ਕਰਨਾਟਕ ਵਿਖੇ 6 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ‘ਇੰਡੀਆ ਐਨਰਜੀ ਵੀਕ’ ਪ੍ਰੋਗਰਾਮ ਦਾ ਉਦਘਾਟਨ ਕੀਤਾ ਜਾਵੇਗਾ। ਇਸ ਦੌਰਾਨ ਪੀਐਮ ਮੋਦੀ ਕਈ ਹੋਰ ਪ੍ਰੋਗਰਾਮਾਂ ਦੇ ਵਿੱਚ ਵੀ ਹਿੱਸਾ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਮੋਦੀ 6 ਫਰਵਰੀ ਨੂੰ ਸਵੇਰੇ 10.55 ਵਜੇ ਬੈਂਗਲੁਰੂ ਪਹੁੰਚਣ ਤੋਂ ਬਾਅਦ ਬੈਂਗਲੁਰੂ ਇੰਟਰਨੈਸ਼ਨਲ ਐਗਜ਼ੀਬਿਸ਼ਨ ਸੈਂਟਰ ਵਿਖੇ ਇੰਡੀਆ ਐਨਰਜੀ ਵੀਕ ਦਾ ਉਦਘਾਟਨ ਵੀ ਕਰਨਗੇ।
ਇਸ ਤੋਂ ਇਲਾਵਾ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਬੈਂਗਲੁਰੂ ਦੇ ਵਿੱਚ 20% ਈਥਾਨੌਲ ਬਲੈਂਡਡ ਪੈਟਰੋਲ (ਈ-20) ਲਾਂਚ ਕੀਤਾ ਜਾਵੇਗਾ। ਇੰਡੀਆ ਐਨਰਜੀ ਵੀਕ 2023 ਦੇ ਵਿੱਚ 30 ਤੋਂ ਵੱਧ ਊਰਜਾ ਮੰਤਰੀ, 50 ਸੀੲਓ ਅਤੇ 10,000 ਤੋਂ ਵੱਧ ਡੈਲੀਗੇਟਾਂ ਦੇ ਵੱਲੋਂ ਹਿੱਸਾ ਲੈਣ ਦੀ ਉਮੀਦ ਜਤਾਈ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਇਹ ਭਾਰਤ ਨੂੰ ਗਲੋਬਲ ਆਰਥਿਕ ਵਿਕਾਸ ਦੇ ਇੰਜਨ ਅਤੇ ਗਲੋਬਲ ਖਪਤ ਲਈ ਇੱਕ ਡ੍ਰਾਈਵਰ ਦੇ ਤੌਰ 'ਤੇ ਕੰਮ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰੇਗਾ ਇੱਕ ਉਤਸ਼ਾਹਜਨਕ ਅਤੇ ਨਿਵੇਸ਼-ਅਨੁਕੂਲ ਵਾਤਾਵਰਣ ਅਤੇ ਇੱਕ ਹੁਨਰਮੰਦ ਕਰਮਚਾਰੀ ਦੇ ਵੱਲੋਂ ਸਮਰਥਤ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਸਵਦੇਸ਼ੀ ਸੋਲਰ-ਇਲੈਕਟ੍ਰਿਕ ਕੁੱਕਟੌਪ ਵੀ ਲਾਂਚ ਕਰਨਗੇ, ਜੋ ਘਰਾਂ ਨੂੰ ਘੱਟ-ਕਾਰਬਨ, ਘੱਟ ਲਾਗਤ ਵਾਲੇ ਖਾਣਾ ਪਕਾਉਣ ਦਾ ਵਿਕਲਪ ਮੁਹੱਈਆ ਕਰਵਾਏਗਾ ।ਇਸ ਸਬੰਧੀ ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ 2014 ਦੇ ਵਿੱਚ 1.4 ਪ੍ਰਤੀਸ਼ਤ ਈਥਾਨੌਲ ਬਲੈਂਡਿੰਗ ਸ਼ੁਰੂ ਕੀਤੀ ਸੀ ਅਤੇ ਨਵੰਬਰ 2022 ਦੇ ਟੀਚੇ ਤੋਂ ਪੰਜ ਮਹੀਨੇ ਪਹਿਲਾਂ 10 ਪ੍ਰਤੀਸ਼ਤ ਮਿਸ਼ਰਣਹਾਸਲ ਕਰ ਲਿਆ ਗਿਆ ਸੀ ।ਉਨ੍ਹਾਂ ਨੇ ਦੱਸਿਆ ਕਿ 20 ਪ੍ਰਤੀਸ਼ਤ ਮਿਸ਼ਰਣ ਦਾ ਅਸਲ ਟੀਚਾ 2030 ਸੀ, ਅਸੀਂ ਇਸ ਦੇ ਵਿੱਚ 2025 ਅਤੇ ਫਿਰ 2023 ਤੱਕ ਸੋਧ ਕੀਤੀ ਹੈ।
ਦਰਅਸਲ ਇੰਡੀਆ ਐਨਰਜੀ ਵੀਕ 2023 ਦੌਰਾਨ 19 ਰਣਨੀਤਕ ਕਾਨਫਰੰਸ ਸੈਸ਼ਨ ਕਰਵਾਏ ਜਾਣਗੇ। ਜਿਨ੍ਹਾਂ ਦੇ ਰਾਹੀਂ ਊਰਜਾ ਮੰਤਰੀਆਂ ਦੇ ਪੈਨਲ ਵੱਖ-ਵੱਖ ਦੇਸ਼ਾਂ ਦੀਆਂ ਊਰਜਾ ਕੰਪਨੀਆਂ ਦੇ ਸੀ.ਈ.ਓ./ਨੇਤਾ ਪੂਰੇ ਊਰਜਾ ਖੇਤਰ ਨੂੰ ਕਵਰ ਕਰਨ ਵਾਲੇ ਕਈ ਮੁੱਦਿਆਂ 'ਤੇ ਚਰਚਾ ਕਰਨਗੇ ਅਤੇ ਇਸ ਨੂੰ ਲੈ ਕੇ ਵਿਚਾਰ ਚਰਚਾ ਵੀ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bengaluru, Ethanol blended petrol, Karnataka, Prime minister Narendra Modi