ਬੈਂਗਲੁਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਔਰਤ ਦੇ ਵੱਲੋਂ ਇੱਕ ਵਿਅਕਤੀ ਨੂੰ ਟੱਕਰ ਮਾਰ ਕੇ ਉਸ ਨੂੰਆਪਣੀ ਕਾਰ ਦੇ ਬੋਨਟ ਉੱਤੇ ਤਕਰੀਬਨ ਇੱਕ ਕਿਲੋਮੀਟਰ ਤੱਕ ਘੜੀਸਿਆ । ਮਿਲੀ ਜਾਣਕਾਰੀ ਦੇ ਮੁਤਾਬਕ ਮਾਮੂਲੀ ਜਿਹੀ ਤਕਰਾਰ ਤੋਂ ਬਾਅਦ ਇੱਕ ਔਰਤ ਨੇ ਆਪਣੀ ਕਾਰ ਨਾਲ ਇੱਕ ਵਿਅਕਤੀ ਨੂੰ ਪਹਿਲਾਂ ਤਾਂ ਟੱਕਰ ਮਾਰੀ ਅਤੇ ਫਿਰ ਬੋਨਟ 'ਤੇ ਕਰੀਬ 1 ਕਿਲੋਮੀਟਰ ਤੱਕ ਬਿਠਾ ਕੇ ਸੜਕ ਉੱਤੇ ਗੜੀਸਿਆ ।ਮਿਲੀ ਜਾਣਕਾਰੀ ਦੇ ਮੁਤਾਬਕ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ ਸੀ । ਜਿਸ ਦੇ ਕਾਰਨ ਕਾਰ ਚਕਾਉਣ ਵਾਲੀ ਔਰਤ ਅਤੇ ਇੱਕ ਵਿਅਕਤੀ ਵਿਚਲੇ ਬਹਿਸ ਹੋ ਗਈ ਸੀ। ਜਿਸ ਤੋਂ ਬਾਅਦ ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਬੋਨਟ ਨਾਲ ਲਟਕ ਰਿਹਾ ਹੈ ਅਤੇ ਔਰਤ ਤੜਕ ਦੇ ਉੱਪਰ ਕਾਰ ਚਲਾਉਂਦੀ ਜਾ ਰਹੀ ਹੈ।
#BreakingNews | Road rage in #Bengaluru, man dragged for 1km on bonnet. @harishupadhya with the sequence of events
Join the broadcast with @ridhimb pic.twitter.com/P9yJBwLYP9
— News18 (@CNNnews18) January 20, 2023
ਇਸ ਘਟਨਾ ਦੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੇ ਵਿੱਚ ਜੋ ਔਰਤ ਸ਼ਾਮਲ ਸੀ ਉਸ ਔਰਤ ਦੀ ਪਹਿਚਾਣ ਪ੍ਰਿਅੰਕਾ ਵਜੋਂ ਹੋਈ ਹੈ ਜਦਕਿ ਨੌਜਵਾਨ ਦਾ ਨਾਂਅ ਦਰਸ਼ਨਾ ਦੱਸਿਆ ਜਾ ਰਿਹਾ ਹੈ ।ਜਿਨ੍ਹਾਂ ਦੋਵਾਂ ਦੀਆਂ ਕਾਰਾਂ ਆਪਸ ਵਿੱਚ ਟਕਰਾ ਗਈਆਂ ਜਿਸ ਤੋਂ ਬਾਅਦ ਦੋਵਾਂ ਦੇ ਵਿਚਾਲੇ ਝਗੜਾ ਹੋ ਗਿਆ।ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਔਰਤ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ।ਜਿਸ ਦੇ ਕਾਰਨ ਨੌਜਵਾਨ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਫਿਰ ਔਰਤ ਨੇ ਨੌਜਵਾਨ ਨੂੰ ਆਪਣੀ ਕਾਰ ਨਾਲ ਟੱਕਰ ਮਾਰੀ ਅਤੇ ਬੋਨਟ 'ਤੇ ਘਸੀਟ ਕੇ ਆਪਣੇ ਲੈ ਗਈ।
ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਦੇ ਵਿੱਚ ਚਾਰ ਹੋਰ ਲੋਕਾਂ ਦਰਸ਼ਨ, ਯਸ਼ਵੰਤ, ਸੁਜਾਨ ਅਤੇ ਵਿਨੈ ਨਾਮ ਦੇ ਖਿਲਾਫ ਧਾਰਾ 354 ਦੇ ਤਹਿਤ ਐੱਫ.ਆਈ.ਆਰ ਵੀ ਦਰਜ ਕੀਤੀ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bangalore, Bengaluru, Trending News, Viral video