Home /News /national /

ਕਰਨਾਟਕ 'ਚ ਸੰਭਰ ਸਵਾਦ ਨਾ ਬਣਾਉਣ 'ਤੇ ਪੁੱਤਰ ਨੇ ਕੀਤਾ ਆਪਣੀ ਮਾਂ ਅਤੇ ਭੈਣ ਦਾ ਕਤਲ

ਕਰਨਾਟਕ 'ਚ ਸੰਭਰ ਸਵਾਦ ਨਾ ਬਣਾਉਣ 'ਤੇ ਪੁੱਤਰ ਨੇ ਕੀਤਾ ਆਪਣੀ ਮਾਂ ਅਤੇ ਭੈਣ ਦਾ ਕਤਲ

Sambhar ਸਵਾਦ ਨਾ ਬਣਾਉਣ 'ਤੇ ਪੁੱਤਰ ਨੇ ਮਾਂ ਅਤੇ ਭੈਣ ਦਾ ਕੀਤਾ ਕਤਲ

Sambhar ਸਵਾਦ ਨਾ ਬਣਾਉਣ 'ਤੇ ਪੁੱਤਰ ਨੇ ਮਾਂ ਅਤੇ ਭੈਣ ਦਾ ਕੀਤਾ ਕਤਲ

ਨੌਜਵਾਨ ਨੇ ਸੰਭਰ ਸੁਆਦ ਨਾ ਬਣਾਉਣ 'ਤੇ ਆਪਣੀ ਮਾਂ ਅਤੇ ਭੈਣ ਦੀ ਗੋਲੀ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ।ਇਹ ਘਟਨਾ ਬੁੱਧਵਾਰ ਨੂੰ ਵਾਪਰੀ ਜਿਸ ਤੋਂ ਬਾਅਦ 24 ਸਾਲਾਂ ਮੁਲਜ਼ਮ ਮੰਜੂਨਾਥ ਹਸਲਰ ਨੂੰ ਪੁਲਿਸ ਨੇ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ। ਨੌਜਵਾਨ ਨੇ ਜਿਨ੍ਹਾਂ ਦਾ ਕਤਲ ਕੀਤਾ ਹੈ ਉਨ੍ਹਾਂ ਦੀ ਪਹਿਚਾਣ ਮੰਜੂਨਾਥ ਦੀ 42 ਸਾਲਾਂ ਮਾਂ ਪਾਰਵਤੀ ਨਰਾਇਣ ਹਸਲਰ ਅਤੇ 19 ਸਾਲਾਂ ਭੈਣ ਰਾਮਿਆ ਨਰਾਇਣ ਹਸਲਰ ਦੇ ਤੌਰ 'ਤੇ ਹੋਈ ਹੈ।

ਹੋਰ ਪੜ੍ਹੋ ...
  • Share this:

ਕੀ ਕੋਈ ਪੁੱਤਰ ਸਿਰਫ ਖਾਣਾ ਸਵਾਦ ਨਾ ਬਣਾਉਣ ਕਾਰਨ ਆਪਣੀ ਮਾਂ ਅਤੇ ਭੈਣ ਨੂੰ ਜਾਨ ਤੋਂ ਮਾਰ ਸਕਦਾ ਹੈ? ਤੁਹਾਡਾ ਜਵਾਬ ਹੋਵੇਗਾ ਨਹੀਂ,ਅਜਿਹਾ ਨਹੀਂ ਹੋ ਸਕਦਾ। ਪਰ ਕਰਨਾਟਕ ਦੇ ਉੱਤਰਾ ਕੰਨੜ ਜ਼ਿਲੇ ਦੇ ਕੋਡਾਗੋਡੂ 'ਚ ਵੀਰਵਾਰ ਨੂੰ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਦਿਲ ਦਹਿਲਾ ਦੇਣ ਵਾਲਾ ਹੈ। ਦਰਅਸਲ ਇੱਥੇ ਇਕ ਨੌਜਵਾਨ ਨੇ ਸੰਭਰ ਸੁਆਦ ਨਾ ਬਣਾਉਣ 'ਤੇ ਆਪਣੀ ਮਾਂ ਅਤੇ ਭੈਣ ਦੀ ਗੋਲੀ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ।ਇਹ ਘਟਨਾ ਬੁੱਧਵਾਰ ਨੂੰ ਵਾਪਰੀ ਜਿਸ ਤੋਂ ਬਾਅਦ 24 ਸਾਲਾਂ ਮੁਲਜ਼ਮ ਮੰਜੂਨਾਥ ਹਸਲਰ ਨੂੰ ਪੁਲਿਸ ਨੇ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ। ਨੌਜਵਾਨ ਨੇ ਜਿਨ੍ਹਾਂ ਦਾ ਕਤਲ ਕੀਤਾ ਹੈ ਉਨ੍ਹਾਂ ਦੀ ਪਹਿਚਾਣ ਮੰਜੂਨਾਥ ਦੀ 42 ਸਾਲਾਂ ਮਾਂ ਪਾਰਵਤੀ ਨਰਾਇਣ ਹਸਲਰ ਅਤੇ 19 ਸਾਲਾਂ ਭੈਣ ਰਾਮਿਆ ਨਰਾਇਣ ਹਸਲਰ ਦੇ ਤੌਰ 'ਤੇ ਹੋਈ ਹੈ।

ਮਾਂ ਵੱਲੋਂ ਕਰਜ਼ਾ ਲੈ ਕੇ ਭੈਣ ਲਈ ਫੋਨ ਖਰੀਦਣ ਦਾ ਕੀਤਾ ਵਿਰੋਧ

ਮਿਲੀ ਜਾਣਕਾਰੀ ਮੁਤਾਬਕ ਮੰਜੂਨਾਥ ਆਪਣੀ ਮਾਂ ਦੇ ਵੱਲੋਂ ਬਣਾਏ ਗਏ ਸਾਂਬਰ ਨੂੰ ਲੈ ਕੇ ਝਗੜਾ ਕੀਤਾ । ਇੰਨਾ ਹੀ ਨਹੀਂ ਉਸ ਨੇ ਆਪਣੀ ਮਾਂ ਤੋਂ ਕਰਜ਼ਾ ਲੈ ਕੇ ਆਪਣੀ ਭੈਣ ਲਈ ਫੋਨ ਖਰੀਦਣ ਦਾ ਵੀ ਵਿਰੋਧ ਕੀਤਾ।

ਪੁਲਿਸ ਨੇ ਮਾਮਲਾ ਦਰਜ਼ ਕਰ ਨੇ ਕਾਰਵਾਈ ਕੀਤੀ ਸ਼ੁਰੂ

ਇਸ ਮਾਮਲੇ ਵਿੱਚ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਮਾਮਲਾ ਉਦੋਂ ਵਿਗੜ ਗਿਆ ਜਦੋਂ ਉਸ ਦੀ ਮਾਂ ਨੇ ਉਸ ਨੂੰ ਪੁੱਛਿਆ ਕਿ ਉਹ ਆਪਣੀ ਧੀ ਲਈ ਫ਼ੋਨ ਖਰੀਦੇਗੀ ਜਾਂ ਨਹੀਂ, ਇਸ ਬਾਰੇ ਫ਼ੈਸਲਾ ਕਰਨ ਵਾਲਾ ਕੌਣ ਹੈ ? ਜਿਸ ਤੋਂ ਬਾਅਦ ਮੰਜੂਨਾਥ ਨੂੰ ਗੁੱਸਾ ਚੜ੍ਹ ਗਿਆ ਅਤੇ ਉਸ ਨੇ ਘਰ ਵਿੱਚ ਪਈ ਦੇਸੀ ਬੰਦੂਕ ਦੇ ਨਾਲ ਆਪਣੀ ਭੈਣ ਅਤੇ ਮਾਂ ਨੂੰ ਗੋਲੀ ਮਾਰ ਦਿੱਤੀ। ਇਸ ਸਾਰੀ ਵਾਰਦਾਤ ਦਾ ਪਤਾ ਉਸ ਵੇਲਾ ਲੱਗਿਆ ਮੁਲਜ਼ਮ ਦੇ ਪਿਤਾ ਨੇ ਘਰ ਆ ਕੇ ਆਪਣੇ ਬੇਟੇ ਦੇ ਖਿਲਾਫ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

Published by:Shiv Kumar
First published:

Tags: Food, Karnataka, Mother, Murder, Sister, Son