ਅਧਿਆਪਕ ਨੇ ਵਿਦਿਆਰਥੀਆਂ ਨੂੰ ਜ਼ਮੀਨ ਦੇਣ ਦਾ ਕੀਤਾ ਐਲਾਨ, ਕਾਰਨ ਜਾਣ ਕਰੋਗੇ ਸਲਾਮ

News18 Punjabi | News18 Punjab
Updated: February 14, 2020, 7:24 PM IST
share image
ਅਧਿਆਪਕ ਨੇ ਵਿਦਿਆਰਥੀਆਂ ਨੂੰ ਜ਼ਮੀਨ ਦੇਣ ਦਾ ਕੀਤਾ ਐਲਾਨ, ਕਾਰਨ ਜਾਣ ਕਰੋਗੇ ਸਲਾਮ
ਅਧਿਆਪਕ ਨੇ ਵਿਦਿਆਰਥੀਆਂ ਨੂੰ ਜ਼ਮੀਨ ਦੇਣ ਦਾ ਕੀਤਾ ਐਲਾਨ, ਕਾਰਨ ਜਾਣ ਕਰੋਗੇ ਸਲਾਮ

ਕੰਨੂਰ ਜ਼ਿਲ੍ਹਾ ਦੇ ਮਇਅਲ ਪੰਚਾਇਤ ਦੇ ਕਾਇਰਲਮ ਦੇ ਕੋਲ ਹਾਈ ਸਕੂਲ ਦੇ ਅਧਿਆਪਕ ਕੇਸੀ ਰਾਜਨ 35 ਸਾਲ ਤੱਕ ਪੜਾਉਣ ਤੋਂ ਬਾਅਦ 31 ਮਾਰਚ ਨੂੰ ਰਿਟਾਇਰ ਹੋ ਰਹੇ ਹਨ। ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਜ਼ਮੀਨ ਵੰਡਣ ਦਾ ਫੈਸਲਾ ਕੀਤਾ ਹੈ।

  • Share this:
  • Facebook share img
  • Twitter share img
  • Linkedin share img
‘ਇਕ ਸਿੱਖਿਅਕ ਦਾ ਕੰਮ ਸਿਰਫ ਪੜਾਉਣਾ ਹੀ ਨਹੀਂ ਹੁੰਦਾ ਹੈ। ਉਸ ਵਿਚ ਆਪਣੇ ਵਿਦਿਆਰਥੀਆਂ ਦੀ ਮੁਸ਼ਕਲਾਂ ਨੂੰ ਸਮਝਣ ਦੀ ਯੋਗਤਾ ਵੀ ਹੋਣੀ ਚਾਹੀਦੀ ਹੈ। ਕਲਾਸ ਵਿਚ ਹਰ ਕੋਈ ਖੁਸ਼ ਦਿੱਖ ਸਕਦਾ ਹੈ। ਪਰ ਇਕ ਚੰਗਾ ਅਧਿਆਪਕ ਉਹ ਹੈ ਜੋ ਭਾਵਨਾਵਾਂ ਦੀ ਇਸ ਦੁਨੀਆ ‘ਚ ਕੁਝ ਵਿਦਿਆਰਥੀਆਂ ਦੀ ਅਣਕਹੀਆਂ ਦੁੱਖ ਭਰੀ ਕਹਾਣੀਆਂ ਦੀ ਪਛਾਣ ਕਰ ਸਕੇ’। ਇਹ ਕਹਿਣਾ ਹੈ ਕੇਸੀ ਰਾਜਨ ਦਾ, ਜੋ ਕੰਨੂਰ ਜਿਲ੍ਹਾ ਦੇ ਮਇਅਲ ਪੰਚਾਇਤ ਦੇ ਕਾਇਰਲਮ ਦੇ ਕੋਲ ਇਕ ਹਾਈ ਸਕੂਲ ਚ ਅਧਿਆਪਕ ਹਨ। ਰਾਜਨ 35 ਸਾਲ ਤੱਕ ਪੜਾਉਣ ਤੋਂ ਬਾਅਦ 31 ਮਾਰਚ ਨੂੰ ਰਿਟਾਇਰ ਹੋ ਰਹੇ ਹਨ ਅਤੇ ਇਸ ਤੋਂ ਪਹਿਲਾਂ ਉਹ ਆਪਣੇ ਚਾਰ ਵਿਦਿਆਰਥੀਆਂ ‘ਚ ਪੰਜ ਸੈਂਟ ਜ਼ਮੀਨ ਵੰਡਣਗੇ। ਰਾਜਨ ਦਾ ਇਨ੍ਹਾਂ ਵਿਦਿਆਰਥੀਆਂ ਨੂੰ ਜ਼ਮੀਨ ਵੰਡਣ ਦੇ ਪਿੱਛੇ ਕਾਰਨ ਹੈ।

‘ਕੁਝ ਸਮੇਂ ਪਹਿਲਾਂ ਹੀ ਮੈਂ ਨੌਵੀਂ ਜਮਾਤ ਦੀ ਇਕ ਵਿਦਿਆਰਥਣ ਦੇ ਪਿਛੋਕੜ ਬਾਰੇ ਪਤਾ ਕੀਤਾ ਜੋ ਕਲਾਸ ਤੋਂ ਬਰਾਬਰ ਗੈਰਹਾਜਿਰ ਰਹਿੰਦੀ ਸੀ। ਜਦੋਂ ਮੈਂ ਇਸਦਾ ਕਾਰਨ ਪਤਾ ਕਰਨਾ ਚਾਹਿਆ ਤਾਂ ਮੈਨੂੰ ਪਤਾ ਲੱਗਾ ਕਿ ਉਸਦੇ ਕੋਲ ਘਰ ਨਹੀਂ ਹੈ ਅਤੇ ਉਸਦਾ ਪਰਿਵਾਰ ਬਹੁਤ ਹੀ ਖਰਾਬ ਹਾਲਤ ਵਿਚ ਰਹਿ ਰਿਹਾ ਹੈ ਅਤੇ ਉਸਦੇ ਪਿਤਾ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ, ਫਿਰ ਉਸਦਾ ਭਰਾ ਵੀ ਸਰੀਰਕ ਪੱਖੋਂ ਠੀਕ ਨਹੀਂ ਹੈ। ਰਾਜਨ ਨੇ ਨਿਊਜ਼18 ਡਾਟਕਾਮ ਦੇ ਨਾਲ ਗੱਲਬਾਤ ‘ਚ ਇਹ ਕਿਹਾ ਜੋ ਕੰਨੂਰ ਸ਼ਹਿਰ ਦੇ ਕੋਲ ਪੁਝਾਥੀ ਜੀਐਚਐਸਏਐਸ ਵਿਚ ਪੜਾਉਂਦੇ ਹਨ।

ਇਸ ਲਈ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੀ ਜ਼ਮੀਨ ਦਾ ਕੁਝ ਹਿੱਸਾ ਇਨ੍ਹਾਂ ਵਿਦਿਆਰਥੀਆਂ ਨੂੰ ਦੇਣਗੇ। ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਕੇਸੀ ਰਾਜਨ ਨੇ ਆਪਣੇ ਚਾਰ ਵਿਦਿਆਰਥੀਆਂ ਵਿਚੋਂ ਸਾਰਿਆਂ ਨੂੰ ਪੰਜ-ਪੰਜ ਸੈਂਟ ਜ਼ਮੀਨ ਦੇਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਦੀ ਪਹਿਚਾਣ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਮਦਦ ਨਾਲ ਕੀਤੀ ਹੈ, ਜਿਸ ਵਿਚ ਉਨ੍ਹਾਂ ਦੀ ਪਤਨੀ ਇਕੇ ਰੇਥੀ ਅਤੇ ਉਨ੍ਹਾਂ ਦੀ ਭੈਣ ਵੀ ਸ਼ਾਮਿਲ ਹਨ, ਜੋ ਆਪ ਇਕ ਅਧਿਆਪਕ ਹਨ। ਜ਼ਮੀਨ ਪਾਉਣ ਵਾਲੇ ਵਿਦਿਆਰਥੀ ਨਰਸਰੀ ਤੋਂ ਸਤਵੀਂ ਜਮਾਤ ਤੱਕ ਦੇ ਹਨ ਅਤੇ ਉਨ੍ਹਾਂ ਦੀ ਪਹਿਚਾਣ ਜਾਹਿਰ ਨਹੀਂ ਕੀਤੀ ਜਾਵੇਗੀ। ਸਾਡੀ ਮਦਦ ਦੇ ਨਾਲ ਉਨ੍ਹਾਂ ਨੂੰ ਇਹ ਮਹਿਸੂਸ ਨਹੀਂ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਤੋਂ ਘੱਟ ਹਨ। ਇਸ ਲਈ ਮੈਂ ਸੋਚਿਆ ਕਿ ਅਸੀਂ ਇਨ੍ਹਾਂ ਵਿਦਿਆਰਥੀਆਂ ਦੀ ਪਹਿਚਾਣ ਜਾਹਿਰ ਨਹੀਂ ਕਰਾਂਗੇ।

ਰਾਜਨ ਕੇਰਲ ਪ੍ਰਦੇਸ਼ ਸਕੂਲ ਅਧਿਆਪਕ ਐਸੋਸੀਏਸ਼ਨ (ਕੇਪੀਐਸਟੀਏ) ਦੇ ਆਗੂ ਹਨ। ਇਹ ਐਸੋਸੀਏਸ਼ਨ ਕਾਂਗਰਸ-ਸਮਰਥਕ ਅਧਿਆਪਕਾਂ ਦਾ ਐਸੋਸੀਏਸ਼ਨ ਹੈ ਅਤੇ ਪਰਿਵਾਰ ਨੇ ਜ਼ਮੀਨ ਦੇਣ ਦੇ ਲਈ ਵਿਦਿਆਰਥੀਆਂ ਦੀ ਚੋਣ ਜਾਤੀ, ਧਰਮ ਜਾਂ ਰਾਜਨੀਤੀ ਦੇ ਅਧਾਰ ਤੇ ਨਹੀਂ ਕੀਤੀ ਹੈ। ਰਾਜਨ ਨੇ ਕਿਹਾ ਕਿ ਕਈ ਲੋਕ ਮੇਰੇ ਤੋਂ ਵਿਦਿਆਰਥੀਆਂ ਦੀ ਚੋਣ ਬਾਰੇ ਅਤੇ ਪਰਿਵਾਰ ਦੀ ਰਾਜਨੀਤੀ ਦੇ ਬਾਰੇ ‘ਚ ਪੁੱਛਦੇ ਹਨ। ਵਿਦਿਆਰਥੀਆਂ ਦਾ ਧਰਮ ਅਤੇ ਉਨ੍ਹਾਂ ਦੇ ਪਰਿਵਾਰ ਦੀ ਰਾਜਨੀਤੀ ਇਸ ਚੋਣ ਦਾ ਅਧਾਰ ਨਹੀਂ ਰਿਹਾ ਹੈ।ਰਾਜਨ ਦੇ ਮੁਤਾਬਿਕ, ਇਸ ਸਮਾਗਮ ਦੇ ਬਾਰੇ ‘ਚ ਜਿਆਦਾ ਲੋਕਾਂ ਨੂੰ ਪਤਾ ਉਸ ਸਮੇਂ ਲੱਗਾ ਜਦੋਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਉਮੇਨ ਚਾਂਡੀ 24 ਫਰਵਰੀ ਨੂੰ ਇਕ ਸਮਾਗਮ ਵਿਚ ਵਿਦਿਆਰਥੀਆਂ ਦੇ ਪਰਿਵਾਰ ਨੂੰ ਟਾਇਟਲ ਡੀਡਜ਼ ਵੰਡਣ ਤੇ ਰਾਜੀ ਹੋ ਗਏ। ਕੰਨੂਰ ਦੇ ਸੰਸਦ ਸੁਧਾਕਰਣ ਵਿੱਤੀ ਸਹਾਇਤਾ ਦੀ ਪਹਿਲੀ ਕਿਸਤ ਵੰਡਣਗੇ। ਅਸੀਂ ਹਰ ਪਰਿਵਾਰ ਦੇ ਲਈ ਇਕ ਲੱਖ ਰੁਪਏ ਜਮਾ ਕਰਨ ਦੀ ਯੋਜਨਾ ਬਣਾਈ ਹੈ ਅਤੇ ਦੋ ਲੱਖ ਰੁਪਏ ਕੇਪੀਐਸਟੀਏ ਸੰਗਠਨ ਦਵੇਗਾ। ਸਾਨੂੰ ਉਮੀਦ ਹੈ ਕਿ ਕੁਝ ਸੁਭਚਿੰਤਕ ਵੀ ਬਾਕੀ ਰਾਸ਼ੀ ਦਾ ਯੋਗਦਾਨ ਪਾਉਗੇ।

ਪੰਜ ਸੈਂਟ ਦਾ ਪਲਾਟ ਜਿਸਦੇ ਨਾਲ ਤਿੰਨ ਮੀਟਰ ਦੀ ਰੋਡ ਹੈ, ਉਨ੍ਹਾਂ ਨੇ ਆਪਣੀ ਜੱਦੀ ਜਾਇਦਾਦ ਵਿਚੋਂ ਦਿੱਤਾ ਹੈ, ਜੋ ਥਲੀਪਰਮਬ ਵਿਧਾਨ ਸਭਾ ਹਲਕਾ ਵਿਚ ਹੈ। ਇਸ ਜ਼ਮੀਨ ਦੇ ਵਿਦਿਆਰਥੀਆਂ ਦੀਆਂ ਮਾਤਾਵਾਂ ਦੇ ਨਾਮ ਵੀਰਵਾਰ ਨੂੰ ਰਜਿਸਟਰੀ ਕਰ ਦਿੱਤੀ ਗਈ ਅਤੇ ਇਸ ਵਿਚ ਇਹ ਸ਼ਰਤ ਜੋੜੀ ਗਈ ਹੈ ਕਿ ਉਹ ਇਸ ਨੂੰ ਅਗਲੇ 20 ਸਾਲ ਤੱਕ ਨਹੀਂ ਬੇਚ ਸਕਣਗੇ। ਰਾਜਨ ਨੇ ਕਿਹਾ ਕਿ ਇਹ ਜ਼ਮੀਨ ਵਿਦਿਆਰਥੀਆਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਤੱਕ ਸੁਰੱਖਿਆ ਦੇਣ ਦੇ ਲਈ ਹੈ।

 
First published: February 14, 2020, 7:24 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading