ਬੰਗਾਲ 'ਚ ਭਾਰੀ ਪੈ ਰਿਹਾ ਹੈ ਚੋਣ ਪ੍ਰਚਾਰ, ਕੋਰੋਨਾ ਨੇ ਫੜੀ ਰਫਤਾਰ, ਡੈੱਥ ਰੇਟ ਮਹਾਰਾਸ਼ਟਰ ਦੇ ਬਰਾਬਰ

News18 Punjabi | News18 Punjab
Updated: April 13, 2021, 2:31 PM IST
share image
ਬੰਗਾਲ 'ਚ ਭਾਰੀ ਪੈ ਰਿਹਾ ਹੈ ਚੋਣ ਪ੍ਰਚਾਰ, ਕੋਰੋਨਾ ਨੇ ਫੜੀ ਰਫਤਾਰ, ਡੈੱਥ ਰੇਟ ਮਹਾਰਾਸ਼ਟਰ ਦੇ ਬਰਾਬਰ
ਬੰਗਾਲ 'ਚ ਭਾਰੀ ਪੈ ਰਿਹਾ ਹੈ ਚੋਣ ਪ੍ਰਚਾਰ, ਕੋਰੋਨਾ ਨੇ ਫੜੀ ਰਫਤਾਰ, ਡੈੱਥ ਰੇਟ ਮਹਾਰਾਸ਼ਟਰ ਦੇ ਬਰਾਬਰ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
West Bengal Assembly Elections 2021:  ਪੱਛਮੀ ਬੰਗਲ ਵਿਚ ਚੋਣ ਪ੍ਰਚਾਰ ਜ਼ੋਰਾਂ ਉਤੇ ਹੈ। ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.), ਭਾਜਪਾ ਤੇ ਕਾਂਗਰਸ-ਲੈਫਟ ਗਠਬੰਧਨ ਲਗਾਤਾਰ ਰੈਲੀਆਂ ਕਰ ਰਹੇ ਹਨ। ਜਨ ਸਭਾਵਾਂ ਅਤੇ ਰੋਡ ਸ਼ੋਅ ਵਿੱਚ ਲੱਖਾਂ ਦੀ ਭੀੜ ਇਕੱਠੀ ਕੀਤੀ ਜਾ ਰਹੀ ਹੈ।

ਕੋਰੋਨਾ ਗਾਈਡਲਾਇੰਸ ਦੀ ਭੋਰਾ ਪਰਵਾਹ ਨਹੀਂ ਕੀਤੀ ਜਾ ਰਹੀ ਹੈ। ਅਜਿਹੇ ਹਾਲਾਤ ਕੋਰੋਨਾ ਨੂੰ ਸੱਦਾ ਦੇ ਰਹੇ ਹਨ। ਸੋਮਵਾਰ ਨੂੰ ਰਾਜ ਵਿੱਚ ਕੋਰੋਨਾ ਦੇ 4511 ਨਵੇਂ ਕੇਸ ਸਾਹਮਣੇ ਆਏ ਹਨ। ਇਹ ਗਿਣਤੀ ਪਿਛਲੇ ਵਰ੍ਹੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਇਕ ਦਿਨ ਵਿਚ ਸਭ ਤੋਂ ਵੱਧ ਕੇਸ ਹਨ। ਪੱਛਮੀ ਬੰਗਾਲ ਵਿਚ ਮੌਤ ਦਰ 1.7 ਫੀਸਦ ਹੋ ਗਈ ਹੈ, ਜੋ ਕਿ ਦੇਸ਼ ਵਿਚ ਤੀਜੇ ਨੰਬਰ 'ਤੇ ਅਤੇ ਮਹਾਰਾਸ਼ਟਰ ਦੇ ਬਾਰਬਰ ਹੈ। ਪੱਛਮੀ ਬੰਗਾਲ ਤੋਂ ਅਗਾਂਹ ਦੇਸ਼ ਵਿਚ ਪੰਜਾਬ ਅਤੇ ਸਿਕੱਮ ਹੀ ਹਨ।

ਪਿਛਲੇ 7 ਦਿਨਾਂ ਦੀ ਔਸਤ ਵੇਖੀਏ ਤਾਂ ਬੰਗਾਲ ਵਿੱਚ ਹਰ ਰੋਜ਼ 3,040 ਮਾਮਲੇ ਸਾਹਮਣੇ ਆ ਰਹੇ ਹਨ। ਇਹ ਅੰਕੜਾ ਬਿਹਾਰ ਵਿਚ 2,122, ਝਾਰਖੰਡ ਵਿਚ 1,734 ਅਤੇ ਓੜੀਸਾ ਵਿਚ 981 ਹੈ। ਅਸਾਮ ਦੀ ਗੱਲ ਕਰੀਏ ਤਾਂ ਨਵੇਂ ਕੇਸਾਂ ਦੀ ਔਸਤਨ 234 ਹੈ, ਜੋ ਬੰਗਾਲ ਦੇ ਮੁਕਾਬਲੇ 10 ਪ੍ਰਤੀਸ਼ਤ ਹੈ। ਪੱਛਮੀ ਬੰਗਾਲ ਵੀ ਸਕਾਰਾਤਮਕ ਦਰ ਦੇ ਮਾਮਲੇ ਵਿਚ ਦੇਸ਼ ਵਿਚ 7 ਵੇਂ ਨੰਬਰ 'ਤੇ ਆ ਗਿਆ ਹੈ। ਬੰਗਾਲ ਵਿਚ ਕੋਰੋਨਾ ਦੀ ਸਕਾਰਾਤਮਕ ਦਰ 6.5 ਪ੍ਰਤੀਸ਼ਤ ਹੈ, ਜਦੋਂ ਕਿ ਸਾਰੇ ਦੇਸ਼ ਵਿਚ ਇਹ ਅੰਕੜਾ ਸਿਰਫ 5.2 ਪ੍ਰਤੀਸ਼ਤ ਹੈ।
ਚੋਣ ਰੈਲੀਆਂ ਵਿਚ ਭੀੜ ਅਤੇ ਚੋਣ ਨਿਯਮਾਂ ਦੀ ਅਣਦੇਖੀ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਚੋਣ ਕਮਿਸ਼ਨ ਹਰਕਤ ਵਿਚ ਆਇਆ ਸੀ। ਕਮਿਸ਼ਨ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ। ਇਸ ਤੋਂ ਬਾਅਦ ਵੀ ਚੋਣ ਕਮਿਸ਼ਨ ਦੇ ਹੁਕਮਾਂ ਨੂੰ ਰੈਲੀਆਂ ਅਤੇ ਜਨਤਕ ਮੀਟਿੰਗਾਂ ਵਿਚ ਅਨਦੇਖਾ ਕੀਤਾ ਜਾ ਰਿਹਾ ਹੈ। ਲੱਖਾਂ ਲੋਕ ਰੈਲੀਆਂ ਅਤੇ ਰੋਡ ਸ਼ੋਅ ਵਿਚ ਇਕੱਠੇ ਹੋ ਰਹੇ ਹਨ ਅਤੇ ਸਮਾਜਿਕ ਦੂਰੀਆਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।
Published by: Gurwinder Singh
First published: April 13, 2021, 2:28 PM IST
ਹੋਰ ਪੜ੍ਹੋ
ਅਗਲੀ ਖ਼ਬਰ