ਤਾਮਿਲਨਾਡੂ : ਚੇਨਈ ਦੇ ਵਿੱਚ ਇੱਕ ਸਾਫਟਵੇਅਰ ਇੰਜੀਨੀਅਰ ਦੇ ਵੱਲੋਂ ਆਪਣੇ ਦਫਤਰ ਦੀ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਚੇਨਈ ਦੇ ਥੋਰਾਈਪੱਕਮ-ਪੱਲਾਵਰਮ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇੰਜੀਨੀਅਰ ਨੇ ਕੰਮ ਦੇ ਦਬਾਅ ਕਾਰਨ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਸ਼ਿਆਮ ਸੁੰਦਰ ਵਾਸੀ ਪੋਰੂਰ ਦੇ ਤੌਰ ’ਤੇ ਹੋਈ ਹੈ। ਉਹ ਪਿਛਲੇ ਇੱਕ ਸਾਲ ਤੋਂ ਇੱਕ ਸਾਫਟਵੇਅਰ ਫਰਮ ਵਿੱਚ ਬਤੌਰ ਮੈਨੇਜਰ ਸੇਵਾਵਾਂ ਨਿਭਾ ਰਿਹਾ ਸੀ।
ਪੁਲਿਸ ਦੇ ਮੁਤਾਬਕ ਸ਼ਿਆਮ ਸੁੰਦਰ ਸ਼ਨੀਵਾਰ ਰਾਤ ਅਚਾਨਕ ਦਫਤਰ ਤੋਂ ਨਿਕਲਿਆ ਅਤੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਉਸ ਨੇ ਖੁਦਕੁਸ਼ੀ ਕਰ ਲਈ। ਬਿਲਡਿੰਗ ਦੇ ਸੁਰੱਖਿਆ ਗਾਰਡ ਨੇ ਜਦੋਂ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣੀ ਤਾਂ ਉਹ ਜਾਂਚ ਲਈ ਪਹੁੰਚਿਆ ਜਿੱਥੇ ਉਸ ਨੇ ਸ਼ਿਆਮ ਸੁੰਦਰ ਨੂੰ ਖੂਨ ਨਾਲ ਲੱਥਪੱਥ ਦੇਖਿਆ ਅਤੇ ਫਿਰ ਮਾਮਲੇ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ।
ਪੁਲਿਸ ਦੇ ਮੁਤਾਬਕ ਖੂਨ ਨਾਲ ਲੱਥਪੱਥ ਸ਼ਿਆਮ ਸੁੰਦਰ ਨੂੰ ਤੁਰੰਤ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਜਿਸ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਰਾਏਪੇਟਾ ਹਸਪਤਾਲ ਭੇਜ ਦਿੱਤਾ ਗਿਆ।ਪੁਲਿਸ ਦੇ ਅਨੁਸਾਰ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਕੰਮ ਦੇ ਦਬਾਅ ਕਾਰਨ ਤਣਾਅ ਵਿੱਚ ਸੀ। ਥੋਰਾਈਪੱਕਮ ਦੇ ਇੰਸਪੈਕਟਰ ਸੇਂਥਿਲ ਮੁਰੂਗਨ ਨੇ ਦੱਸਿਆ ਕਿ ਉਹ ਪਿਛਲੇ ਇੱਕ ਹਫ਼ਤੇ ਤੋਂ ਪਰੇਸ਼ਾਨ ਸੀ ਅਤੇ ਦਫ਼ਤਰ ਵਿੱਚ ਠੀਕ ਤਰ੍ਹਾਂ ਕੰਮ ਨਹੀਂ ਕਰ ਪਾ ਰਿਹਾ ਸੀ ਅਤੇ ਕਈ ਸਮੱਸਿਆਵਾਂ ਵਿੱਚ ਘਿਿਰਆ ਹੋਇਆ ਸੀ।
ਹਾਲਾਂਕਿ ਮੀਡੀਆ ਵਿੱਚ ਆਈਆਂ ਰਿਪੋਰਟਾਂ ਦੇ ਮੁਤਾਬਕ ਇੰਸਪੈਕਟਰ ਮੁਰੂਗਨ ਨੇ ਦੱਸਿਆ ਕਿ ਸ਼ਾਮ ਸੁੰਦਰ ਆਪਣੇ ਕੰਮ ਤੋਂ ਨਾਖੁਸ਼ ਸੀ ਅਤੇ ਉਸ 'ਤੇ ਲਗਾਤਾਰ ਕੰਮ ਕਰਨ ਦਾ ਦਬਾਅ ਪਾਇਆ ਜਾ ਰਿਹਾ ਸੀ। ਦੂਜੇ ਪਾਸੇ ਉਹ ਬੈਂਕ ਦਾ ਕਰਜ਼ਾ ਵੀ ਨਹੀਂ ਉਤਾਰ ਸਕਿਆ। ਪੁਲਿਸ ਦੇ ਮੁਤਾਬਕ ਉਹ ਭਾਰੀ ਕਰਜ਼ੇ ਵਿੱਚ ਸੀ ਅਤੇ ਤਣਾਅ ਵਿੱਚ ਆ ਕੇ ਉਸ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸ਼ਿਆਮ ਸੁੰਦਰ ਕੋਲੋਂ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chennai, Crime news, Engineer, Suicide