Home /News /national /

ਕਰਨਾਟਕ ਦੇ ਮੰਗਲੁਰੂ 'ਚ ਖਰਾਬ ਖਾਣਾ ਖਾਣ ਦੇ ਕਾਰਨ 137 ਵਿਦਿਆਰਥੀ ਹੋਏ ਬਿਮਾਰ,ਵੱਖ-ਵੱਖ ਹਸਪਤਾਲਾਂ 'ਚ ਕਰਵਾਇਆ ਭਰਤੀ

ਕਰਨਾਟਕ ਦੇ ਮੰਗਲੁਰੂ 'ਚ ਖਰਾਬ ਖਾਣਾ ਖਾਣ ਦੇ ਕਾਰਨ 137 ਵਿਦਿਆਰਥੀ ਹੋਏ ਬਿਮਾਰ,ਵੱਖ-ਵੱਖ ਹਸਪਤਾਲਾਂ 'ਚ ਕਰਵਾਇਆ ਭਰਤੀ

ਖਰਾਬ ਖਾਣਾ ਖਾ ਕੇ ਬਿਮਾਰ ਹੋਏ 137 ਵਿਦਿਆਰਥੀ ਵੱਖ-ਵੱਖ ਹਸਪਤਾਲਾਂ 'ਚ ਕਰਵਾਏ ਭਰਤੀ

ਖਰਾਬ ਖਾਣਾ ਖਾ ਕੇ ਬਿਮਾਰ ਹੋਏ 137 ਵਿਦਿਆਰਥੀ ਵੱਖ-ਵੱਖ ਹਸਪਤਾਲਾਂ 'ਚ ਕਰਵਾਏ ਭਰਤੀ

ਜ਼ਹਿਰੀਲਾ ਖਾਣਾ ਖਾਣ ਦੇ ਕਾਰਨ ਬਿਮਾਰ ਹੋਏ ਸਾਰੇ ਵਿਦਿਆਰਥੀਆਂ ਨੂੰ ਹਸਪਤਾਲ ਦੇ  ਵਿੱਚ ਭਰਤੀ ਕਰਵਾਇਆ ਗਿਆ ਹੈ।ਹਾਲਾਂਕਿ ਬਿਮਾਰ ਵਿਦਿਆਰਥੀਆਂ ਦੇ ਵਿੱਚੋਂ ਕੁਝ ਵਿਦਿਆਰਥੀਆਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਸਿਟੀ ਪੁਲਿਸ ਕਮਿਸ਼ਨਰ ਐਨ. ਸ਼ਸ਼ੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਇਹ ਦੱਸਿਆ ਹੈ ਕਿ ਵਿਦਿਆਰਥੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਹੈ ।ਬਿਮਾਰ ਵਿਦਿਆਰਥੀਆਂ ਦੇ ਵੱਲੋਂ ਪੇਟ ਦਰਦ, ਉਲਟੀਆਂ ਅਤੇ ਦਸਤ ਹੋਣ ਦੀ ਸ਼ਿਕਾਇਤ ਦੱਸੀ ਹੈ।

ਹੋਰ ਪੜ੍ਹੋ ...
  • Last Updated :
  • Share this:

ਕਰਨਾਟਕ ਦੇ ਮੰਗਲੁਰੂ ਦੇ ਵਿੱਚ ਇੱਕ ਨਿੱਜੀ ਹੋਸਟਲ ਦੇ ਵਿੱਚ ਰਹਿ ਰਹੇ 137 ਨਰਸਿੰਗ ਅਤੇ ਪੈਰਾ-ਮੈਡੀਕਲ ਵਿਦਿਆਰਥੀਆਂ ਦੇ ਖਰਾਬ ਭੋਜਨ ਖਾਣ ਦੇ ਕਾਰਨ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਹਿਰੀਲਾ ਖਾਣਾ ਖਾਣ ਦੇ ਕਾਰਨ ਬਿਮਾਰ ਹੋਏ ਸਾਰੇ ਵਿਦਿਆਰਥੀਆਂ ਨੂੰ ਹਸਪਤਾਲ ਦੇ  ਵਿੱਚ ਭਰਤੀ ਕਰਵਾਇਆ ਗਿਆ ਹੈ।ਹਾਲਾਂਕਿ ਬਿਮਾਰ ਵਿਦਿਆਰਥੀਆਂ ਦੇ ਵਿੱਚੋਂ ਕੁਝ ਵਿਦਿਆਰਥੀਆਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਸਿਟੀ ਪੁਲਿਸ ਕਮਿਸ਼ਨਰ ਐਨ. ਸ਼ਸ਼ੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਇਹ ਦੱਸਿਆ ਹੈ ਕਿ ਵਿਦਿਆਰਥੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਹੈ ।ਬਿਮਾਰ ਵਿਦਿਆਰਥੀਆਂ ਦੇ ਵੱਲੋਂ ਪੇਟ ਦਰਦ, ਉਲਟੀਆਂ ਅਤੇ ਦਸਤ ਹੋਣ ਦੀ ਸ਼ਿਕਾਇਤ ਦੱਸੀ ਹੈ ਅਤੇ ਉਨ੍ਹਾਂ ਨੂੰ ਸੋਮਵਾਰ ਦੀ ਰਾਤ ਨੂੰ ਹੀ ਸਪਤਾਲਾਂ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ।ਹਾਲਾਂਕਿ ਖਰਾਬ ਭੋਜਨ ਦੀ ਵਜ਼੍ਹਾ ਦੂਸ਼ਿਤ ਪਾਣੀ ਦੱਸਿਆ ਜਾ ਰਿਹਾ ਹੈ। ਇਹ ਖਾਣਾ ਖਾ ਤੋਂ ਬਾਅਦ ਬਿਮਾਰ ਹੋਏ ਕੁਝ ਵਿਦਿਆਰਥੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਸਿਟੀ ਪੁਲਿਸ ਕਮਿਸ਼ਨਰ ਐਨ. ਸ਼ਸ਼ੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਇਹ ਦੱਸਿਆ ਕਿ "ਸਵੇਰੇ 9 ਵਜੇ ਦੇ ਕਰੀਬ ਸ਼ਹਿਰ ਦੇ ਸਿਟੀ ਹਸਪਤਾਲ ਦੇ ਸਾਹਮਣੇ ਕਰੀਬ 400-500 ਲੋਕਾਂ ਦਾ ਇਕੱਠ ਹੋ ਗਿਆ ਸੀ । ਇਨ੍ਹਾਂ ਲੋਕਾਂ ਦੇ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਸਨ ਅਤੇ ਬਾਕੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸਨ। ਦੁਪਹਿਰ 2 ਵਜੇ ਤੋਂ ਬਾਅਦ 100 ਤੋਂ ਵੱਧ ਵਿਦਿਆਰਥਣਾਂ ਦੇ ਵੱਲੋਂ ਭੋਜਨ ਦੇ ਜ਼ਹਿਰੀਲੇ ਹੋਣ ਦੀ ਸ਼ਿਕਾਇਤ ਕੀਤੀ ਹੈ।" ਬਿਮਾਰ ਵਿਦਿਆਰਥੀ ਹਸਪਤਾਲ ਦੇ ਵਿੱਚ ਦਾਖਲ ਹਨ।" 137 ਵਿਦਿਆਰਥੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਇੰਸਪੈਕਟਰ ਡਾ. ਅਸ਼ੋਕ ਨੇ ਸਮੂਹ ਵਿਦਿਆਰਥਣਾਂ ਨੂੰ ਭਰੋਸਾ ਦਿੱਤਾ ਹੈ ਕਿ ਹੁਣ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੈ । ਸਿਟੀ ਪੁਲਿਸ ਕਮਿਸ਼ਨਰ ਐਨ. ਸ਼ਸ਼ੀ ਕੁਮਾਰ ਨੇ ਦੱਸਿਆ ਕਿ ਅਧਿਕਾਰੀ ਇਹ ਪਤਾ ਲਗਾਉਣ ਲਈ ਘਟਨਾ ਦੀ ਜਾਂਚ ਕਰ ਰਹੇ ਹਨ ਕਿ ਵਿਦਿਆਰਥੀਆਂ ਦੇ ਬੀਮਾਰ ਹੋਣ ਦੀ ਅਸਲੀ ਵਜ਼੍ਹਾ ਕੀ ਹੈ।

Published by:Shiv Kumar
First published:

Tags: Hostel food poisoning, Mangaluru food poisoning news, Mangaluru news