ਮਹਿਲਾ ਨੇ ਲਾਇਆ 139 ਲੋਕਾਂ ਉਤੇ ਬਲਾਤਕਾਰ ਕਰਨ ਦਾ ਇਲਜ਼ਾਮ, ਕੇਸ ਦਰਜ

ਮਹਿਲਾ ਨੇ ਲਾਇਆ 139 ਲੋਕਾਂ ਉਤੇ ਬਲਾਤਕਾਰ ਕਰਨ ਦਾ ਇਲਜ਼ਾਮ, ਕੇਸ ਦਰਜ (ਸੰਕੇਤਕ ਤਸਵੀਰ)

 • Share this:
  ਹੈਦਰਾਬਾਦ ਵਿਚ ਇਕ ਮਹਿਲਾ ਨੇ ਇਲਜ਼ਾਮ ਲਗਾਇਆ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ 139 ਲੋਕਾਂ ਨੇ ਉਸ ਦਾ ਬਲਾਤਕਾਰ (Rape) ਕੀਤਾ। ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਸ਼ਿਕਾਇਤ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਮਹਿਲਾ ਦਾ ਵਿਆਹ ਦੇ ਇਕ ਸਾਲ ਬਾਅਦ 2010 ਵਿੱਚ ਤਲਾਕ ਹੋ ਗਿਆ ਸੀ। ਉਸ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੇ ਸਾਬਕਾ ਪਤੀ ਦੇ ਕੁੱਝ ਰਿਸ਼ਤੇਦਾਰਾਂ ਨੇ ਵੀ ਉਸ ਦਾ ਯੋਨ ਸ਼ੋਸ਼ਣ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਮਹਿਲਾ ਨੂੰ ਮੈਡੀਕਲ ਟੈੱਸਟ ਲਈ ਭੇਜਿਆ ਗਿਆ ਹੈ।

  ਪੁੰਜਾਗੁੱਟਾ ਪੁਲਿਸ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਦੀ ਸ਼ਿਕਾਇਤ ਦੇ ਮੁਤਾਬਿਕ 139 ਲੋਕਾਂ ਨੇ ਪਿਛਲੇ ਕੁੱਝ ਸਾਲਾਂ ਵਿੱਚ ਉਸ ਦਾ ਵੱਖ - ਵੱਖ ਸਥਾਨ ਉੱਤੇ ਯੋਨ ਸ਼ੋਸ਼ਣ ਕੀਤਾ ਅਤੇ ਧਮਕੀਆਂ ਵੀ ਦਿੱਤੀਆਂ ਹਨ। ਉਹ ਮੁਲਜ਼ਮਾਂ ਦੇ ਡਰ ਦੇ ਕਾਰਨ ਪੁਲਿਸ ਵਿੱਚ ਇੰਨੇ ਸਮਾਂ ਤੱਕ ਸ਼ਿਕਾਇਤ ਦਰਜ ਨਹੀਂ ਕਰਵਾ ਸਕੀ। ਉਸ ਨੇ ਇਲਜ਼ਾਮ ਲਗਾਇਆ ਕਿ ਵਿਆਹ ਦੇ ਤੀਸਰੇ ਮਹੀਨੇ ਤੋਂ ਬਾਅਦ ਪਤੀ ਦੇ ਚਚੇਰੇ ਭਰਾ ਅਤੇ ਰਿਸ਼ਤੇਦਾਰਾਂ ਨੇ ਉਸ ਦਾ ਰੇਪ ਕਰਨਾ ਸ਼ੁਰੂ ਕਰ ਦਿੱਤਾ।

  ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੇ ਖ਼ਿਲਾਫ਼ ਛੇਤੀ ਤੋਂ ਛੇਤੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਮਹਿਲਾ ਨੂੰ ਜਾਤੀ ਦੇ ਨਾਮ ਉੱਤੇ ਵੀ ਗਾਲ਼ਾਂ ਦਿੱਤੀਆਂ ਹਨ। ਇਸ ਦੇ ਇਲਾਵਾ ਰੇਪ ਕਰਦੇ ਹੋਏ ਉਨ੍ਹਾਂ ਦਾ ਵੀਡੀਓ ਵੀ ਬਣਾਇਆ ਗਿਆ। ਸੋਸ਼ਲ ਮੀਡੀਆ ਉੱਤੇ ਵਾਇਰਲ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।  (ਭਾਸ਼ਾ ਇਨਪੁੱਟ ਦੇ ਨਾਲ)
  Published by:Gurwinder Singh
  First published: