਕਰ ਰਹੇ ਹਨ, ਜਿਸ ਨੇ ਇੱਕ ਕੈਬ ਡਰਾਈਵਰ ਦੀ ਕੁੱਟਮਾਰ ਕੀਤੀ ਸੀ।

    IANS ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਿਕ ਪੁਲਿਸ ਅਨੁਸਾਰ, ਦਿੱਲੀ ਤੋਂ ਆਈ ਮਾਡਲ ਨੇ ਕਥਿਤ ਤੌਰ 'ਤੇ ਸ਼ਰਾਬ ਦੇ ਪ੍ਰਭਾਵ ਹੇਠ ਸੜਕ' ਤੇ ਹੰਗਾਮਾ ਮਚਾਇਆ ਅਤੇ ਫ਼ੌਜ ਦੀ ਗੱਡੀ ਨੂੰ ਰੋਕ ਕੇ ਉਸ 'ਤੇ ਹਮਲਾ ਕਰ ਦਿੱਤਾ। ਉਸਨੇ ਇੱਕ ਫੌਜੀ ਅਧਿਕਾਰੀ ਨੂੰ ਵੀ ਪਿੱਛੇ ਧੱਕ ਦਿੱਤਾ ਜਿਸਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਸੜਕ ਤੇ ਆਵਾਜਾਈ ਵਿੱਚ ਵਿਘਨ ਪਾਇਆ।

    ਪਦਾਵ ਥਾਣੇ ਦੇ ਇੰਚਾਰਜ ਵਿਵੇਕ ਅਸਥਾਨਾ ਨੇ ਦੱਸਿਆ ਕਿ ਇੱਕ ਮੁਟਿਆਰ ਨੇ ਸੜਕ 'ਤੇ ਹੰਗਾਮਾ ਖੜ੍ਹਾ ਕਰ ਦਿੱਤਾ, ਫੌਜ ਦੀ ਗੱਡੀ ਦੀ ਭੰਨ-ਤੋੜ ਕੀਤੀ ਅਤੇ ਇਸ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਕਿਹਾ ਕਿ ਅਸੀਂ ਲੜਕੀ ਦਾ ਮੈਡੀਕਲ ਟੈਸਟ ਕਰਵਾ ਲਿਆ ਹੈ ਅਤੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

    ਇਲਾਕੇ ਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਦਿੱਲੀ ਤੋਂ ਤਿੰਨ ਲੜਕੀਆਂ ਗਵਾਲੀਅਰ ਆਈਆਂ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਸੜਕ 'ਤੇ ਹੰਗਾਮਾ ਮਚਾਇਆ। ਪੁਲਿਸ ਵੱਲੋਂ ਹਿਰਾਸਤ ਵਿੱਚ ਲਈ ਗਈ ਲੜਕੀ ਦੀ ਰਿਹਾਈ ਦੀ ਮੰਗ ਲਈ ਦੋ ਹੋਰ ਲੜਕੀਆਂ ਵੀ ਥਾਣੇ ਪਹੁੰਚੀਆਂ। ਬਾਅਦ ਵਿਚ ਪੁਲਿਸ ਨੇ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। ਤਿੰਨਾਂ ਕੁੜੀਆਂ ਨੇ ਦਾਅਵਾ ਕੀਤਾ ਕਿ ਉਹ ਇੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਦਿੱਲੀ ਤੋਂ ਗਵਾਲੀਅਰ ਆਈਆਂ ਸਨ। ਉਨ੍ਹਾਂ ਨੇ ਕਿਹਾ ਕਿ ਉਹ ਸ਼ਹਿਰ ਦੇ ਇੱਕ ਹੋਟਲ ਵਿੱਚ ਠਹਿਰੀਆਂ ਹੋਈਆਂ ਹਨ।
    Published by:Sukhwinder Singh
    First published: