Home /News /national /

ਛੋਟੀ ਜਾਤ ਦੀ ਔਰਤ ਨੇ ਨਕਲੇ ਤੋਂ ਕੀਤਾ ਪੀਤਾ ਪਾਣੀ ਤਾਂ ਉੱਚੀ ਜਾਤ ਵਾਲੇ ਲੋਕਾਂ ਨੇ ਨਲਕੇ ਨੂੰ ਗਊ ਮੂਤਰ ਨਾਲ ਧੋ ਕੇ ਕੀਤਾ ਸ਼ੁੱਧ

ਛੋਟੀ ਜਾਤ ਦੀ ਔਰਤ ਨੇ ਨਕਲੇ ਤੋਂ ਕੀਤਾ ਪੀਤਾ ਪਾਣੀ ਤਾਂ ਉੱਚੀ ਜਾਤ ਵਾਲੇ ਲੋਕਾਂ ਨੇ ਨਲਕੇ ਨੂੰ ਗਊ ਮੂਤਰ ਨਾਲ ਧੋ ਕੇ ਕੀਤਾ ਸ਼ੁੱਧ

ਛੋਟੀ ਜਾਤ ਦੀ ਔਰਤ ਨੇ ਪੀਤਾ ਨਲਕੇ ਤੋਂ ਪਾਣੀ ਤਾਂ ਉੱਚੀ ਜਾਤ ਵਾਲੇ ਲੋਕਾਂ ਨੇ ਗਊ ਮੂਤਰ ਨਾਲ ਸ਼ੁੱਧ

ਛੋਟੀ ਜਾਤ ਦੀ ਔਰਤ ਨੇ ਪੀਤਾ ਨਲਕੇ ਤੋਂ ਪਾਣੀ ਤਾਂ ਉੱਚੀ ਜਾਤ ਵਾਲੇ ਲੋਕਾਂ ਨੇ ਗਊ ਮੂਤਰ ਨਾਲ ਸ਼ੁੱਧ

ਕੁੱਝ ਦਿਨ ਪਹਿਲਾਂ ਇੱਕ ਅਨੁਸੂਚਿਤ ਜਾਤੀ ਦੀ ਔਰਤ ਜੋ ਕਿ ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਦੇ ਹੇਗਗੋਤਾਰਾ ਪਿੰਡ ਵਿੱਚ ਇਕ ਵਿਆਹ ਵਿੱਚ ਸ਼ਾਮਲ ਹੋਣ ਦੇ ਲਈ ਆਈ ਸੀ। ਉਸ ਨੇ ਉੱਚ ਜਾਤੀ ਦੇ ਲੋਕਾਂ ਦੇ ਇਲਾਕੇ ਵਿੱਚ ਲੱਗੀ ਪਾਣੀ ਦੀ ਟੈਂਕੀ ਦੇ ਨਲਕੇ ਵਿੱਚੋਂ ਪਾਣੀ ਪੀ ਲਿਆ ਸੀ। ਜਦੋਂ ਉੱਚੀ ਜਤ ਵੱਲੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਗੱਲ ਤੋਂ ਨਾਰਾਜ਼ ਹੋ ਕੇ ਪਹਿਲਾਂ ਪਾਣੀ ਦੀ ਟੈਂਕੀ ਦੇ ਵਿੱਚੋਂ ਸਾਰਾ ਪਾਣੀ ਬਾਹਰ ਕੱਢ ਦਿੱਤਾ ਅਤੇ ਫਿਰ ਉਸ ਨੂੰ ਗਊ ਮੂਤਰ ਨਾਲ ਧੋ ਕੇ ਸ਼ੁੱਧ ਕੀਤਾ।

ਹੋਰ ਪੜ੍ਹੋ ...
  • Share this:

ਬੇਸ਼ੱਕ ਅਸੀਂ 21ਵੀਂ ਸਦੀ ਵਿੱਚ ਜੀਅ ਰਹੇ ਹਾਂ ਪਰ ਅਜੇ ਵੀ ਭਾਰਤ ਵਿੱਚੋਂ ਜਾਤ-ਪਾਤ ਖਤਮ ਨਹੀਂ ਹੋਈ । ਤਾਜ਼ਾ ਮਾਮਲਾ ਕਰਨਾਟਕ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਉੱਚੀ ਜਾਤੀ ਦੇ ਲੋਕਾਂ ਨੇ ਇੱਕ ਅਨੁਸੂਚਿਤ ਜਾਤੀ ਦੀ ਔਰਤ ਵੱਲੋਂ ਨਲਕੇ ਤੋਂ ਪਾਣੀ ਪੀਣ ਤੋਂ ਬਾਅਦ ਟੈਂਕੀ ਵਿੱਚੋਂ ਪਹਿਲਾਂ ਸਾਰਾ ਪਾਣੀ ਵਹਾਅ ਕੇ ਉਸ ਨੂੰ ਖਾਲੀ ਕੀਤਾ ਗਿਆ ਅਤੇ ਫਿਰ ਉਸ ਤੋਂ ਬਾਅਦ ਟੈਂਕੀ ਅਤੇ ਨਲਕੇ ਨੂੰ ਗਊ ਮੂਤਰ ਨਾਲ ਧੋ ਕੇ ਸ਼ੁੱਧ ਕੀਤਾ।

ਮਿਲੀ ਜਾਣਕਾਰੀ ਦੇ ਮੁਤਾਬਕ ਬੀਤੇ ਕੁੱਝ ਦਿਨ ਪਹਿਲਾਂ ਇੱਕ ਅਨੁਸੂਚਿਤ ਜਾਤੀ ਦੀ ਔਰਤ ਜੋ ਕਿ ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਦੇ ਹੇਗਗੋਤਾਰਾ ਪਿੰਡ ਵਿੱਚ ਇਕ ਵਿਆਹ ਵਿੱਚ ਸ਼ਾਮਲ ਹੋਣ ਦੇ ਲਈ ਆਈ ਸੀ। ਉਸ ਨੇ ਉੱਚ ਜਾਤੀ ਦੇ ਲੋਕਾਂ ਦੇ ਇਲਾਕੇ ਵਿੱਚ ਲੱਗੀ ਪਾਣੀ ਦੀ ਟੈਂਕੀ ਦੇ ਨਲਕੇ ਵਿੱਚੋਂ ਪਾਣੀ ਪੀ ਲਿਆ ਸੀ। ਜਦੋਂ ਉੱਚੀ ਜਤ ਵੱਲੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਗੱਲ ਤੋਂ ਨਾਰਾਜ਼ ਹੋ ਕੇ ਪਹਿਲਾਂ ਪਾਣੀ ਦੀ ਟੈਂਕੀ ਦੇ ਵਿੱਚੋਂ ਸਾਰਾ ਪਾਣੀ ਬਾਹਰ ਕੱਢ ਦਿੱਤਾ ਅਤੇ ਫਿਰ ਉਸ ਨੂੰ ਗਊ ਮੂਤਰ ਨਾਲ ਧੋ ਕੇ ਸ਼ੁੱਧ ਕੀਤਾ।ਜਿਸ ਤੋਂ ਬਾਅਦ ਉੱਥੇ ਮੌਜੂਦ ਕਿਸੇ ਵਿਅਕਤੀ ਨੇ ਇਸ ਦੀ ਸ਼ਿਕਾਇਤ ਤਹਿਸੀਦਾਰ ਨੂੰ ਕੀਤੀ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਚਾਮਰਾਜਨਗਰ ਤਹਿਸੀਲਦਾਰ ਬਸਵਰਾਜੂ ਨੇ ਹੋਰ ਸਰਕਾਰੀ ਅਤੇ ਪੁਲਿਸ ਅਧਿਕਾਰੀਆਂ ਨਾਲ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਇਸ ਮੌਕੇ ਤਹਿਸੀਲਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਲੋਕਾਂ ਨੇ ਔਰਤ ਵੱਲੋਂ ਜਨਤਕ ਨਲਕੇ ਤੋਂ ਪਾਣੀ ਪੀਣ ਤੋਂ ਬਾਅਦ ਟੈਂਕੀ ਅਤੇ ਨਲਕੇ ਨੂੰ ਗਊ ਮੂਤਰ ਨਾਲ ਸਾਫ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕ ਔਰਤ ਦੀ ਭਾਲ ਕਰ ਰਹੇ ਹਾਂ। ਜੇ ਉਹ ਔਰਤ ਸ਼ਿਕਾਇਤ ਕਰਦੀ ਹੈ ਤਾਂ ਅੱਗੇ ਦੀ ਕਾਰਵਾਈ ਵੀ ਕੀਤੀ ਜਾਵੇਗੀ।

Published by:Shiv Kumar
First published:

Tags: Caste, Cow urine, Karnataka