ਲੋਕਾਂ ਦੇ ਵੱਲੋਂ ਤਸਕਰੀ ਦੇ ਨਿੱਤ ਨਵੇਂ-ਨਵੇਂ ਤਰੀਕੇ ਇਜ਼ਾਤ ਕੀਤੇ ਜਾ ਰਹੇ ਹਨ । ਹਾਲ ਹੀ ਵਿੱਚ ਕੋਲਕਾਤਾ ਹਵਾਈ ਅੱਡੇ 'ਤੇ ਵਿਦੇਸ਼ੀ ਕਰੰਸੀ ਦੀ ਬਰਾਮਦਗੀ ਨੂੰ ਲੈ ਕੇ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।ਦਰਅਸਲ ਕੋਲਕਾਤਾ ਹਵਾਈ ਅੱਡੇ 'ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਬੈਂਕਾਕ ਜਾਣ ਵਾਲੇ ਇੱਕ ਮੁਤਾਫਰ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਸ ਦੌਰਾਨ ਉਹ ਅਧਿਕਾਰੀ ਵੀ ਹੱਕੇ-ਬੱਕੇ ਰਹਿ ਗਏ। ਕਿਉਂਕਿ ਸਮਾਨ ਦੀ ਤਲਾਸ਼ੀ ਦੌਰਾਨ ਗੁਟਖੇ ਦੇ ਪੈਕਟਾਂ ਦੇ ਵਿੱਚੋਂ 40 ਹਜ਼ਾਰ ਅਮਰੀਕੀ ਡਾਲਰ ਬਰਾਮਦ ਕੀਤੇ ਗਏ ਹਨ।
ਅਮਰੀਕੀ ਡਾਲਰਾਂ ਦੀ ਬਰਾਮਸਗੀ ਬਾਬਤ ਕਸਟਮ ਅਧਿਕਾਰੀਆਂ ਦੇ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ। ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਸਟਮ ਦੇ ਅਧਿਕਾਰੀ ਗੁਟਖੇ ਦੇ ਪੈਕਟਾਂ ਨੂੰ ਖੋਲ੍ਹ ਰਹੇ ਹਨ ਅਤੇ ਉਨ੍ਹਾਂ ਦੇ ਵਿਚੋਂ ਅਮਰੀਕੀ ਡਾਲਰ ਨਿਕਲ ਰਹੇ ਹਨ। ਗੁਟਖੇ ਦੇ ਪੈਕਟਾਂ ਵਿੱਚੋਂ ਅਮਰੀਕੀ ਡਾਲਰ ਮਿਲਣ 'ਤੇ ਕਸਟਮ ਦੇ ਅਧਿਕਾਰੀ ਵੀ ਖੁਦ ਹੈਰਾਨ ਰਹਿ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਦੇ ਵਿੱਚ ਹੀ ਕੋਲਕਾਤਾ ਵਿੱਚ ਵਿਦੇਸ਼ੀ ਕਰੰਸੀ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰ ਇਹ ਪਹਿਲੀ ਵਾਰ ਹੈ ਕਿ ਜਦੋਂ ਗੁਟਖੇ ਦੇ ਪੈਕਟਾਂ ਦੇ ਵਿੱਚੋਂ ਵਿਦੇਸ਼ ਕਰੰਸੀ ਬਰਾਮਦ ਕੀਤੀ ਗਈ ਹੈ। ਕਸਟਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਅਧਿਕਾਰੀਆਂ ਨੇ ਬੈਂਕਾਕ ਜਾਣ ਵਾਲੀ ਤੈਅ ਇੱਕ ਪੈਕਸ ਨੂੰ ਰੋਕਿਆ। ਉਸ ਦੇ ਚੈਕ-ਇਨ ਬੈਗੇਜ ਦੀ ਤਲਾਸ਼ੀ ਲਈ ਤਾਂ ਗੁਟਖਾ ਪਾਊਚ ਦੇ ਅੰਦਰੋਂ ਯੂਐੱਸ $4000 (ਕੀਮਤ ₹3278000) ਬਰਾਮਦ ਹੋਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: American dollar, Custom, Kolkata, National news