• Home
  • »
  • News
  • »
  • national
  • »
  • IN HOUSE BAR KERALA FAMILIES STUNNED TO FIND ALCOHOL FLOWING FROM WATER TAPS

ਕੇਰਲ ਵਿਚ ਘਰਾਂ ਦੀਆਂ ਟੂਟੀਆਂ ਵਿਚੋਂ ਅਚਾਨਕ ਨਿਕਲਣ ਲੱਗੀ ਸ਼ਰਾਬ, ਲੋਕਾਂ ਨੇ ਭਰੀਆਂ ਬੋਤਲਾਂ...

ਕੇਰਲ ਵਿਚ ਜਦੋਂ ਇਕ ਸ਼ਖਸ ਨੇ ਰਾਤ ਨੂੰ ਉਠ ਕੇ ਪਾਣੀ ਦੀ ਟੂਟੀ ਖੋਲ੍ਹੀ ਤਾਂ ਉਸ ਵਿਚੋਂ ਸ਼ਰਾਬ ਨਿਕਲ ਰਹੀ ਸੀ, ਉਸ ਨੇ ਗੁਆਂਢੀਆਂ ਨੂੰ ਪੁੱਛਿਆਂ ਤਾਂ ਉਨ੍ਹਾਂ ਦੇ ਘਰ ਵੀ ਅਜਿਹਾ ਹੀ ਹੋ ਰਿਹਾ ਸੀ। ਲੋਕਾਂ ਨੇ ਫਟਾ-ਫਟ ਬੋਤਲਾਂ ਭਰ ਲਈਆਂ।

ਕੇਰਲ ਵਿਚ ਘਰਾਂ ਦੀਆਂ ਟੂਟੀਆਂ ਵਿਚੋਂ ਅਚਾਨਕ ਨਿਕਲਣ ਲੱਗੀ ਸ਼ਰਾਬ, ਲੋਕਾਂ ਨੇ ਭਰੀਆਂ ਬੋਤਲਾਂ...

ਕੇਰਲ ਵਿਚ ਘਰਾਂ ਦੀਆਂ ਟੂਟੀਆਂ ਵਿਚੋਂ ਅਚਾਨਕ ਨਿਕਲਣ ਲੱਗੀ ਸ਼ਰਾਬ, ਲੋਕਾਂ ਨੇ ਭਰੀਆਂ ਬੋਤਲਾਂ...

  • Share this:
    ਕੇਰਲ ਵਿਚ ਜਦੋਂ ਇਕ ਸ਼ਖਸ ਨੇ ਰਾਤ ਨੂੰ ਉਠ ਕੇ ਪਾਣੀ ਦੀ ਟੂਟੀ ਖੋਲ੍ਹੀ ਤਾਂ ਉਸ ਵਿਚੋਂ ਸ਼ਰਾਬ ਨਿਕਲ ਰਹੀ ਸੀ, ਉਸ ਨੇ ਗੁਆਂਢੀਆਂ ਨੂੰ ਪੁੱਛਿਆਂ ਤਾਂ ਉਨ੍ਹਾਂ ਦੇ ਘਰ ਵੀ ਅਜਿਹਾ ਹੀ ਹੋ ਰਿਹਾ ਸੀ। ਲੋਕਾਂ ਨੇ ਫਟਾ-ਫਟ ਬੋਤਲਾਂ ਭਰ ਲਈਆਂ।

    ਕੇਰਲ ਦੇ ਕੁਝ ਘਰ ਰਾਤ ਸਮੇਂ ਅਚਾਨਕ ਹੀ ਪਬ ’ਚ ਬਦਲ ਗਏ। ਇਥੇ ਰਹਿਣ ਵਾਲੇ ਲੋਕਾਂ ਨੇ ਜਦੋਂ ਆਪਣੇ ਘਰ ਦਾ ਨਲ ਖੋਲਿਆ ਤਾਂ ਉਹ ਸ਼ਰਾਬ ਦੇਖ ਕੇ ਕਾਫੀ ਹੈਰਾਨ ਹੋਏ। ਇਹ ਘਟਨਾ ਤ੍ਰਿਸ਼ੂਰ ਜਿਲ੍ਹੇ ਦੇ ਸੋਲੋਮਨ ਐਵੀਨੀਊ ਫਲੈਟਸ ’ਚ ਰਹਿਣ ਵਾਲੇ ਲੋਕਾਂ ਦੇ ਘਰ ਵਿਚ ਵਾਪਰੀ। ਇਥੇ ਰਹਿਣ ਵਾਲੇ ਇਕ ਵਿਅਕਤੀ ਨੇ ਜਦੋਂ ਰਾਤ ਨੂੰ ਘਰ ਦਾ ਨਲ ਖੋਲਿਆ ਤਾਂ ਉਸ ਵਿੱਚੋਂ ਸ਼ਰਾਬ ਨਿਕਲਣ ਲੱਗੀ। ਇੰਜ ਹੀ 18 ਘਰਾਂ ਦੇ ਨਲ ’ਚੋ ਸ਼ਰਾਬ ਨਿਕਲ ਰਹੀ ਸੀ।

    ਸ਼ਰਾਬ ਦੇਖਕੇ ਲੋਕਾਂ ਨੇ ਨਹੀਂ ਕੀਤੀ ਆਰਡਰ

    18 ਘਰਾਂ ਵਿਚੋਂ ਸ਼ਰਾਬ ਨਿਕਲਣ ਤੋਂ ਬਾਅਦ ਲੋਕਾਂ ਨੇ ਸ਼ਰਾਬ  ਇੱਕਠੀ ਕਰ ਲਈ। ਤਾਂ ਜੋ ਬਾਅਦ ਵਿਚ ਸ਼ਰਾਬ ਦਾ ਆਰਡਨ ਨਾ ਦੇਣਾ ਪਏ। ਲੋਕਾਂ ਨੇ ਇਸ ਗੱਲ ਦੀ ਜਾਣਕਾਰੀ ਐਕਸਾਈਜ਼ ਡਿਪਾਰਟਮੈਂਟ ਨੂੰ ਦਿੱਤੀ। ਜਿਸਦੇ ਬਾਅਦ ਡਿਪਾਰਟਮੈਂਟ ਨੇ ਸ਼ਰਾਬ ਨਿਕਾਲਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

    ਆਖਿਰ ਕਿਵੇਂ ਨਲ ਵਿਚੋਂ ਨਿਕਲੀ ਸ਼ਰਾਬ...

    ਇਕ ਰਿਪੋਰਟ ਦੇ ਹਵਾਲੇ ਤੋਂ ਸਾਹਮਣੇ ਆਇਆ ਹੈ ਕਿ ਐਕਸਾਈਜ਼ ਡਿਪਾਰਟਮੈਂਟ ਨੇ ਦੱਸਿਆ ਕਿ ਰਚਨਾ ਨਾਮ ਦੇ ਬਾਰ ’ਚ ਨਾਜਾਇਜ਼ 6 ਹਜ਼ਾਰ ਬੋਤਲਾਂ ਸ਼ਰਾਬ ਨੂੰ ਸਟੋਰ ਕਰ ਲਿਆ ਸੀ। ਇਸ ਦੀ ਜਾਣਕਾਰੀ ਜਦੋਂ ਡਿਪਾਟਮੈਂਟ ਨੂੰ ਲੱਗੀ ਤਾਂ ਉਨ੍ਹਾਂ ਨੇ ਇਸ ਸ਼ਰਾਬ ਨੂੰ ਨਸ਼ਟ ਕਰਨ ਦੇ ਹੁਕਮ ਦੇ ਦਿੱਤੇ ਸੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਸ਼ਰਾਬ ਨੂੰ ਇਕ ਖੱਡ ’ਚ ਪਾ ਦਿੱਤੀ। ਪਰ ਇਹ ਸ਼ਰਾਬ ਖਤਮ ਹੋਣ ਦੀ ਥਾਂ ਤੇ ਪਾਣੀ ਨਾਲ ਮਿਲ ਗਈ ਤੇ ਲੋਕਾਂ ਦੇ ਘਰਾਂ ਦੇ ਨਲ ਵਿਚੋਂ ਨਿਕਲਣ ਲੱਗੀ।
    Published by:Gurwinder Singh
    First published: