Home /News /national /

ਹਰਿਆਣਾ ਦੇ ਝੱਜਰ 'ਚ ਦੋ ਭੈਣਾਂ ਨੇ ਨਿਗਲ ਲਿਆ ਜ਼ਹਿਰੀਲਾ ਪਦਾਰਥ, ਦੋਵਾਂ ਦੀ ਇਲਾਜ ਦੌਰਾਨ ਮੌਤ

ਹਰਿਆਣਾ ਦੇ ਝੱਜਰ 'ਚ ਦੋ ਭੈਣਾਂ ਨੇ ਨਿਗਲ ਲਿਆ ਜ਼ਹਿਰੀਲਾ ਪਦਾਰਥ, ਦੋਵਾਂ ਦੀ ਇਲਾਜ ਦੌਰਾਨ ਮੌਤ

ਹਰਿਆਣਾ ਦੇ ਝੱਜਰ 'ਚ ਦੋ ਭੈਣਾਂ ਨੇ ਨਿਗਲ ਲਿਆ ਜ਼ਹਿਰੀਲਾ ਪਦਾਰਥ, ਦੋਵਾਂ ਦੀ ਇਲਾਜ ਦੌਰਾਨ ਮੌਤ

ਹਰਿਆਣਾ ਦੇ ਝੱਜਰ 'ਚ ਦੋ ਭੈਣਾਂ ਨੇ ਨਿਗਲ ਲਿਆ ਜ਼ਹਿਰੀਲਾ ਪਦਾਰਥ, ਦੋਵਾਂ ਦੀ ਇਲਾਜ ਦੌਰਾਨ ਮੌਤ

Haryana News: ਪਿੰਡ ਸੁਲੋਧਾ ਵਾਸੀ 14 ਸਾਲਾ ਸਾਨੂ ਅਤੇ 16 ਸਾਲਾ ਸ਼ਿਵਾਨੀ ਨੇ ਦੇਰ ਸ਼ਾਮ ਇਨੋ ਪੀਤੀ। ਪਰ ਗਲਤੀ ਨਾਲ ਉਹਨਾਂ ਨੇ ਕੋਈ ਹੋਰ ਜ਼ਹਿਰੀਲਾ ਪਦਾਰਥ ਨਿਗਲ ਲਿਆ। ਜਿਸ ਕਾਰਨ ਉਹਨਾਂ ਦੀ ਸਿਹਤ ਵਿਗੜਨ ਲੱਗੀ। ਉਸ ਦੀ ਵਿਗੜਦੀ ਸਿਹਤ ਨੂੰ ਦੇਖਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ।

ਹੋਰ ਪੜ੍ਹੋ ...
 • Share this:
  Haryana: ਹਰਿਆਣਾ ਦੇ ਝੱਜਰ ਜ਼ਿਲੇ ਦੇ ਪਿੰਡ ਸੁਲੋਧਾ 'ਚ ਦੋ ਭੈਣਾਂ ਨੇ ਸ਼ੱਕੀ ਹਾਲਾਤਾਂ 'ਚ ਜ਼ਹਿਰੀਲਾ ਪਦਾਰਥ ਨਿਗਲ ਲਿਆ। ਜਿਸ ਕਾਰਨ ਦੋਵਾਂ ਦੀ ਹਾਲਤ ਵਿਗੜ ਗਈ। ਦੋਵੇਂ ਭੈਣਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ। ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

  ਜਾਣਕਾਰੀ ਅਨੁਸਾਰ ਪਿੰਡ ਸੁਲੋਧਾ ਵਾਸੀ 14 ਸਾਲਾ ਸਾਨੂ ਅਤੇ 16 ਸਾਲਾ ਸ਼ਿਵਾਨੀ ਨੇ ਦੇਰ ਸ਼ਾਮ ਇਨੋ (ENO)ਪੀਤੀ। ਪਰ ਗਲਤੀ ਨਾਲ ਉਹਨਾਂ ਨੇ ਕੋਈ ਹੋਰ ਜ਼ਹਿਰੀਲਾ ਪਦਾਰਥ ਨਿਗਲ ਲਿਆ। ਜਿਸ ਕਾਰਨ ਉਹਨਾਂ ਦੀ ਸਿਹਤ ਵਿਗੜਨ ਲੱਗੀ। ਉਹਨਾਂ ਦੀ ਵਿਗੜਦੀ ਸਿਹਤ ਨੂੰ ਦੇਖਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਇਲਾਜ ਦੌਰਾਨ ਦੋਵਾਂ ਭੈਣਾਂ ਦੀ ਮੌਤ ਹੋ ਗਈ।

  ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ। ਬਾਅਦ ਵਿਚ ਉਹਨਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿੱਥੇ ਦੋਵਾਂ ਲੜਕੀਆਂ ਦੇ ਪਿਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

  ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਭੈਣਾਂ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਭੈਣਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਜਾਂਚ ਸ਼ੁਰੂ ਕੀਤੀ ਜਾਵੇਗੀ।
  Published by:Tanya Chaudhary
  First published:

  Tags: Death, Haryana, Poison

  ਅਗਲੀ ਖਬਰ