Home /News /national /

NEET ਦੇ 3 ਪ੍ਰੀਖਿਆਰਥੀਆਂ ਵੱਲੋਂ ਖੁਦਕੁਸ਼ੀ, ਇਕ ਲੜਕੀ ਤੇ ਦੋ ਲੜਕਿਆਂ ਦੀਆਂ ਘਰਾਂ ਵਿਚ ਲਟਕੀਆਂ ਮਿਲੀਆਂ ਲਾਸ਼ਾਂ

NEET ਦੇ 3 ਪ੍ਰੀਖਿਆਰਥੀਆਂ ਵੱਲੋਂ ਖੁਦਕੁਸ਼ੀ, ਇਕ ਲੜਕੀ ਤੇ ਦੋ ਲੜਕਿਆਂ ਦੀਆਂ ਘਰਾਂ ਵਿਚ ਲਟਕੀਆਂ ਮਿਲੀਆਂ ਲਾਸ਼ਾਂ

NEET ਦੇ 3 ਪ੍ਰੀਖਿਆਰਥੀਆਂ ਵੱਲੋਂ ਖੁਦਕੁਸ਼ੀ, ਇਕ ਲੜਕੀ ਤੇ ਦੋ ਲੜਕਿਆਂ ਦੀਆਂ ਘਰਾਂ ਵਿਚ ਲਟਕਿਆਂ ਮਿਲੀਆਂ ਲਾਸ਼ਾਂ

NEET ਦੇ 3 ਪ੍ਰੀਖਿਆਰਥੀਆਂ ਵੱਲੋਂ ਖੁਦਕੁਸ਼ੀ, ਇਕ ਲੜਕੀ ਤੇ ਦੋ ਲੜਕਿਆਂ ਦੀਆਂ ਘਰਾਂ ਵਿਚ ਲਟਕਿਆਂ ਮਿਲੀਆਂ ਲਾਸ਼ਾਂ

 • Share this:

  ਤਾਮਿਲਨਾਡੂ (Tamil Nadu) ਵਿਚ ਰਾਸ਼ਟਰੀ ਯੋਗਤਾ ਕਮ  ਪ੍ਰਵੇਸ਼ ਪ੍ਰੀਖਿਆ (NEET) ਦੇ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਤਿੰਨ ਪ੍ਰੀਖਿਆਰਥੀਆਂ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ, ਜਿਸ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਨੇ ਨੀਟ ਦੀ ਪ੍ਰੀਖਿਆ ਰੱਦ ਕਰਨ ਦੀ ਮੰਗ ਕੀਤੀ।

  ਇਨ੍ਹਾਂ ਖ਼ੁਦਕੁਸ਼ੀਆਂ ਦੇ ਕਾਰਨ ਨੀਟ ਇਕ ਵਾਰ ਫਿਰ ਸੂਬੇ ਵਿਚ ਚਰਚਾ ਦੇ ਕੇਂਦਰ ਵਿਚ ਆ ਗਈ ਹੈ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਖ਼ੁਦਕੁਸ਼ੀਆਂ ਕਰਨ ਵਾਲਿਆਂ ਦੀ ਉਮਰ 19 ਤੋਂ 21 ਸਾਲ ਦੇ ਵਿਚਕਾਰ ਹੈ ਅਤੇ ਇਹ ਘਟਨਾਵਾਂ ਮਦੁਰੈ, ਧਰਮਪੁਰੀ ਅਤੇ ਨਾਮਕੱਕਲ ਜ਼ਿਲ੍ਹਿਆਂ ਵਿੱਚ ਵਾਪਰੀਆਂ ਹਨ।

  ਦੱਸ ਦਈਏ ਕਿ ਮਦੁਰੈ ਵਿਚ ਇਕ 19 ਸਾਲਾ ਲੜਕੀ ਅਤੇ ਧਰਮਪੁਰੀ ਵਿਚ 20 ਸਾਲਾ ਨੌਜਵਾਨ ਆਪਣੇ ਘਰਾਂ ਵਿਚ ਲਟਕੇ ਹੋਏ ਮਿਲੇ। ਮਦੁਰੈ ਅਤੇ ਧਰਮਪੁਰੀ ਦੇ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਸ਼ਨੀਵਾਰ ਨੂੰ ਜੋਤੀਸ਼੍ਰੀ ਦੁਰਗਾ ਅਤੇ ਐਮ ਆਦਿਤਿਆ ਨੇ ਕਥਿਤ ਤੌਰ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸੇ ਤਰ੍ਹਾਂ ਨਾਮਕੱਕਲ ਜ਼ਿਲੇ ਦੇ ਤਰੁਚੇਨਗੋਦੇ ਨਿਵਾਸੀ 21 ਸਾਲਾ ਮੋਤੀਲਾਲ ਨੇ ਕਥਿਤ ਤੌਰ 'ਤੇ ਘਰ ਵਿਚ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਇਸ ਤੋਂ ਪਹਿਲਾਂ ਉਹ ਦੋ ਵਾਰ ਨੀਟ ਦੀ ਪ੍ਰੀਖਿਆ ਦੇ ਚੁੱਕਾ ਹੈ।

  ਪੁਲਿਸ ਨੇ ਦੱਸਿਆ ਕਿ ਦੁਰਗਾ ਇਕ ਪੁਲਿਸ ਸਬ ਇੰਸਪੈਕਟਰ ਦੀ ਧੀ ਸੀ ਅਤੇ ਉਸ ਨੇ ਇਕ ਕਥਿਤ ਸੁਸਾਈਡ ਨੋਟ 'ਤੇ ਕਿਹਾ ਹੈ ਕਿ ਉਹ ਨੀਟ ਵਿਚ ਮਾੜੀ ਕਾਰਗੁਜ਼ਾਰੀ ਦੇ ਡਰੋਂ ਆਤਮ ਹੱਤਿਆ ਕਰ ਰਹੀ ਹੈ ਜਦਕਿ ਹੋਰਾਂ ਨੂੰ ਉਸ ਤੋਂ ਬਹੁਤ ਉਮੀਦਾਂ ਹਨ। ਦੂਜੇ ਪਾਸੇ, ਆਦਿਤਿਆ ਨੇ ਪਿਛਲੇ ਸਾਲ ਐਨਈਈਟੀ ਦੀ ਪ੍ਰੀਖਿਆ ਦਿੱਤੀ ਸੀ ਪਰ ਪਾਸ ਨਹੀਂ ਹੋ ਸਕਿਆ ਅਤੇ ਉਦੋਂ ਤੋਂ ਉਹ ਤਿਆਰੀ ਕਰ ਰਿਹਾ ਸੀ।

  ਇਸ ਦੇ ਨਾਲ ਹੀ ਇਸ ਮਾਮਲੇ ਵਿਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕੇਂਦਰ ਵਿਚ ਸੱਤਾਧਾਰੀ ਭਾਜਪਾ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਇਨ੍ਹਾਂ ਮੌਤਾਂ ਨੂੰ ਕਤਲ ਦੱਸਿਆ ਅਤੇ ਭਾਜਪਾ ਨੂੰ ਇਸ ਲਈ ਜ਼ਿੰਮੇਵਾਰ ਲੋਕਾਂ ਦਾ ਨਾਮ ਦੱਸਣ ਲਈ ਕਿਹਾ। ਇਸ ਦੇ ਨਾਲ ਹੀ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਨੀਟ ਦੇ ਚਾਹਵਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੋਦੀ ਜੀ ਇਨ੍ਹਾਂ ਜੇਈਈ-ਨੀਟ ਉਮੀਦਵਾਰਾਂ ਅਤੇ ਵਿਦਿਆਰਥੀਆਂ ਲਈ ਉਨੇ ਹੀ ਚਿੰਤਤ ਹੋਣਗੇ ਜਿੰਨੇ ਉਹ ਆਪਣੇ ਪੂੰਜੀਵਾਦੀ ਦੋਸਤਾਂ ਦੇ ਨਾਲ ਸਨ।

  Published by:Gurwinder Singh
  First published:

  Tags: Examination, Exams, NEET