Shocking News: ਇੱਕ ਗਰਭਵਤੀ ਕੁੱਤੇ ਨੂੰ ਬੇਰਹਿਮੀ ਨਾਲ ਕੁੱਟਦੇ ਹੋਏ ਇੱਕ ਵੀਡੀਓ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸਣਯੋਗ ਹੈ ਕਿ ਵੀਡੀਓ ਵਿੱਚ ਕੁੱਤੀ ਨੂੰ ਕੁੱਟਦੇ ਦਿਖਾਈ ਦੇਣ ਵਾਲੇ ਚਾਰ ਕਾਲਜ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਬੇਰਹਿਮੀ ਨਾਲ ਕੁੱਟ ਪੈਣ ਕਾਰਨ ਕੁੱਤੀ ਦੀ ਮੌਤ ਹੋ ਗਈ ਸੀ।
ਪੁਲਿਸ ਨੇ ਦੱਸਿਆ ਕਿ ਨੌਜਵਾਨ, ਜਿਨ੍ਹਾਂ ਨੂੰ ਬੇਸਬਾਲ ਦੇ ਬੱਲੇ, ਲੱਕੜ ਦੀਆਂ ਸੋਟੀਆਂ ਅਤੇ ਲੋਹੇ ਦੀਆਂ ਰਾਡਾਂ ਲੈ ਕੇ ਅਤੇ ਟੀਨ ਦੇ ਬਣੇ ਇੱਕ ਅਸਥਾਈ ਕਮਰੇ ਵਿੱਚ ਕੁੱਤੇ ਨੂੰ ਕੁੱਟਦੇ ਹੋਏ ਹੱਸਦੇ ਹੋਏ ਦੇਖਿਆ ਗਿਆ ਸੀ, ਉਹ ਸਾਰੇ ਓਖਲਾ ਦੇ ਡੌਨ ਬੋਸਕੋ ਟੈਕਨੀਕਲ ਇੰਸਟੀਚਿਊਟ ਦੇ ਵਿਦਿਆਰਥੀ ਹਨ। ਘਟਨਾ ਨਿਊ ਫਰੈਂਡਜ਼ ਕਲੋਨੀ ਇਲਾਕੇ ਦੀ ਹੈ। ਇਸ ਤੋਂ ਪਹਿਲਾਂ 20 ਨਵੰਬਰ ਨੂੰ ਪੁਲਿਸ ਨੇ ਪਹਿਲੀ ਸੂਚਨਾ ਰਿਪੋਰਟ ਜਾਂ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।
NDTV ਦੀ ਇਕ ਖਬਰ ਮੁਤਾਬਕ ਇਸ ਵਾਇਰਲ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਵਿਦਿਆਰਥੀਆਂ ਦਾ ਸਮੂਹ ਕੁੱਤੇ ਨੂੰ ਕੁੱਟਣ ਲਈ ਇਕੱਠੇ ਹੋ ਰਿਹਾ ਹੈ। ਪੁੱਛ-ਗਿੱਛ ਦੌਰਾਨ ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਵਿਦਿਆਰਥੀ ਕਥਿਤ ਤੌਰ 'ਤੇ ਇਸ ਕੁੱਤੀ ਦੇ ਭੌਂਕਣ ਤੋਂ ਪ੍ਰੇਸ਼ਾਨ ਸਨ।
ਵਾਇਰਲ ਹੋ ਰਹੀ ਇਕ ਹੋਰ ਦਰਦਨਾਕ ਵੀਡੀਓ ਵਿਚ ਦਿਖਾਇਆ ਜਾ ਸਕਦਾ ਹੈ ਕਿ ਉਨ੍ਹਾਂ ਵਿਚੋਂ ਇਕ ਵਿਦਿਆਰਥੀ ਕੁੱਤੀ ਨੂੰ ਉਸ ਦੀਆਂ ਲੱਤਾਂ ਤੋਂ ਖਿੱਚ ਕੇ ਖੇਤ ਵੱਲ ਲੈ ਕੇ ਜਾ ਰਿਹਾ ਹੈ। ਇਸ ਕਲਿੱਪ ਵਿੱਚ ਕੁੱਤੀ ਬਿਲਕੁਲ ਬੇਜਾਨ ਨਜ਼ਰ ਆ ਰਹੀ ਹੈ।
ਦੇਖੋ ਵਾਇਰਲ ਵੀਡੀਓ:-
Warning: Graphic videos#Delhi A bunch of students of an institute assault, drag & kill a stray dog said to be pregnant in New Friends Colony.
They can be saying "Kill man, Kill". They can be seen dragging the poor unconscious dog.
Police have registered a case. No arrests yet. pic.twitter.com/FRTZhfixLN
— Hemani Bhandari (@HemaniBhandari) November 20, 2022
ਹਾਲਾਂਕਿ ਵੀਡੀਓ ਕਲਿੱਪ ਕੁੱਤੇ ਨੂੰ ਨਹੀਂ ਦਿਖਾਉਂਦਾ, ਪਰ ਉਸ ਨੂੰ ਚੀਕਦੇ ਸੁਣਿਆ ਜਾ ਸਕਦਾ ਹੈ ਜਦੋਂ ਕੋਈ ਉਸ ਨੂੰ ਮਾਰਦਾ ਹੈ। ਸਾਰੇ ਵਿਦਿਆਰਥੀ ਹੱਸਦੇ ਵੇਖੇ ਜਾ ਸਕਦੇ ਹਨ, ਅਤੇ ਉਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਦੂਜੇ ਨੂੰ ਉਸ ਨੂੰ ਮਾਰਨ ਲਈ ਉਤਸ਼ਾਹਿਤ ਕਰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dead, Delhi, Dog, Viral video