ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਇੱਕ ਮੁਸਲਿਮ ਕੁੜੀ ਨੇ ਸਨਾਤਨ ਧਰਮ ਨੂੰ ਅਪਣਾ ਕੇ ਆਪਣੇ ਹਿੰਦੂ ਪ੍ਰੇਮੀ ਨਾਲ ਮੰਦਰ ਵਿੱਚ ਸੱਤ ਫੇਰੇ ਲੈ ਕੇ ਵਿਆਹ ਕਰਵਾਇਆ। ਦਰਅਸਲ ਮੰਦਸੌਰ ਵਿੱਚ ਪਿਛਲੇ ਕੁਝ ਮਹੀਨਿਆਂ 'ਚ ਇੱਕ ਤੋਂ ਬਾਅਦ ਇੱਕ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿਸੇ ਮੁਸਲਿਮ ਲੜਕੀ ਨੇ ਹਿੰਦੂ ਧਰਮ ਅਪਣਾ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ ਹੋਵੇ। ਇਸ ਵਾਰ ਗੁਨਾ ਦੀ ਨਾਜ਼ਨੀਨ ਬਾਨੋ ਨੇ ਆਪਣੇ ਪ੍ਰੇਮੀ ਨਾਲ ਵਿਆਹ ਕਰਨ ਲਈ ਆਪਣਾ ਧਰਮ ਬਦਲ ਲਿਆ ਅਤੇ ਨੈਨਸੀ ਗੋਸਵਾਮੀ ਬਣ ਗਈ ਹੈ।
6 ਮਹੀਨੇ ਪਹਿਲਾਂ ਹੋ ਗਏ ਸਨ ਘਰੋਂ ਫਰਾਰ
ਦਰਅਸਲ ਗੁਨਾ ਦੀ ਨਾਜ਼ਨੀਨ ਨੂੰ ਕਿਸੇ ਹੋਰ ਧਰਮ ਦੇ ਨੌਜਵਾਨ ਨਾਲ ਪਿਆਰ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਧਰਮ ਦੀਆਂ ਕੰਧਾਂ ਤੋੜ ਕੇ ਸਨਾਤਨ ਧਰਮ ਅਪਣਾ ਲਿਆ । ਫਿਰ ਉਹ ਆਪਣੇ ਹਿੰਦੂ ਪ੍ਰੇਮੀ ਨਾਲ ਰਹਿਣ ਲੱਗ ਪਈ। ਅਸਲ 'ਚ ਗੁਨਾ ਜ਼ਿਲ੍ਹੇ ਦੇ ਕੁੰਭਰਾਜ ਦੇ ਰਹਿਣ ਵਾਲੇ ਮੁਹੰਮਦ ਜ਼ਫਰ ਦੀ ਬੇਟੀ ਨਾਜ਼ਨੀਨ ਬਾਨੋ ਨੂੰ ਦੀਪਕ ਇੰਨਾ ਪਸੰਦ ਆਇਆ ਕਿ ਉਹ ਸੋਸ਼ਲ ਮੀਡੀਆ 'ਤੇ ਉਸ ਨੂੰ ਫਾਲੋ ਕਰਨ ਲੱਗੀ। ਹੌਲੀ-ਹੌਲੀ ਇਸ ਐਪ 'ਤੇ ਦੋਵਾਂ ਵਿਚਾਲੇ ਗੱਲਬਾਤ ਵੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨਾਲ ਫੋਨ 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਕੁਝ ਹੀ ਸਮੇਂ ਵਿੱਚ ਇਹ ਗੱਲਬਾਤ ਪਿਆਰ ਵਿੱਚ ਬਦਲ ਗਈ। ਇਹ ਦੋਵੇਂ 6 ਮਹੀਨੇ ਪਹਿਲਾਂ ਬਿਨਾਂ ਦੱਸੇ ਘਰੋਂ ਭੱਜ ਗਏ ਸਨ। ਦੋਵੇਂ ਇੱਕ ਦੂਜੇ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦੇ ਸਨ। ਹਾਲਾਂਕਿ ਹਿੰਦੂ ਅਤੇ ਮੁਸਲਿਮ ਹੋਣ ਕਾਰਨ ਉਨ੍ਹਾਂ ਨੂੰ ਵਿਆਹ ਕਰਨ ਦੀ ਇਜਾਜ਼ਤ ਨਹੀਂ ਸੀ।
ਕਾਨੂੰਨ ਰਾਹੀਂ ਨਾਜ਼ਨੀਨ ਨੇ ਸਨਾਤਨ ਧਰਮ ਅਪਣਾਇਆ
ਦੀਪਕ ਨੇ ਕੁਝ ਦਿਨ ਪਹਿਲਾਂ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਨਾਜ਼ਨੀਨ ਸਨਾਤਨ ਧਰਮ ਅਪਨਾਉਣਾ ਚਾਹੁੰਦੀ ਹੈ। ਨੌਜਵਾਨ ਦੇ ਪਿਤਾ ਨੇ ਇਸ ਸਬੰਧੀ ਮੰਦਸੌਰ ਦੇ ਚੈਤੰਨਿਆ ਸਿੰਘ ਰਾਜਪੂਤ ਨਾਲ ਗੱਲ ਕੀਤੀ। ਇਸ ਤੋਂ ਬਾਅਦ ਕੁਝ ਸਮਾਂ ਪਹਿਲਾਂ ਨਾਜ਼ਨੀਨ ਬਾਨੋ ਗਾਇਤਰੀ ਮੰਦਰ 'ਚ ਸਨਾਤਨ ਧਰਮ ਗ੍ਰਹਿਣ ਕਰਕੇ ਨੈਨਸੀ ਗੋਸਵਾਮੀ ਬਣ ਗਈ ਸੀ। ਇਸ ਤੋਂ ਬਾਅਦ ਨੈਨਸੀ ਅਤੇ ਦੀਪਕ ਨੇ ਮੰਦਰ 'ਚ ਸੱਤ ਫੇਰੇ ਲੈ ਕੇ ਵਿਆਹ ਕਰਵਾ ਲਿਆ। ਨੈਨਸੀ ਗੋਸਵਾਮੀ ਦੀ ਉਮਰ 19 ਸਾਲ ਦੀ ਹੈ। ਉਸ ਨੇ ਨੌਵੀਂ ਜਮਾਤ ਤੱਕ ਵੀ ਪੜ੍ਹਾਈ ਕੀਤੀ ਹੈ। ਜਦਕਿ ਦੀਪਕ ਦੀ ਉਮਰ 22 ਸਾਲ ਹੈ ਅਤੇ ਉਹ ਬੀ.ਕਾਮ ਪਹਿਲੇ ਸਾਲ ਦਾ ਵਿਿਦਆਰਥੀ ਹੈ।
ਕੌਣ ਹੈ ਚੈਤਨਿਆ ਜਿਸ ਨੇ ਕਰਵਾਇਆ ਦੀਪਕ-ਨੈਨਸੀ ਦਾ ਵਿਆਹ?
ਤੁਹਾਨੂੰ ਦੱਸ ਦਈਏ ਕਿ ਮੰਦਸੌਰ ਵਿੱਚ ਕੁਝ ਮਹੀਨਿਆਂ ਵਿੱਚ ਹੀ 5 ਮੁਸਲਮਾਨਾਂ ਨੇ ਸਨਾਤਨ ਧਰਮ ਨੂੰ ਅਪਣਾ ਲਿਆ ਹੈ। ਇਨ੍ਹਾਂ ਵਿੱਚੋਂ ਚਾਰ ਕੇਸਾਂ ਵਿੱਚ ਚੈਤਨਿਆ ਸਿੰਘ ਰਾਜਪੂਤ ਨੇ ਅਹਿਮ ਭੂਮਿਕਾ ਨਿਭਾਈ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਚੈਤੰਨਿਆ ਸਿੰਘ ਰਾਜਪੂਤ ਕੌਣ ਹੈ? ਦਰਅਸਲ ਪਹਿਲਾਂ ਚੈਤੰਨਿਆ ਖੁਦ ਜ਼ਫਰ ਸ਼ੇਖ ਸੀ। ਉਸ ਨੂੰ ਵੀ ਇੱਕ ਹਿੰਦੂ ਕੁੜੀ ਨਾਲ ਪਿਆਰ ਹੋ ਗਿਆ ਸੀ ਪਰ ਦੋਹਾਂ ਦੇ ਧਰਮ ਵਿਆਹ ਵਿੱਚ ਰੁਕਾਵਟ ਬਣ ਰਹੇ ਸਨ। ਇਸ 'ਤੇ ਜ਼ਫਰ ਸ਼ੇਖ ਨੇ ਕਾਨੂੰਨ ਅਨੁਸਾਰ ਸਨਾਤਨ ਧਰਮ ਅਪਣਾ ਲਿਆ ਅਤੇ ਚੈਤਨਯ ਸਿੰਘ ਰਾਜਪੂਤ ਬਣ ਗਿਆ। ਇਸ ਤੋਂ ਬਾਅਦ ਉਸ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰ ਲਿਆ। ਹੁਣ ਤੱਕ ਉਹ ਕਈ ਮੁਸਲਿਮ ਨੌਜਵਾਨਾਂ ਦੇ ਹਿੰਦੂ ਧਰਮ ਵਿੱਚ ਵਿਆਹ ਕਰਵਾ ਚੁੱਕੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Girl, Hindu, Love Marriage, Madhya pardesh, Muslim