Home /News /national /

Maharashtra: ਸ਼ਰਧਾਲੂਆਂ ਦੀ ਅਥਾਹ ਸ਼ਰਧਾ, ਸਿਰਫ 5 ਦਿਨਾਂ 'ਚ ਲਾਲਬਾਗ ਦੇ ਰਾਜੇ ਨੂੰ ਚੜ੍ਹਿਆ ਕਰੋੜਾਂ ਦਾ ਚੜ੍ਹਾਵਾ

Maharashtra: ਸ਼ਰਧਾਲੂਆਂ ਦੀ ਅਥਾਹ ਸ਼ਰਧਾ, ਸਿਰਫ 5 ਦਿਨਾਂ 'ਚ ਲਾਲਬਾਗ ਦੇ ਰਾਜੇ ਨੂੰ ਚੜ੍ਹਿਆ ਕਰੋੜਾਂ ਦਾ ਚੜ੍ਹਾਵਾ

Maharashtra: ਸ਼ਰਧਾਲੂਆਂ ਦੀ ਅਥਾਹ ਸ਼ਰਧਾ, ਸਿਰਫ 5 ਦਿਨਾਂ 'ਚ ਲਾਲਬਾਗ ਦੇ ਰਾਜੇ ਨੂੰ ਚੜ੍ਹਿਆ ਕਰੋੜਾਂ ਦਾ ਚੜ੍ਹਾਵਾ

Maharashtra: ਸ਼ਰਧਾਲੂਆਂ ਦੀ ਅਥਾਹ ਸ਼ਰਧਾ, ਸਿਰਫ 5 ਦਿਨਾਂ 'ਚ ਲਾਲਬਾਗ ਦੇ ਰਾਜੇ ਨੂੰ ਚੜ੍ਹਿਆ ਕਰੋੜਾਂ ਦਾ ਚੜ੍ਹਾਵਾ

ਮਹਾਰਾਸ਼ਟਰ ਵਿੱਚ ਗਣੇਸ਼ ਉਤਸਵ ਲੋਕ ਕਾਫੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਨ੍ਹੀ ਦਿਨੀਂ ਮੁੰਬਈ ਦੀ ਹਰ ਗਲੀ ਵਿਚ ਬੱਪਾ ਵਿਰਾਜਮਾਨ ਹਨ। ਇਸ ਦੇ ਨਾਲ ਹੀ ਮੁੰਬਈ ਦੇ ਸਭ ਤੋਂ ਮਸ਼ਹੂਰ ਗਣਪਤੀ ਬੱਪਾ ਯਾਨੀ ਲਾਲਬਾਗ ਦੇ ਰਾਜਾ ਵੀ ਆ ਗਏ ਹਨ। ਲਾਲਬਾਗ ਦੇ ਰਾਜੇ ਦੇ ਦਰਸ਼ਨਾਂ ਲਈ ਦੇਸ਼ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਹਨ। ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਲੋਕ ਵੀ ਆਪਣੇ ਲਾਡਲੇ ਬੱਪਾ ਨੂੰ ਲੱਖਾਂ ਦਾ ਚੜ੍ਹਾਵਾ ਦਿੰਦੇ ਹਨ।

ਹੋਰ ਪੜ੍ਹੋ ...
  • Share this:

    ਮੁੰਬਈ: ਮਹਾਰਾਸ਼ਟਰ ਵਿੱਚ ਗਣੇਸ਼ ਉਤਸਵ ਲੋਕ ਕਾਫੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਨ੍ਹੀ ਦਿਨੀਂ ਮੁੰਬਈ ਦੀ ਹਰ ਗਲੀ ਵਿਚ ਬੱਪਾ ਵਿਰਾਜਮਾਨ ਹਨ। ਇਸ ਦੇ ਨਾਲ ਹੀ ਮੁੰਬਈ ਦੇ ਸਭ ਤੋਂ ਮਸ਼ਹੂਰ ਗਣਪਤੀ ਬੱਪਾ ਯਾਨੀ ਲਾਲਬਾਗ ਦੇ ਰਾਜਾ ਵੀ ਆ ਗਏ ਹਨ। ਲਾਲਬਾਗ ਦੇ ਰਾਜੇ ਦੇ ਦਰਸ਼ਨਾਂ ਲਈ ਦੇਸ਼ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਹਨ। ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਲੋਕ ਵੀ ਆਪਣੇ ਲਾਡਲੇ ਬੱਪਾ ਨੂੰ ਲੱਖਾਂ ਦਾ ਚੜ੍ਹਾਵਾ ਦਿੰਦੇ ਹਨ। ਇਸ ਵਾਰ 5 ਦਿਨਾਂ 'ਚ ਕਰੋੜਾਂ ਰੁਪਏ ਬੱਪਾ ਨੂੰ ਭੇਟ ਕੀਤੇ ਗਏ ਹਨ, ਜਿਸ 'ਚ ਨਾ ਸਿਰਫ ਨਕਦੀ ਸਗੋਂ ਸੋਨੇ-ਚਾਂਦੀ ਦੇ ਗਹਿਣੇ ਵੀ ਚੜ੍ਹਾਏ ਗਏ ਹਨ। ਕਿਸੇ ਦੇ ਘਰ ਦੀ ਸੁੱਖਣਾ ਪੂਰੀ ਹੋਈ ਹੈ ਤਾਂ ਕਿਸੇ ਨੇ ਸੋਨੇ-ਚਾਂਦੀ ਦਾ ਬਣਿਆ ਘਰ ਵੀ ਭੇਟ ਕੀਤਾ ਹੈ।

    ਗਣੇਸ਼ ਤਿਉਹਾਰ ਦੇ ਪੰਜਵੇਂ ਦਿਨ ਜਦੋਂ ਲਾਲਬਾਗ ਦੇ ਰਾਜੇ ਦਾ ਦਾਨ ਪਾਤਰ ਖੋਲ੍ਹਿਆ ਗਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਇਸ ਦਾਨ ਪਾਤਰ ਵਿੱਚ ਵੱਡੀ ਗਿਣਤੀ ਵਿੱਚ ਨਕਦੀ ਅਤੇ ਸੋਨਾ-ਚਾਂਦੀ ਦਾ ਚੜ੍ਹਾਵਾ ਪਾਇਆ ਗਿਆ। ਪੰਜ ਦਿਨ ਚੱਲਣ ਵਾਲੇ ਦਾਨ ਪਾਤਰ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਜਿਸ ਵਿੱਚ 2 ਕਰੋੜ 49 ਲੱਖ 50 ਹਜ਼ਾਰ ਰੁਪਏ ਦੀ ਨਕਦੀ ਹੈ। ਨਾਲ ਹੀ ਸੋਨਾ 2518.780 ਗ੍ਰਾਮ ਅਤੇ ਚਾਂਦੀ 29164,000 ਗ੍ਰਾਮ ਹੈ।

    ਰਿਪੋਰਟ ਮੁਤਾਬਕ ਸਾਲ 2019 'ਚ ਸ਼ਰਧਾਲੂਆਂ ਨੇ ਲਾਲਬਾਗ ਦੇ ਚਰਨਾਂ 'ਚ 10 ਦਿਨਾਂ 'ਚ 8 ਕਰੋੜ ਦਾ ਚੜ੍ਹਾਵਾ ਚੜ੍ਹਾਇਆ ਸੀ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁੰਬਈ 'ਚ ਲਾਲਬਾਗ ਦੇ ਰਾਜਾ ਦਾ ਪੰਡਾਲ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਵਾਰ ਅਯੁੱਧਿਆ 'ਚ ਬਣੇ ਰਾਮ ਮੰਦਰ ਵਾਂਗ ਬੱਪਾ ਦਾ ਦਰਬਾਰ ਤਿਆਰ ਕੀਤਾ ਗਿਆ ਹੈ।  ਲਾਲਬਾਗ ਵਿੱਚ ਪੰਡਾਲ ਦੀ ਸਥਾਪਨਾ ਸਾਲ 1934 ਵਿੱਚ ਹੋਈ ਸੀ।

    ਦੱਸ ਦੇਈਏ ਕਿ ਇਸ ਵਾਰ ਲਾਲਬਾਗ ਦੇ ਰਾਜੇ ਦੀ ਮੂਰਤੀ 12 ਫੁੱਟ ਉੱਚੀ ਹੈ। ਭਗਵਾਨ ਗਣੇਸ਼ ਲਾਲ ਰੰਗ ਦੇ ਕੱਪੜੇ ਪਹਿਨੇ ਹੋਏ ਹਨ। ਮੰਨਿਆ ਜਾਂਦਾ ਹੈ ਕਿ ਇੱਥੇ ਬੱਪਾ ਦੇ ਦਰਸ਼ਨ ਕਰਨਾ ਬਹੁਤ ਭਾਗਾਂ ਵਾਲਾ ਮੰਨਿਆ ਜਾਂਦਾ ਹੈ।

    Published by:Drishti Gupta
    First published:

    Tags: Ganesh, Ganesh Chaturthi 2022, Ganesh festival, Lord Ganesh, Maharashtra, Mumbai