ਚਿਕਨ ਦੀ ਥਾਂ ਪਲੇਨ ਬਰਿਆਨੀ ਲੈ ਆਇਆ ਪਤੀ, ਗੁੱਸੇ ਵਿਚ ਪਤਨੀ ਵੱਲੋਂ ਆਤਮਦਾਹ!

News18 Punjabi | News18 Punjab
Updated: June 28, 2020, 1:31 PM IST
share image
ਚਿਕਨ ਦੀ ਥਾਂ ਪਲੇਨ ਬਰਿਆਨੀ ਲੈ ਆਇਆ ਪਤੀ, ਗੁੱਸੇ ਵਿਚ ਪਤਨੀ ਵੱਲੋਂ ਆਤਮਦਾਹ!
ਚਿਕਨ ਦੀ ਥਾਂ ਪਲੇਨ ਬਰਿਆਨੀ ਲੈ ਆਇਆ ਪਤੀ, ਗੁੱਸੇ ਵਿਚ ਪਤਨੀ ਵੱਲੋਂ ਆਤਮਦਾਹ!

  • Share this:
  • Facebook share img
  • Twitter share img
  • Linkedin share img
ਤਾਮਿਲਨਾਡੂ ਦੇ ਮਾਮਲੱਪੁਰਮ ਵਿਚ ਇਕ ਔਰਤ ਨੇ ਕਥਿਤ ਤੌਰ 'ਤੇ ਇਸ ਲਈ ਖੁਦਕੁਸ਼ੀ ਕਰ ਲਈ ਕਿਉਂਕਿ ਉਸ ਦੇ ਪਤੀ ਨੇ ਉਸ ਨੂੰ ਚਿਕਨ ਬਰਿਆਨੀ ਨਹੀਂ ਖੁਆਈ। ਪੁਲਿਸ ਦੇ ਅਨੁਸਾਰ 32 ਸਾਲਾ ਮਨੋਹਰ ਅਤੇ ਉਸ ਦੀ 28 ਸਾਲਾ ਪਤਨੀ ਸੌਮਿਆ, ਮੂਰਤੀ ਬਣਾਉਣ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦਾ ਇਕ 10 ਸਾਲ ਦਾ ਬੇਟਾ ਅਤੇ 11 ਸਾਲਾਂ ਦੀ ਇਕ ਬੇਟੀ ਹੈ।

ਚਿਕਨ ਬਰਿਆਨੀ ਉੱਤੇ ਝਗੜਾ

ਅੰਗਰੇਜੀ ਅਖਬਾਰ ਟਾਈਮਜ਼ ਆਫ ਇੰਡੀਆ ਦੇ ਅਨੁਸਾਰ, ਸੌਮਿਆ ਅਤੇ ਮਨੋਹਰ ਦੇ ਘਰ ਦੇ ਨੇੜੇ ਇੱਕ ਨਵਾਂ ਰੈਸਟੋਰੈਂਟ ਖੁੱਲ੍ਹਿਆ ਸੀ। ਇੱਥੇ ਇੱਕ ਦੇ ਨਾਲ ਇੱਕ ਮੁਫਤ ਚਿਕਨ ਬਰਿਆਨੀ ਦੀ ਪੇਸ਼ਕਸ਼ ਹੋ ਰਹੀ ਸੀ। ਇਸ ਲਈ  ਪਤਨੀ ਨੇ ਆਪਣੇ ਪਤੀ ਨੂੰ ਕਿਹਾ ਕਿ ਉਸ ਲਈ  ਬਰਿਆਨੀ ਲੈ ਆਵੇ, ਪਰ ਜਦੋਂ ਉਸ ਦਾ ਪਤੀ ਮਨੋਹਰ ਉਥੇ ਪਹੁੰਚਿਆ, ਚਿਕਨ ਬਰਿਆਨੀ ਖ਼ਤਮ ਹੋ ਗਈ। ਅਜਿਹੀ ਸਥਿਤੀ ਵਿੱਚ ਉਸ ਨੇ ਉਥੋਂ ਪਲੇਨ ਬਰਿਆਨੀ ਲੈ ਲਈ। ਪਰ ਉਸ ਦੀ ਪਤਨੀ ਘਰ ਪਹੁੰਚਣ ਉਤੇ ਨਾਰਾਜ਼ ਹੋ ਗਈ। ਉਸ ਨੇ ਪਲੇਨ ਬਰਿਆਨੀ ਖਾਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਮਨੋਹਰ ਨੇ ਇਕ ਗੁਆਂਢੀ ਨੂੰ ਬਰਿਆਨੀ ਦੇ ਦਿੱਤੀ।
ਪੁਲਿਸ ਦੇ ਅਨੁਸਾਰ ਮਨੋਹਰ ਕੰਮ 'ਤੇ ਗਿਆ ਸੀ। ਇਸ ਦੌਰਾਨ ਪਤਨੀ ਸੌਮਿਆ ਛੱਤ 'ਤੇ ਪਹੁੰਚੀ। ਉਥੇ ਉਸ ਨੇ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ। ਇਸ ਤੋਂ ਬਾਅਦ ਉਸ ਨੇ ਪੈਟਰੋਲ ਛਿੜਕ ਕੇ ਅੱਗ ਲਾ ਲਈ। ਬਾਅਦ ਵਿਚ ਇਕ ਗੁਆਂਢੀ ਨੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਸੌਮਿਆ ਨੂੰ ਨੇੜਲੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਪਰ ਉਹ ਇੰਨੀ ਸੜ ਗਈ ਸੀ ਕਿ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਪੁਲਿਸ ਟੀਮ ਪਰਿਵਾਰ ਦੇ ਬਾਕੀ ਮੈਂਬਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਇਲਾਵਾ ਇਸ ਕੇਸ ਵਿੱਚ ਗੁਆਂਢੀਆਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਪਤੀ-ਪਤਨੀ ਵਿਚ ਕੋਈ ਝਗੜਾ ਹੋਇਆ ਸੀ।
First published: June 28, 2020, 1:26 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading