ਰਾਜਸਥਾਨ ਦੇ ਸਿਹੋਰ ਤੋਂ ਘਰੋਂ ਭੱਜਣ ਵਾਲੀ ਸੱਸ ਅਤੇ ਜਵਾਈ ਨੂੰ ਆਖਰਕਾਰ 15 ਦਿਨਾਂ ਬਾਅਦ ਕਾਬੂ ਕਰ ਲਿਆ ਗਿਆ ਹੈ। ਲੋਕਾਂ ਨੇ ਇਸ ਪ੍ਰੇਮੀ ਜੋੜੇ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਸੀ ਜਿਸ ਤੋਂ ਬਾਅਦ ਵਿੱਚ ਸੱਸ ਨੇ ਜਵਾਈ ਨੂੰ ਛੱਡ ਕੇ ਆਪਣੇ ਪਤੀ ਨਾਲ ਰਹਿਣ ਦਾ ਫੈਸਲਾ ਕਰ ਲਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਔਰਤ ਨੂੰ ਉਸ ਦੇ ਪਤੀ ਦੇ ਹਵਾਲੇ ਕਰ ਦਿੱਤਾ।ਉਧਰ ਜਵਾਈ ਦੇ ਨਾਲ ਭੱਜਣ ਵਾਲੀ ਸੱਸ ਨੇ ਕਿਹਾ ਕਿ ਉਸ ਦਾ ਪਤੀ ਉਸ ਦੇ ਨਾਲ ਕੁੱਟਮਾਰ ਕਰਦਾ ਸੀ, ਇਸ ਲਈ ਉਹ ਜਵਾਈ ਦੇ ਨਾਲ ਭੱਜ ਗਈ ਸੀ ।
ਪੁਲਿਸ ਦੇ ਮੁਤਾਬਕ ਲੋਕਾਂ ਨੇ ਇਸ ਪ੍ਰੇਮੀ ਜੋੜੇ ਨੂੰ ਕਾਬੂ ਕੀਤਾ ਸੀ । ਜਿਨ੍ਹਾਂ ਨੇ ਬਾਅਦ ਵਿੱਚ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁੱਛਗਿੱਛ ਦੌਰਾਨ ਸੱਸ ਨੇ ਦੱਸਿਆ ਕਿ ਉਸ ਦਾ ਪਤੀ ਰਮੇਸ਼ ਸ਼ਰਾਬ ਪੀ ਕੇ ਉਸ ਦੇ ਨਾਲ ਕੁੱਟਮਾਰ ਕਰਦਾ ਸੀ। ਇਸ ਕਾਰਨ ਉਹ ਘਰ ਛੱਡ ਕੇ ਆਪਣੇ ਜਵਾਈ ਨਾਲ ਚਲੀ ਗਈ। ਆਪਣਾ ਘਰ ਛੱਡਣ ਤੋਂ ਬਾਅਦ ਦੋਵੇਂ ਪਹਿਲਾਂ ਸਮੇਰਪੁਰ ਚਲੇ ਗਏ ਸਨ। ਬਾਅਦ ਵਿੱਚ ਉਹ ਉੱਥੋਂ ਪਾਲੀ ਚਲੇ ਗਏ ਅਤੇ ਉੱਥੇ ਕੰਮ ਕਰਨ ਲੱਗੇ ਸਨ।
ਇਸ ਤੋਂ ਬਾਅਦ ਪੁਲਿਸ ਨੇ ਉਸ ਔਰਤ ਨੂੰ ਉਸ ਦੇ ਪਤੀ ਦੇ ਹਵਾਲੇ ਕਰ ਦਿੱਤਾ ਸੀ।ਜਵਾਈ ਨਾਲ ਫਰਾਰ ਹੋਈ ਸੱਸ ਦਾ ਕਹਿਣਾ ਹੈ ਕਿ ਪਤੀ ਉਸ ਦੀ ਕੁੱਟਮਾਰ ਕਰਦਾ ਸੀ, ਇਸ ਲਈ ਉਹ ਜਵਾਈ ਨਾਲ ਚਲੀ ਗਈ ਸੀ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਸੱਸ ਜਿਸ ਦਾ ਨਾਮ ਲੱਸੀ ਹੈ ਉਹ ਆਪਣੇ ਜਵਾਈ ਦੇ ਨਾਲ ਘਰੋਂ ਫ਼ਰਾਰ ਹੋ ਗਈ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਜਵਾਈ ਨੇ ਆਪਣੇ ਸਹੁਰੇ ਨਾਲ ਸ਼ਰਾਬ ਦੀ ਪਾਰਟੀ ਕੀਤੀ ਅਤੇ ਉਸ ਤੋਂ ਬਾਅਦ ਉਹ ਆਪਣੀ ਸੱਸ ਨਾਲ ਫਰਾਰ ਹੋ ਗਿਆ ਸੀ। ਉਸ ਦੇ ਜਵਾਈ ਦੇ ਤਿੰਨ ਬੱਚੇ ਹਨ, ਜਦਕਿ ਉਸ ਦੀ ਸੱਸ ਦੇ ਪੰਜ ਬੱਚੇ ਹਨ{ ਸ਼ਰਾਬ ਦਾ ਨਸ਼ਾ ਖਤਮ ਹੋਣ ਤੋਂ ਬਾਅਦ ਔਰਤ ਦੇ ਪਤੀ ਨੇ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਰਜ਼ ਕਰਵਾਈ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amazing love, Love story, Lover, Rajasthan, Rajasthan news, Sirohi news