Home /News /national /

ਓਡੀਸ਼ਾ 'ਚ ਇੱਕ ਵਿਅਕਤੀ ਆਪਣੀ ਪਤਨੀ ਦੀ ਲਾਸ਼ ਕਈ ਕਿਲੋਮੀਟਰ ਤੱਕ ਮੋਢੇ 'ਤੇ ਚੁੱਕ ਕੇ ਜਾਣ ਲਈ ਹੋਇਆ ਮਜ਼ਬੂਰ

ਓਡੀਸ਼ਾ 'ਚ ਇੱਕ ਵਿਅਕਤੀ ਆਪਣੀ ਪਤਨੀ ਦੀ ਲਾਸ਼ ਕਈ ਕਿਲੋਮੀਟਰ ਤੱਕ ਮੋਢੇ 'ਤੇ ਚੁੱਕ ਕੇ ਜਾਣ ਲਈ ਹੋਇਆ ਮਜ਼ਬੂਰ

ਪਤਨੀ ਦੀ ਲਾਸ਼ ਮੋਢੇ 'ਤੇ ਲੈ ਕੇ ਘਰ ਜਾ ਰਿਹਾ ਸੀ ਵਿਅਕਤੀ ਪੁਲਿਸ ਨੇ ਕੀਤੀ ਮਦਦ

ਪਤਨੀ ਦੀ ਲਾਸ਼ ਮੋਢੇ 'ਤੇ ਲੈ ਕੇ ਘਰ ਜਾ ਰਿਹਾ ਸੀ ਵਿਅਕਤੀ ਪੁਲਿਸ ਨੇ ਕੀਤੀ ਮਦਦ

ਪੰਗੀ ਨੇ ਦੱਸਿਆ ਕਿ ਉਸ ਨੇ ਆਪਣੇ ਪਿੰਡ ਵਾਪਸ ਜਾਣ ਦੇ ਲਈ ਇੱਕ ਆਟੋ ਰਿਕਸ਼ਾ ਬੁਲਾਇਆ ਸੀ ਅਤੇ ਜਦੋਂ ਉਹ ਇਸ ਆਟੋਰਿਕਸ਼ਾ ਦੇ ਉੱਪਰ ਸਵਾਰ ਹੋ ਕੇ ਕੁਝ ਹੀ ਦੂਰੀ ਦਾ ਸਫਰ ਤੈਅ ਕਰ ਕੇ ਗਏ ਤਾਂ ਉਸ ਦੀ ਪਤਨੀ ਦੀ ਰਸਤੇ ਦੇ ਵਿੱਚ ਹੀ ਮੌਤ ਹੋ ਗਈ। ਇਸ ਤੋਂ ਬਾਅਦ ਜਿਸ ਆਟੋਰਿਕਸਾ ਉੱਤੇ ਉਹ ਸਵਾਰ ਸਨ ਉਸ ਦੇ ਚਾਲਕ ਨੇ ਉਨ੍ਹਾਂ ਨੂੰ ਲੈ ਕੇ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ । ਆਟੋ ਚਾਲਕ ਉਨ੍ਹਾਂ ਨੂੰ ਰਸਤੇ ਦੇ ਵਿੱਚ ਹੀ ਉਤਾਰ ਕੇ ਵਾਪਸ ਚਲਾ ਗਿਆ।

ਹੋਰ ਪੜ੍ਹੋ ...
  • Last Updated :
  • Share this:

ਓਡੀਸ਼ਾ ਵਿੱਚ ਇੱਕ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦੀ ਲਾਸ਼ ਮੋਢੇ ਉੱਤੇ ਚੁੱਕ ਕੇ ਘਰ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਇਹ ਵਿਅਕਤੀ ਕਈ ਕਿਲੋਮੀਟਰ ਤੱਕ ਆਪਣੀ ਪਤਨੀ ਦੀ ਲਾਸ਼ ਨੂੰ ਮੋਢੇ ਉੱਤੇ ਚੁੱਕ ਕੇ ਜਾਣ ਲਈ ਮਜ਼ਬੂਰ ਹੋਇਆ। ਦਰਅਸਲ ਓਡੀਸ਼ਾ ਦੇ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼ ਦੇ ਇੱਕ ਹਸਪਤਾਲ ਤੋਂ ਵਾਪਸ ਪਰਤਦੇ ਸਮੇਂ ਬੁੱਧਵਾਰ ਨੂੰ ਆਟੋਰਿਕਸ਼ਾ ਦੇ ਵਿੱਚ ਸਵਾਰ ਇੱਕ ਬਿਮਾਰ ਔਰਤ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਜਦੋਂ ਪੁਲਿਸ ਮੁਲਾਜ਼ਮਾਂ ਨੇ ਸਮੂਲੂ ਪਾਂਗੀ ਨੂੰ ਆਪਣੀ ਪਤਨੀ ਈਦੇ ਗੁਰੂ ਦੀ ਲਾਸ਼ ਮੋਢੇ 'ਤੇ ਚੁੱਕ ਕੇ ਜਾਂਦਿਆਂ ਦੇਖਿਆ ਤਾਂ ਉਨ੍ਹਾਂ ਨੇ ਪਾਂਗੀ ਦੀ ਪਤਨੀ ਦੀ ਲਾਸ਼ ਨੂੰ ਆਪਣੇ ਪਿੰਡ ਲਿਜਾਣ ਲਈ ਐਂਬੂਲੈਂਸ ਦਾ ਪ੍ਰਬੰਧ ਕਰਵਾਇਆ।

ਮਿਲੀ ਜਾਣਕਾਰੀ ਦੇ ਮੁਤਾਬਕ ਪਾਂਗੀ ਨੇ ਆਪਣੀ ਬੀਮਾਰ ਪਤਨੀ ਨੂੰ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਜ਼ਿਲੇ੍ਹ ਦੇ ਇੱਕ ਹਸਪਤਾਲ ਦੇ ਵਿੱਚ ਇਲਾਜ਼ ਕਰਵਾਉਣ ਦੇ ਲਈ ਭਰਤੀ ਕਰਵਾਇਆ ਸੀ। ਹਾਲਾਂਕਿ ਡਾਕਟਰਾਂ ਦੇ ਵੱਲੋਂ ਉਸ ਨੂੰ ਆਪਣੀ ਪਤਨੀ ਨੂੰ ਘਰ ਵਾਪਸ ਲੈ ਜਾਣ ਦੀ ਸਲਾਹ ਦਿੱਤੀ ਸੀ ਅਤੇ ਉਸ ਦਾ ਘਰ ਲਗਭਗ 100 ਕਿਲੋਮੀਟਰ ਦੂਰ ਸੀ।

ਪਤਨੀ ਦੀ ਮੌਤ ਸਬੰਧੀ ਜਾਣਕਾਰੀ ਦਿੰਦਿਆਂ ਪੰਗੀ ਨੇ ਦੱਸਿਆ ਕਿ ਉਸ ਨੇ ਆਪਣੇ ਪਿੰਡ ਵਾਪਸ ਜਾਣ ਦੇ ਲਈ ਇੱਕ ਆਟੋ ਰਿਕਸ਼ਾ ਬੁਲਾਇਆ ਸੀ ਅਤੇ ਜਦੋਂ ਉਹ ਇਸ ਆਟੋਰਿਕਸ਼ਾ ਦੇ ਉੱਪਰ ਸਵਾਰ ਹੋ ਕੇ ਕੁਝ ਹੀ ਦੂਰੀ ਦਾ ਸਫਰ ਤੈਅ ਕਰ ਕੇ ਗਏ ਤਾਂ ਉਸ ਦੀ ਪਤਨੀ ਦੀ ਰਸਤੇ ਦੇ ਵਿੱਚ ਹੀ ਮੌਤ ਹੋ ਗਈ। ਇਸ ਤੋਂ ਬਾਅਦ ਜਿਸ ਆਟੋਰਿਕਸਾ ਉੱਤੇ ਉਹ ਸਵਾਰ ਸਨ ਉਸ ਦੇ ਚਾਲਕ ਨੇ ਉਨ੍ਹਾਂ ਨੂੰ ਲੈ ਕੇ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ । ਆਟੋ ਚਾਲਕ ਉਨ੍ਹਾਂ ਨੂੰ ਰਸਤੇ ਦੇ ਵਿੱਚ ਹੀ ਉਤਾਰ ਕੇ ਵਾਪਸ ਚਲਾ ਗਿਆ। ਜਿਸ ਤੋਂ ਬਾਅਦ ਕੋਈ ਹੋਰ ਇੰਤਜ਼ਾਮ ਨਾ ਹੋਣ ’ਤੇ ਪੰਗੀ ਆਪਣੀ ਪਤਨੀ ਦੀ ਲਾਸ਼ ਨੂੰ ਮੋਢੇ 'ਤੇ ਚੁੱਕ ਕੇ ਆਪਣੇ ਘਰ ਵੱਲ ਤੁਰ ਪਿਆ ਸੀ ਉਸ ਦੇ ਘਰ ਦੀ ਦੂਰੀ ਉਥੋਂ ਜੋ ਕਰੀਬ 80 ਕਿਲੋਮੀਟਰ ਦੂਰ ਸੀ।ਜਦੋਂ ਪੁਲਿਸ ਮੁਲਾਜ਼ਮਾਂ ਨੇ ਪਾਂਗੀ ਨੂੰ ਪਤਨੀ ਦੀ ਲਾਸ਼ ਮੋਢੇ ’ਤੇ ਚੁੱਕੇ ਕੇ ਜਾਂਦਿਆਂ ਦੇਖਿਆ ਤਾਂ ਉਨਾਂ ਨੇ ਉਸ ਦੇ ਲਈ ਐਂਬੁਲੈਂਸ ਦਾ ਇੰਤਜ਼ਾਮ ਕਰਵਾਇਆ।

Published by:Shiv Kumar
First published:

Tags: Andhra pradesh news, Odisha Koraput district, Odisha man carries wifes body, Police help